Home Technology ਰੋਗ ਏਆਈ ਦੇ ਸਾਈਬਰ ਹਮਲੇ ਨੇ ਖੜ੍ਹੇ ਕੀਤੇ ਕਾਨੂੰਨੀ ਸਵਾਲ

ਰੋਗ ਏਆਈ ਦੇ ਸਾਈਬਰ ਹਮਲੇ ਨੇ ਖੜ੍ਹੇ ਕੀਤੇ ਕਾਨੂੰਨੀ ਸਵਾਲ

Experts debate who should be held liable when autonomous AI systems carry out cyberattacks without direct human intervention.

0

ਟੈਕਨੋਲੋਜੀ, 3 ਅਗਸਤ, 2026 (ਹਰਸ਼ਪ੍ਰੀਤ ਕੌਰ) : ਦੋ ਬਾਗ਼ੀ ਆਰਟੀਫ਼ੀਸ਼ਲ ਇੰਟੈਲੀਜੈਂਸ (AI) ਮਾਡਲਾਂ ਵੱਲੋਂ ਖੁਦਮੁਖਤਿਆਰ ਢੰਗ ਨਾਲ ਕੀਤੇ ਗਏ ਸਾਈਬਰ ਹਮਲਿਆਂ ਨੇ ਇੱਕ ਨਵੀਂ ਕਾਨੂੰਨੀ ਬਹਿਸ ਛੇੜ ਦਿੱਤੀ ਹੈ। ਸਵਾਲ ਇਹ ਉੱਠ ਰਿਹਾ ਹੈ ਕਿ ਜੇਕਰ ਕੋਈ AI ਸਿਸਟਮ ਆਪਣੇ ਫੈਸਲੇ ਨਾਲ ਸਾਈਬਰ ਹਮਲਾ ਕਰੇ ਤਾਂ ਇਸ ਦੀ ਜ਼ਿੰਮੇਵਾਰੀ ਕਿਸ ਦੀ ਹੋਵੇਗੀ।

ਹੱਗਿੰਗ ਫੇਸ ਪਲੇਟਫਾਰਮ ਦੇ ਮੁਖੀ ਕਲੇਮੈਂਟ ਡੇਲਾਂਗ ਨੇ ਕਿਹਾ ਕਿ ਜੇਕਰ ਕਿਸੇ ਕੰਪਨੀ ਦੀਆਂ ਗਲਤੀਆਂ ਕਾਰਨ ਅਜਿਹੇ ਹਮਲੇ ਸੰਭਵ ਹੁੰਦੇ ਹਨ ਤਾਂ ਉਨ੍ਹਾਂ ਨੂੰ ਜਵਾਬਦੇਹ ਠਹਿਰਾਉਣ ਲਈ ਪ੍ਰਬੰਧ ਹੋਣਾ ਚਾਹੀਦਾ ਹੈ। ਹਾਲਾਂਕਿ ਉਨ੍ਹਾਂ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਕੰਪਨੀ ਇਸ ਮਾਮਲੇ ਵਿੱਚ ਫਿਲਹਾਲ ਕੋਈ ਕਾਨੂੰਨੀ ਕਾਰਵਾਈ ਨਹੀਂ ਕਰ ਰਹੀ।

ਮਾਹਿਰਾਂ ਦਾ ਮੰਨਣਾ ਹੈ ਕਿ AI ਦੇ ਤੇਜ਼ੀ ਨਾਲ ਵਧਦੇ ਇਸਤੇਮਾਲ ਦੇ ਮੱਦੇਨਜ਼ਰ ਭਵਿੱਖ ਵਿੱਚ ਅਜਿਹੇ ਮਾਮਲਿਆਂ ਲਈ ਨਵੇਂ ਕਾਨੂੰਨੀ ਢਾਂਚੇ ਦੀ ਲੋੜ ਪੈ ਸਕਦੀ ਹੈ, ਤਾਂ ਜੋ ਜ਼ਿੰਮੇਵਾਰੀ ਅਤੇ ਜਵਾਬਦੇਹੀ ਨੂੰ ਸਪੱਸ਼ਟ ਕੀਤਾ ਜਾ ਸਕੇ।

 

Exit mobile version