ਗਲਾਸਗੋ, 1 ਅਗਸਤ 2026 (ਹਰਸ਼ਲੀਨ ਸਿੰਘ) : ਰਾਸ਼ਟਰਮੰਡਲ ਖੇਡਾਂ 2026 ਵਿੱਚ ਭਾਰਤ ਦੀ ਜੂਡੋ ਟੀਮ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਮਹਿਲਾ 57 ਕਿਲੋਗ੍ਰਾਮ ਵਰਗ ਵਿੱਚ ਯਾਮਿਨੀ ਮੌਰਿਆ ਨੇ ਚਾਂਦੀ ਦਾ ਤਗਮਾ ਜਿੱਤ ਕੇ ਦੇਸ਼ ਦੇ ਤਗਮਿਆਂ ਦੀ ਗਿਣਤੀ ਵਿੱਚ ਵਾਧਾ ਕੀਤਾ ਹੈ। ਯਾਮਿਨੀ ਦਾ ਇਹ ਪ੍ਰਦਰਸ਼ਨ ਭਾਰਤੀ ਜੂਡੋ ਲਈ ਇੱਕ ਹੋਰ ਮਹੱਤਵਪੂਰਨ ਉਪਲਬਧੀ ਮੰਨਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਭਾਰਤੀ ਖਿਡਾਰੀਆਂ ਨੇ ਜੂਡੋ ਵਿੱਚ ਇਤਿਹਾਸਕ ਸਫਲਤਾਵਾਂ ਹਾਸਲ ਕਰਦਿਆਂ ਸੋਨ ਤਗਮੇ ਆਪਣੇ ਨਾਮ ਕੀਤੇ ਸਨ।
ਕਠਿਨ ਮਿਹਨਤ, ਸਬਰ ਅਤੇ ਦ੍ਰਿੜ ਇਰਾਦੇ ਨਾਲ ਯਾਮਿਨੀ ਨੇ ਇਹ ਸਫਲਤਾ ਹਾਸਲ ਕੀਤੀ ਹੈ। ਖੇਡ ਮਾਹਿਰਾਂ ਅਨੁਸਾਰ ਉਨ੍ਹਾਂ ਦੀ ਉਪਲਬਧੀ ਭਾਰਤ ਵਿੱਚ ਜੂਡੋ ਖੇਡ ਦੇ ਵਧਦੇ ਮਿਆਰ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਖਿਡਾਰੀਆਂ ਦੀ ਮਜ਼ਬੂਤ ਦਾਅਵੇਦਾਰੀ ਨੂੰ ਦਰਸਾਉਂਦੀ ਹੈ। ਯਾਮਿਨੀ ਦੇ ਤਗਮੇ ਨਾਲ ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਦੀ ਜੂਡੋ ਮੁਹਿੰਮ ਹੋਰ ਵੀ ਯਾਦਗਾਰ ਬਣ ਗਈ ਹੈ।
