Homeਸੰਸਾਰਇੰਡੀਆ ਤੇ V4 ਦੇਸ਼ਾਂ ਵਿਚਾਲੇ ਸਿਆਸੀ, ਆਰਥਿਕ ਅਤੇ ਰੱਖਿਆ ਸਬੰਧਾਂ ਨੂੰ ਮਜ਼ਬੂਤ...

ਇੰਡੀਆ ਤੇ V4 ਦੇਸ਼ਾਂ ਵਿਚਾਲੇ ਸਿਆਸੀ, ਆਰਥਿਕ ਅਤੇ ਰੱਖਿਆ ਸਬੰਧਾਂ ਨੂੰ ਮਜ਼ਬੂਤ ਕਰਨ ‘ਤੇ ਸਹਿਮਤੀ; ਵਿਦੇਸ਼ ਮੰਤਰੀ ਜੈਸ਼ੰਕਰ ਨੇ ਸਾਲਾਨਾ ਮੀਟਿੰਗਾਂ ਤੇ ਬਿਜ਼ਨਸ ਫੋਰਮ ਦਾ ਕੀਤਾ ਐਲਾਨ

India and V4 Nations Agree to Boost Defense, Trade, and Tech Ties at UNGA Meeting

ਨਿਊਯਾਰਕ [ਅਮਰੀਕਾ], 22 ਸਤੰਬਰ, 2026 (ਗੁਰਮੀਤ ਸਿੰਘ ਤੁੰਗ) : ਸੰਯੁਕਤ ਰਾਸ਼ਟਰ ਮਹਾਸਭਾ (UNGA) ਦੇ 81ਵੇਂ ਸਮਾਗਮ ਦੌਰਾਨ ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਅਤੇ ਵਿਸੇਗ੍ਰਾਡ-4 (V4) ਸਮੂਹ—ਪੋਲੈਂਡ, ਹੰਗਰੀ, ਸਲੋਵਾਕੀਆ ਅਤੇ ਚੈੱਕ ਗਣਰਾਜ—ਦੇ ਵਿਦੇਸ਼ ਮੰਤਰੀਆਂ ਵਿਚਾਲੇ ਇੱਕ ਇਤਿਹਾਸਕ ਬੈਠਕ ਹੋਈ। ਇਸ ਮੁਲਾਕਾਤ ਦੌਰਾਨ ਭਾਰਤ ਅਤੇ V4 ਦੇਸ਼ਾਂ ਨੇ ਆਪਣੇ ਸਿਆਸੀ, ਆਰਥਿਕ, ਤਕਨਾਲੋਜੀ, ਰੱਖਿਆ ਅਤੇ ਜਨਤਕ ਸਬੰਧਾਂ ਨੂੰ ਹੋਰ ਡੂੰਘਾ ਕਰਨ ‘ਤੇ ਪੂਰੀ ਸਹਿਮਤੀ ਪ੍ਰਗਟਾਈ। ਮੀਡੀਆ ਨਾਲ ਗੱਲਬਾਤ ਕਰਦਿਆਂ ਵਿਦੇਸ਼ ਮੰਤਰੀ ਜੈਸ਼ੰਕਰ ਨੇ ਇਸ ਬੈਠਕ ਨੂੰ ਇੱਕ “ਨਵੀਂ ਇਤਿਹਾਸਕ ਪਹਿਲ” ਕਰਾਰ ਦਿੱਤਾ। ਉਨ੍ਹਾਂ ਐਲਾਨ ਕੀਤਾ ਕਿ ਹੁਣ ਤੋਂ ਭਾਰਤ ਅਤੇ V4 ਦੇਸ਼ਾਂ ਦੇ ਵਿਦੇਸ਼ ਮੰਤਰੀ ਹਰ ਸਾਲ ਨਿਯਮਤ ਤੌਰ ‘ਤੇ ਮੀਟਿੰਗ ਕਰਨਗੇ। ਇਸ ਤੋਂ ਇਲਾਵਾ, ਦੋਹਾਂ ਪੱਖਾਂ ਵਿਚਾਲੇ ਵਪਾਰ ਅਤੇ ਨਿਵੇਸ਼ ਨੂੰ ਉਤਸ਼ਾਹਤ ਕਰਨ ਲਈ ਇੱਕ ਸਾਲਾਨਾ ‘ਬਿਜ਼ਨਸ ਫੋਰਮ’ ਸਥਾਪਤ ਕਰਨ ਦਾ ਵੀ ਫੈਸਲਾ ਕੀਤਾ ਗਿਆ ਹੈ।

ਜੈਸ਼ੰਕਰ ਨੇ ਕਿਹਾ ਕਿ ਵੀ-4 ਦੇਸ਼ਾਂ ਨਾਲ ਭਾਰਤ ਦੇ ਰੱਖਿਆ ਖੇਤਰ ਵਿੱਚ ਪੁਰਾਣੇ ਤੇ ਮਜ਼ਬੂਤ ਸਬੰਧ ਰਹੇ ਹਨ, ਜਿਨ੍ਹਾਂ ਨੂੰ ਹੁਣ ਨਵੇਂ ਸਿਰੇ ਤੋਂ ਅੱਗੇ ਵਧਾਇਆ ਜਾਵੇਗਾ। ਇਸ ਤੋਂ ਇਲਾਵਾ ਸਪੇਸ, ਕਨੈਕਟੀਵਿਟੀ, ਤਕਨਾਲੋਜੀ ਅਤੇ ਸਿੱਖਿਆ ਦੇ ਖੇਤਰ ਵਿੱਚ ਵੀ ਸਹਿਯੋਗ ਵਧਾਇਆ ਜਾਵੇਗਾ। ਬੈਠਕ ਦੌਰਾਨ ਯੂਕਰੇਨ ਜੰਗ ਅਤੇ ਖਾੜੀ ਦੇਸ਼ਾਂ ਦੇ ਮੌਜੂਦਾ ਹਾਲਾਤ ਵਰਗੇ ਅੰਤਰਰਾਸ਼ਟਰੀ ਮੁੱਦਿਆਂ ‘ਤੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ।

ਇਸ ਦੌਰਾਨ ਸਲੋਵਾਕੀਆ ਦੇ ਵਿਦੇਸ਼ ਮੰਤਰੀ ਯੁਰਾਜ ਬਲਾ ਨਾਰ ਨੇ ਵੱਡਾ ਬਿਆਨ ਦਿੰਦਿਆਂ ਕਿਹਾ ਕਿ V4 ਦੇਸ਼ ਭਾਰਤ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ (UNSC) ਵਿੱਚ ਸਥਾਈ ਮੈਂਬਰਸ਼ਿਪ ਦੇਣ ਦਾ ਪੂਰਾ ਸਮਰਥਨ ਕਰਦੇ ਹਨ। ਉਨ੍ਹਾਂ ਕਿਹਾ ਕਿ ਗਲੋਬਲ ਸਾਊਥ ਦੀ ਪ੍ਰਮੁੱਖ ਆਵਾਜ਼ ਅਤੇ ਹਿੰਦ-ਪ੍ਰਸ਼ਾਂਤ ਖੇਤਰ ਦੀ ਵੱਡੀ ਤਾਕਤ ਹੋਣ ਨਾਤੇ ਭਾਰਤ ਦਾ ਸੁਰੱਖਿਆ ਪਰਿਸ਼ਦ ਦੀ ਸਥਾਈ ਸੀਟ ‘ਤੇ ਹੋਣਾ ਲਾਜ਼ਮੀ ਹੈ। ਇਸ ਯੂ.ਐੱਨ.ਜੀ.ਏ. ਦੌਰਾਨ ਵਿਦੇਸ਼ ਮੰਤਰੀ ਜੈਸ਼ੰਕਰ ਨੇ ਫਰਾਂਸ ਦੇ ਵਿਦੇਸ਼ ਮੰਤਰੀ ਜੀਨ-ਨੋਏਲ ਬਾਰੋਟ ਅਤੇ ਇਕਵਾਡੋਰ ਦੇ ਵਿਦੇਸ਼ ਮੰਤਰੀ ਰੋਬਰਟੋ ਕੂਰੀ ਨਾਲ ਵੀ ਵੱਖਰੀਆਂ ਦੁਵੱਲੀਆਂ ਬੈਠਕਾਂ ਕੀਤੀਆਂ।

 

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments