Homeਪੰਜਾਬਮਿਸ਼ਨ 2027 ਲਈ ਕਾਂਗਰਸ ਨੇ ਵਜਾਇਆ ਚੋਣ ਬਿਗੁਲ, ਮੋਹਿਤ ਮੋਹਿੰਦਰਾ ਨੇ ਭੂਪੇਸ਼...

ਮਿਸ਼ਨ 2027 ਲਈ ਕਾਂਗਰਸ ਨੇ ਵਜਾਇਆ ਚੋਣ ਬਿਗੁਲ, ਮੋਹਿਤ ਮੋਹਿੰਦਰਾ ਨੇ ਭੂਪੇਸ਼ ਬਘੇਲ ਦੀ ਨਿਯੁਕਤੀ ਦਾ ਕੀਤਾ ਸਵਾਗਤ

‘ਲੋਕਾਂ ਦਾ ਭਰੋਸਾ, ਕਾਂਗਰਸ ਦੀ ਤਾਕਤ ਅਤੇ ਪੰਜਾਬ ਦੀ ਤਰੱਕੀ ਹੀ ਸਾਡਾ ਸੰਕਲਪ’ ਦੇ ਨਾਅਰੇ ਨਾਲ ਚੋਣੀ ਮੁਹਿੰਮ ਨੂੰ ਮਿਲੀ ਰਫ਼ਤਾਰ

ਪਟਿਆਲਾ: 7 ਜੁਲਾਈ 2026  (ਮਨੋਜ ਵਰਮਾ): ਪੰਜਾਬ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਨੇ ਆਪਣੀਆਂ ਸਿਆਸੀ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਇਸੇ ਕੜੀ ਵਿੱਚ ਹਲਕਾ ਪਟਿਆਲਾ ਦਿਹਾਤੀ ਦੇ ਇੰਚਾਰਜ ਮੋਹਿਤ ਮੋਹਿੰਦਰਾ ਦੀ ਟੀਮ ਵੱਲੋਂ ਇੱਕ ਪ੍ਰਚਾਰ ਪੋਸਟਰ ਜਾਰੀ ਕੀਤਾ ਗਿਆ ਹੈ, ਜਿਸ ਵਿੱਚ ਆਲ ਇੰਡੀਆ ਕਾਂਗਰਸ ਕਮੇਟੀ ਵੱਲੋਂ ਪੰਜਾਬ ਕਾਂਗਰਸ ਦੇ ਇੰਚਾਰਜ ਵਜੋਂ ਸੀਨੀਅਰ ਕਾਂਗਰਸੀ ਆਗੂ ਭੂਪੇਸ਼ ਬਘੇਲ ਦੀ ਨਿਯੁਕਤੀ ਦਾ ਸਵਾਗਤ ਕੀਤਾ ਗਿਆ ਹੈ।

ਪੋਸਟਰ ਵਿੱਚ “ਮਿਸ਼ਨ 2027 – ਕਾਂਗਰਸ ਆ ਰਹੀ ਹੈ” ਦਾ ਨਾਅਰਾ ਦਿੱਤਾ ਗਿਆ ਹੈ। ਨਾਲ ਹੀ ਇਹ ਸੰਦੇਸ਼ ਵੀ ਦਿੱਤਾ ਗਿਆ ਹੈ ਕਿ ਲੋਕਾਂ ਦਾ ਭਰੋਸਾ, ਕਾਂਗਰਸ ਦੀ ਤਾਕਤ ਅਤੇ ਪੰਜਾਬ ਦੀ ਤਰੱਕੀ ਹੀ ਪਾਰਟੀ ਦਾ ਮੁੱਖ ਸੰਕਲਪ ਹੈ।

ਪੋਸਟਰ ਅਨੁਸਾਰ, ਭੂਪੇਸ਼ ਬਘੇਲ ਦੀ ਅਗਵਾਈ ਹੇਠ ਸੰਗਠਨ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ, ਨੌਜਵਾਨਾਂ, ਕਿਸਾਨਾਂ ਅਤੇ ਮਜ਼ਦੂਰਾਂ ਦੇ ਮੁੱਦਿਆਂ ਨੂੰ ਤਰਜੀਹ ਦਿੱਤੀ ਜਾਵੇਗੀ ਅਤੇ ਹਰ ਵਰਗ ਨੂੰ ਨਾਲ ਲੈ ਕੇ ਪੰਜਾਬ ਵਿੱਚ ਇੱਕ ਨਵਾਂ ਰਾਜਨੀਤਿਕ ਵਿਕਲਪ ਪੇਸ਼ ਕਰਨ ਦਾ ਯਤਨ ਕੀਤਾ ਜਾਵੇਗਾ।

ਟੀਮ ਮੋਹਿਤ ਮੋਹਿੰਦਰਾ ਵੱਲੋਂ ਜਾਰੀ ਇਸ ਪ੍ਰਚਾਰ ਸਮੱਗਰੀ ਵਿੱਚ ਪਾਰਟੀ ਵਰਕਰਾਂ ਨੂੰ ਇਕਜੁੱਟ ਹੋ ਕੇ 2027 ਦੀਆਂ ਚੋਣਾਂ ਦੀ ਤਿਆਰੀ ਵਿੱਚ ਜੁਟਣ ਦਾ ਸੱਦਾ ਵੀ ਦਿੱਤਾ ਗਿਆ ਹੈ।

RELATED ARTICLES
- Advertisment -
Google search engine
Google search engine
Google search engine

Most Popular

Recent Comments