Homeਦੇਸ਼ਸਹਾਰਨਪੁਰ 'ਚ ਹਿੰਸਾ ਦੀ ਥਾਂ ਹੁਣ ਭਾਈਚਾਰਕ ਏਕਤਾ; 12 ਸਾਲਾਂ ਬਾਅਦ ਪੂਰੀ...

ਸਹਾਰਨਪੁਰ ‘ਚ ਹਿੰਸਾ ਦੀ ਥਾਂ ਹੁਣ ਭਾਈਚਾਰਕ ਏਕਤਾ; 12 ਸਾਲਾਂ ਬਾਅਦ ਪੂਰੀ ਤਰ੍ਹਾਂ ਬਦਲਿਆ ਮਾਹੌਲ

ਉੱਤਰ ਪ੍ਰਦੇਸ਼:8ਜੁਲਾਈ (ਛਤਰਪਾਲ ਸਿੰਘ):ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਵਿੱਚ ਸਾਲ 2014 ਦੌਰਾਨ ਇੱਕ ਗੁਰਦੁਆਰੇ ਦੀ ਜ਼ਮੀਨ ਨੂੰ ਲੈ ਕੇ ਸ਼ੁਰੂ ਹੋਇਆ ਵਿਵਾਦ ਸੰਪਰਦਾਇਕ ਹਿੰਸਾ ਵਿੱਚ ਤਬਦੀਲ ਹੋ ਗਿਆ ਸੀ। ਪਰ ਹੁਣ 12 ਸਾਲ ਬਾਅਦ ਤਸਵੀਰ ਪੂਰੀ ਤਰ੍ਹਾਂ ਬਦਲ ਚੁੱਕੀ ਹੈ। ਜਿੱਥੇ ਕਦੇ ਹਿੰਸਾ ਅਤੇ ਤਣਾਅ ਦਾ ਮਾਹੌਲ ਸੀ, ਉੱਥੇ ਅੱਜ ਭਾਈਚਾਰੇ ਅਤੇ ਏਕਤਾ ਦੀ ਨਵੀਂ ਮਿਸਾਲ ਕਾਇਮ ਹੋ ਰਹੀ ਹੈ।

ਜਿਸ ਜ਼ਮੀਨ ਨੂੰ ਲੈ ਕੇ ਸਿੱਖ ਅਤੇ ਮੁਸਲਿਮ ਭਾਈਚਾਰੇ ਵਿਚਕਾਰ ਤਣਾਅ ਪੈਦਾ ਹੋਇਆ ਸੀ, ਅੱਜ ਉਸੇ ਥਾਂ ‘ਤੇ ਦੋਵੇਂ ਭਾਈਚਾਰੇ ਮਿਲ ਕੇ ਗੁਰਦੁਆਰਾ ਬਣਾ ਰਹੇ ਹਨ। ਮੁਸਲਿਮ ਭਾਈਚਾਰੇ ਦੇ ਲੋਕ ਸੀਮੈਂਟ, ਬੱਜਰੀ ਅਤੇ ਹੋਰ ਸਮੱਗਰੀ ਢੋਣ ਤੋਂ ਲੈ ਕੇ ਫਾਵੜੇ ਚਲਾਉਣ ਅਤੇ ਕਾਰ ਸੇਵਾ ਕਰਨ ਤੱਕ ਹਰ ਕੰਮ ਵਿੱਚ ਹਿੱਸਾ ਪਾ ਰਹੇ ਹਨ।

ਜੁਲਾਈ 2014 ਵਿੱਚ ਰੇਲਵੇ ਸਟੇਸ਼ਨ ਨੇੜੇ ਸਥਿਤ ਇਤਿਹਾਸਕ ਸ਼੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਦੇ ਨਾਲ ਲੱਗਦੀ ਜ਼ਮੀਨ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਸੀ। ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਦਾਅਵਾ ਸੀ ਕਿ ਇਹ ਜ਼ਮੀਨ ਕਾਨੂੰਨੀ ਤੌਰ ‘ਤੇ ਖਰੀਦੀ ਗਈ ਹੈ ਅਤੇ ਇੱਥੇ ਗੁਰਦੁਆਰੇ ਦੇ ਵਿਸਥਾਰ ਦੇ ਨਾਲ ਇੱਕ ਲੰਗਰ ਹਾਲ ਬਣਾਇਆ ਜਾਣਾ ਹੈ।

ਦੂਜੇ ਪਾਸੇ, ਮੁਸਲਿਮ ਭਾਈਚਾਰੇ ਦਾ ਕਹਿਣਾ ਸੀ ਕਿ ਇਸ ਜ਼ਮੀਨ ਦਾ ਇੱਕ ਹਿੱਸਾ ਵਕ਼ਫ਼ ਸੰਪਤੀ ਹੈ, ਜਿੱਥੇ ਪਹਿਲਾਂ ਨਮਾਜ਼ ਅਦਾ ਕੀਤੀ ਜਾਂਦੀ ਸੀ।

ਨਿਰਮਾਣ ਕਾਰਜ ਦੌਰਾਨ ਇਹ ਵਿਵਾਦ ਵਧਦਾ ਗਿਆ ਅਤੇ ਆਖ਼ਰਕਾਰ ਸੰਪਰਦਾਇਕ ਹਿੰਸਾ ਵਿੱਚ ਬਦਲ ਗਿਆ। ਇਸ ਤੋਂ ਬਾਅਦ ਇਹ ਮਾਮਲਾ ਲੰਬੇ ਸਮੇਂ ਤੱਕ ਅਦਾਲਤਾਂ ਅਤੇ ਪ੍ਰਸ਼ਾਸਨਿਕ ਪੱਧਰ ‘ਤੇ ਚੱਲਦਾ ਰਿਹਾ।

ਮੰਗਲਵਾਰ ਨੂੰ ਜਦੋਂ ਗੁਰਦੁਆਰੇ ਦੀ ਇਮਾਰਤ ਦੀ ਛੱਤ (ਲਿੰਟਰ) ਪਾਉਣ ਦਾ ਕੰਮ ਸ਼ੁਰੂ ਹੋਇਆ ਤਾਂ ਮੁਹੱਰਮ ਅਲੀ ਉਰਫ਼ ਪੱਪੂ ਸਮੇਤ ਮੁਸਲਿਮ ਭਾਈਚਾਰੇ ਦੇ ਕਈ ਲੋਕ ਨਿਰਮਾਣ ਸਥਾਨ ‘ਤੇ ਪਹੁੰਚੇ।

ਇਸ ਮੌਕੇ ਗੁਰਦੁਆਰਾ ਪ੍ਰਬੰਧਕਾਂ ਅਤੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਇੱਕ-ਦੂਜੇ ਨੂੰ ਗਲੇ ਮਿਲ ਕੇ ਸਵਾਗਤ ਕੀਤਾ। ਗੁਰਦੁਆਰਾ ਸਿੰਘ ਸਭਾ ਵੱਲੋਂ ਮੁਸਲਿਮ ਭਾਈਚਾਰੇ ਦੇ ਨੁਮਾਇੰਦਿਆਂ ਨੂੰ ਸ਼ਾਲਾਂ ਭੇਂਟ ਕਰਕੇ ਸਨਮਾਨਿਤ ਵੀ ਕੀਤਾ ਗਿਆ।

ਇਹ ਦ੍ਰਿਸ਼ ਉਨ੍ਹਾਂ ਦਿਨਾਂ ਤੋਂ ਬਿਲਕੁਲ ਵੱਖਰਾ ਸੀ, ਜਦੋਂ ਇਸ ਥਾਂ ‘ਤੇ ਤਣਾਅ ਅਤੇ ਹਿੰਸਾ ਦਾ ਮਾਹੌਲ ਬਣਿਆ ਹੋਇਆ ਸੀ। ਅੱਜ ਇਹ ਸਥਾਨ ਆਪਸੀ ਸਾਂਝ, ਭਾਈਚਾਰੇ ਅਤੇ ਧਾਰਮਿਕ ਸਦਭਾਵਨਾ ਦੀ ਮਿਸਾਲ ਬਣ ਕੇ ਉਭਰਿਆ ਹੈ।

RELATED ARTICLES
- Advertisment -
Google search engine
Google search engine
Google search engine

Most Popular

Recent Comments