Homeਹਰਿਆਣਾ30 ਸਾਲ ਤੋਂ ਵੱਧ ਉਮਰ ਦੇ ਨਾਗਰਿਕ ਕਰਵਾਉਣ ਸਲਾਨਾ ਬਲੱਡ ਪ੍ਰੈਸ਼ਰ ਦੀ ਜਾਂਚ - ਆਰਤੀ...

30 ਸਾਲ ਤੋਂ ਵੱਧ ਉਮਰ ਦੇ ਨਾਗਰਿਕ ਕਰਵਾਉਣ ਸਲਾਨਾ ਬਲੱਡ ਪ੍ਰੈਸ਼ਰ ਦੀ ਜਾਂਚ – ਆਰਤੀ ਸਿੰਘ ਰਾਵ

Aarti Singh Rao urges people over 30 to undergo an annual blood pressure check-up.

ਵਿਸ਼ਵ ਦਿਲ ਦਿਵਸ ‘ਤੇ ਹਰਿਆਣਾ ਦੀ ਸਿਹਤ ਮੰਤਰੀ ਨੇ ਦਿੱਤਾ ਸੰਦੇਸ਼

ਚੰਡੀਗੜ੍ਹ, 29 ਸਤੰਬਰ, 2026 (ਸੰਜੀਵ ਸ਼ਰਮਾ) :  ਹਰਿਆਣਾ ਦੀ ਸਿਹਤ ਮੰਤਰੀ ਆਰਤੀ ਸਿੰਘ ਰਾਵ ਨੇ ਅੱਜ ‘ਵਿਸ਼ਵ ਦਿਲ ਦਿਵਸ‘ (World Heart Day) ਦੇ ਮੌਕੇ ‘ਤੇ ਰਾਜ ਦੇ ਨਾਗਰਿਕਾਂ ਨੂੰ ਦਿਲ ਦੀ ਸਿਹਤ ਪ੍ਰਤੀ ਸੁਚੇਤ ਅਤੇ ਜਾਗਰੂਕ ਰਹਿਣ ਦੀ ਅਪੀਲ ਕੀਤੀ ਹੈ। ਰਾਸ਼ਟਰੀ ਗੈਰ-ਸੰਚਾਰੀ ਰੋਗ ਰੋਕਥਾਮ ਅਤੇ ਕੰਟਰੋਲ ਪ੍ਰੋਗਰਾਮ (NP-NCD) ਅਤੇ ਸਿਹਤ ਵਿਭਾਗ ਹਰਿਆਣਾ ਦੇ ਤਹਿਤ ਜਾਰੀ ਇੱਕ ਵਿਸ਼ੇਸ਼ ਜਨ-ਜਾਗਰੂਕਤਾ ਸੰਦੇਸ਼ ਵਿੱਚ ਸਿਹਤ ਮੰਤਰੀ ਨੇ ਕਿਹਾ ਕਿ ਹਾਈ ਬਲੱਡ ਪ੍ਰੈਸ਼ਰ (ਹਾਈਪਰਟੈਂਸ਼ਨ) ਦਿਲ ਦੇ ਰੋਗਾਂ ਦਾ ਸਭ ਤੋਂ ਵੱਡਾ ਅਤੇ ਰੋਕਿਆ ਜਾ ਸਕਣ ਵਾਲਾ ਖ਼ਤਰਨਾਕ ਕਾਰਕ ਹੈ, ਜਿਸ ਨੂੰ ਇੱਕ ‘ਸਾਈਲੈਂਟ ਕਿੱਲਰ‘ ਵੀ ਮੰਨਿਆ ਜਾਂਦਾ ਹੈ। ਇਸ ਖ਼ਤਰੇ ਤੋਂ ਬਚਣ ਲਈ 30 ਸਾਲ ਅਤੇ ਉਸ ਤੋਂ ਵੱਧ ਉਮਰ ਦੇ ਹਰੇਕ ਵਿਅਕਤੀ ਨੂੰ ਸਾਲ ਵਿੱਚ ਘੱਟੋ-ਘੱਟ ਇੱਕ ਵਾਰ ਆਪਣੇ ਬਲੱਡ ਪ੍ਰੈਸ਼ਰ ਦੀ ਜਾਂਚ ਜ਼ਰੂਰ ਕਰਵਾਉਣੀ ਚਾਹੀਦੀ ਹੈ। ਸਿਹਤ ਮੰਤਰੀ ਆਰਤੀ ਸਿੰਘ ਰਾਵ ਨੇ ਵਿਸ਼ੇਸ਼ ਤੌਰ ‘ਤੇ ਹਾਈ ਬਲੱਡ ਪ੍ਰੈਸ਼ਰ ਤੋਂ ਪੀੜਤ ਮਰੀਜ਼ਾਂ ਨੂੰ ਰੈਗੂਲਰ ਸਲਾਹ ਲੈਣ, ਜਟਿਲਤਾਵਾਂ ਤੋਂ ਬਚਣ ਲਈ ਡਾਕਟਰਾਂ ਦੁਆਰਾ ਸੁਝਾਈਆਂ ਗਈਆਂ ਦਵਾਈਆਂ ਦਾ ਰੈਗੂਲਰ ਸੇਵਨ ਕਰਨ, ਖ਼ੁਦ ਤੋਂ ਦਵਾਈ ਨਾ ਬਦਲਣ ਅਤੇ ਆਪਣੇ ਨਜ਼ਦੀਕੀ ਸਰਕਾਰੀ ਸਿਹਤ ਕੇਂਦਰ ਜਾਂ ਐੱਨ.ਸੀ.ਡੀ. (NCD) ਕਲੋਨਿਕ ਵਿੱਚ ਰੈਗੂਲਰਲੀ ਫਾਲੋ-ਅੱਪ ਕਰਵਾਉਣ ਦੀ ਸਲਾਹ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਕਸਰਤ ਨਾ ਕਰਨਾ, ਮੋਟਾਪਾ, ਅਸੰਤੁਲਿਤ ਖਾਣ-ਪੀਣ, ਤੰਬਾਕੂ ਤੇ ਸ਼ਰਾਬ ਦਾ ਸੇਵਨ ਅਤੇ ਅੱਤਿਆਧਿਕ ਤਣਾਅ ਦਿਲ ਦੀਆਂ ਬੀਮਾਰੀਆਂ ਦੇ ਮੁੱਖ ਜੋਖਮ ਕਾਰਨ ਹਨ। ਇਹਨਾਂ ਤੋਂ ਬਚਾਅ ਲਈ ਨਾਗਰਿਕਾਂ ਨੂੰ ਹਫ਼ਤੇ ਵਿੱਚ ਘੱਟੋ-ਘੱਟ 5 ਦਿਨ ਰੋਜ਼ਾਨਾ 30 ਤੋਂ 45 ਮਿੰਟ ਰੈਗੂਲਰ ਕਸਰਤ ਕਰਨੀ ਚਾਹੀਦੀ ਹੈ, ਆਪਣੇ ਸਰੀਰ ਦਾ ਵਜ਼ਨ ਕੰਟਰੋਲ ਰੱਖਣਾ ਚਾਹੀਦਾ ਹੈ ਅਤੇ ਭੋਜਨ ਵਿੱਚ ਨਮਕ ਦੀ ਮਾਤਰਾ ਘੱਟ ਰੱਖਦੇ ਹੋਏ ਤਾਜ਼ੇ ਫਲ ਤੇ ਸਬਜ਼ੀਆਂ ਦਾ ਵੱਧ ਸੇਵਨ ਕਰਨਾ ਚਾਹੀਦਾ ਹੈ। ਇਸ ਦੇ ਨਾਲ ਹੀ, ਤੰਬਾਕੂ ਤੇ ਸ਼ਰਾਬ ਦੇ ਸੇਵਨ ਤੋਂ ਦੂਰ ਰਹਿ ਕੇ ਅਤੇ ਯੋਗ ਤੇ ਧਿਆਨ (ਮੈਡੀਟੇਸ਼ਨ) ਨੂੰ ਆਪਣੀ ਰੋਜ਼ਾਨਾ ਵਿੱਚ ਸ਼ਾਮਲ ਕਰਕੇ ਇੱਕ ਸਿਹਤਮੰਦ ਤੇ ਖ਼ੁਸ਼ਹਾਲ ਜੀਵਨ ਬਤੀਤ ਕੀਤਾ ਜਾ ਸਕਦਾ ਹੈ।

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments