Homeਹਰਿਆਣਾਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ ਤੰਜ — 'ਆਪ' ਸਰਕਾਰ ਨੂੰ ਤਜਰਬਾ...

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ ਤੰਜ — ‘ਆਪ’ ਸਰਕਾਰ ਨੂੰ ਤਜਰਬਾ ਹੋ ਗਿਆ ਹੈ – ਨਸ਼ਾ ਵਧਾਉਣ, ਭ੍ਰਿਸ਼ਟਾਚਾਰ ਕਰਨ ਅਤੇ ਜਨਤਾ ਨੂੰ ਗੁਮਰਾਹ ਕਰਨ ਦਾ

Haryana Chief Minister Nayab Singh Saini criticizes the AAP government, alleging failures in tackling drug abuse, corruption, and public deception.

ਪੰਜਾਬ ਦੀ ਸਰਕਾਰ “ਆਮ ਆਦਮੀ” ਦੀ ਨਹੀਂ, ਸਗੋਂ “ਖਾਸ ਆਦਮੀ” ਦੀ ਹੈ

ਚੰਡੀਗੜ੍ਹ, 21 ਸਤੰਬਰ, 2026 (ਸੰਜੀਵ ਸ਼ਰਮਾ) :  ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੂੰ ਜਨਤਾ ਨਾਲ ਕੀਤੇ ਵਾਅਦੇ ਪੂਰੇ ਨਾ ਕਰਨ ਤੇ ਘੇਰਦਿਆਂ ਕਿਹਾ ਕਿ ਆਪਪਾਰਟੀ ਨੇ ਪੰਜਾਬ ਦੀ ਜਨਤਾ ਨਾਲ ਨਸ਼ਾ ਖ਼ਤਮ ਕਰਨ, ਨੌਜਵਾਨਾਂ ਨੂੰ ਰੁਜ਼ਗਾਰ ਦੇਣ, ਕਿਸਾਨਾਂ ਦੀ ਫ਼ਸਲ ਖ਼ਰੀਦਣ ਅਤੇ ਔਰਤਾਂ ਨੂੰ ਆਰਥਿਕ ਸਹਾਇਤਾ ਦੇਣ ਦੇ ਵੱਡੇ-ਵੱਡੇ ਵਾਅਦੇ ਕੀਤੇ ਸਨ, ਪਰ 5 ਸਾਲ ਹੋਣ ਦੇ ਬਾਵਜੂਦ ਇਨ੍ਹਾਂ ਨੇ ਵਾਅਦੇ ਪੂਰੇ ਨਹੀਂ ਕੀਤੇ। ਆਪਪਾਰਟੀ ਨੇ ਔਰਤਾਂ, ਕਿਸਾਨਾਂ ਅਤੇ ਗ਼ਰੀਬਾਂ ਨਾਲ ਧੋਖਾ ਕੀਤਾ ਹੈ, ਇਹ ਧੋਖੇਬਾਜ਼ ਸਰਕਾਰ ਹੈ। ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਸੋਮਵਾਰ ਨੂੰ ਪੰਜਾਬ ਚ ਫ਼ਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਸੀਤੋ ਵਿਖੇ ਆਯੋਜਿਤ ਨਸ਼ਾ ਵਿਰੋਧੀ ਯਤਰਾ – ਨਸ਼ਾ ਮੁਕਤ ਪੰਜਾਬ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਸਨ।

ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਵੱਡੇ-ਵੱਡੇ ਵਾਦੇ ਕੀਤੇ ਸਨ ਕਿ ਨਸ਼ੇ ਨੂੰ ਖ਼ਤਮ ਕਰਾਂਗੇ, ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦਾ ਕੰਮ ਕਰਾਂਗੇ ਅਤੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਵਾਂਗੇ। ਪਰ ਬਹੁਤ ਦੁੱਖ ਦੀ ਗੱਲ ਹੈ ਕਿ ਇਹ ਸਿਰਫ਼ ਵੋਟਾਂ ਲੈਣ ਲਈ ਕਹੀਆਂ ਗਈਆਂ ਗੱਲਾਂ ਸਨ। ਅੱਜ ਪੰਜਾਬ ਦੀ ਜਨਤਾ ਦੱਸੇ ਕਿ ਪੰਜਾਬ ਵਿੱਚ ਨਸ਼ਾ ਵਧਿਆ ਹੈ ਜਾਂ ਘਟਿਆ ਹੈ। ਅਸਲੀਅਤ ਇਹ ਹੈ ਕਿ ਪੰਜਾਬ ਵਿੱਚ ਚਾਰ ਗੁਣਾ ਨਸ਼ਾ ਵਧ ਗਿਆ ਹੈ ਅਤੇ ਚਾਰ ਗੁਣਾ ਪੰਜਾਬ ਤੇ ਕਰਜ਼ਾ ਵਧ ਗਿਆ ਹੈ, ਇਹ ਸੋਚਣ ਵਾਲੀ ਗੱਲ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਉਹ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਦੇਖ ਰਹੇ ਸਨ, ਜਿਸ ਵਿੱਚ ਭਗਵੰਤ ਮਾਨ ਕਹਿ ਰਹੇ ਸਨ ਕਿ ਪਹਿਲਾਂ ਕੁਝ ਲੋਕ ਕਹਿੰਦੇ ਸਨ ਕਿ ਇਨ੍ਹਾਂ ਨੂੰ ਕੰਮ ਦਾ ਤਜਰਬਾ ਨਹੀਂ ਹੈ, ਪਰ ਹੁਣ ਸਾਨੂੰ ਤਜਰਬਾ ਹੋ ਗਿਆ ਹੈ। ਸ੍ਰੀ ਨਾਇਬ ਸਿੰਘ ਸੈਣੀ ਨੇ ਭਗਵੰਤ ਮਾਨ ਤੇ ਤੰਜ ਕੱਸਦਿਆਂ ਕਿਹਾ ਕਿ ਮਾਨ ਸਾਹਿਬ, ਤੁਹਾਨੂੰ ਨਸ਼ਾ ਵਧਾਉਣ, ਨੌਜਵਾਨਾਂ ਨੂੰ ਨਸ਼ੇ ਵਿੱਚ ਫਸਾਉਣ, ਸੂਬੇ ਵਿੱਚ ਭ੍ਰਿਸ਼ਟਾਚਾਰ ਵਧਾਉਣ, ਪੈਸਾ ਕਿਵੇਂ ਲੁੱਟਣਾ ਹੈ, ਕਿੱਥੋਂ ਲੁੱਟਣਾ ਹੈ ਅਤੇ ਫਿਰੌਤੀਆਂ ਦਾ ਪੈਸਾ ਕੌਣ ਮੰਗਦਾ ਹੈ, ਇਸ ਗੱਲ ਦਾ ਤਜਰਬਾ ਆਪਪਾਰਟੀ ਦੀ ਸਰਕਾਰ ਨੂੰ ਹੋ ਗਿਆ ਹੈ।

ਰਾਜ ਸਰਕਾਰ ਦੀ ਨਾਕਾਮੀ ਨੇ ਪੰਜਾਬ ਨੂੰ ਨਸ਼ੇ ਦੀ ਅੱਗ ਵਿੱਚ ਧੱਕਣ ਦਾ ਕੰਮ ਕੀਤਾ

ਮੁੱਖ ਮੰਤਰੀ ਨੇ ਕਿਹਾ ਕਿ ਅੱਜ ਨੌਜਵਾਨਾਂ ਨੂੰ ਬਚਾਉਣਾ ਅਤੇ ਉਨ੍ਹਾਂ ਨੂੰ ਸੰਭਾਲਣਾ ਇੱਕ ਚੁਣੌਤੀ ਹੈ। ਪੰਜਾਬ, ਜੋ ਕਦੇ ਆਪਣੇ ਸੂਰਬੀਰਾਂ ਅਤੇ ਕੁਸ਼ਤੀ-ਕਬੱਡੀ ਲਈ ਪੂਰੇ ਦੇਸ਼ ਦਾ ਮਾਣ ਹੁੰਦਾ ਸੀ, ਉਸ ਨੂੰ ਇੱਕ ਡੂੰਘੀ ਸਾਜ਼ਿਸ਼ ਅਤੇ ਰਾਜ ਸਰਕਾਰ ਦੀ ਨਾਕਾਮੀ ਕਾਰਨ ਨਸ਼ੇ ਦੀ ਅੱਗ ਵਿੱਚ ਧੱਕਣ ਦਾ ਕੰਮ ਕੀਤਾ ਗਿਆ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਨਾਲ ਮਜ਼ਾਕ ਕੀਤਾ ਹੈ। ਇਹ ਸਰਕਾਰ ਮੁਆਫ਼ ਕਰਨ ਯੋਗ ਨਹੀਂ ਹੈ।

ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਕਾਂਗਰਸ ਨੇ ਵੀ ਇਹ ਕਿਹਾ ਸੀ ਕਿ ਨਸ਼ੇ ਨੂੰ ਖ਼ਤਮ ਕਰਾਂਗੇ, ਭ੍ਰਿਸ਼ਟਾਚਾਰ ਨੂੰ ਖ਼ਤਮ ਕਰਾਂਗੇ ਅਤੇ ਰੁਜ਼ਗਾਰ ਦੇਵਾਂਗੇ, ਪਰ ਕਾਂਗਰਸ ਰਾਜ ਵਿੱਚ ਵੀ ਪੰਜਾਬ ਵਿੱਚ ਨਸ਼ਾ ਵਧਿਆ ਅਤੇ ਨੌਕਰੀਆਂ ਵੀ ਨਹੀਂ ਲੱਗੀਆਂ। ਕਾਂਗਰਸ ਨੇ ਜੋ ਗੱਲਾਂ ਕਹੀਆਂ ਸਨ, ਉਨ੍ਹਾਂ ਨੂੰ ਕਦੇ ਪੂਰਾ ਨਹੀਂ ਕੀਤਾ। ਦੂਜੇ ਪਾਸੇ, ਚੋਣਾਂ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਮੰਚ ਤੋਂ ਕਹਿੰਦੇ ਸਨ ਕਿ ਅਸੀਂ ਇਮਾਨਦਾਰ ਹਾਂ, ਸਾਡੀ ਪਾਰਟੀ ਕੱਟੜ ਇਮਾਨਦਾਰ ਹੈ। 3 ਤੋਂ 6 ਮਹੀਨਿਆਂ ਵਿੱਚ ਨਸ਼ਾ ਖ਼ਤਮ ਕਰਾਂਗੇ, ਨੌਜਵਾਨਾਂ ਨੂੰ ਰੁਜ਼ਗਾਰ ਦੇਵਾਂਗੇ ਅਤੇ ਕਿਸਾਨਾਂ ਦੀ ਫ਼ਸਲ ਨੂੰ ਘੱਟੋ-ਘੱਟ ਸਮਰਥਨ ਮੁੱਲ ਤੇ ਖ਼ਰੀਦਣ ਦਾ ਕੰਮ ਕਰਾਂਗੇ, 3 ਲੱਖ ਰੁਜ਼ਗਾਰ ਦੇਣ ਦਾ ਕੰਮ ਕਰਾਂਗੇ। ਪਰ ਹਕੀਕਤ ਤੋਂ ਸਭ ਜਾਣੂ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਨਾਲ ਮੰਚ ਤੇ ਬੈਠ ਕੇ ਪੰਜਾਬ ਦੇ ਨੌਜਵਾਨਾਂ ਨੂੰ ਇਹ ਦੱਸਣ ਕਿ ਕਿੰਨੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦਾ ਕੰਮ ਕੀਤਾ ਅਤੇ ਨਸ਼ੇ ਨੂੰ ਖ਼ਤਮ ਕਰਨ ਲਈ ਕੀ ਕੀਤਾ? ਪਰ ਇਹ ਲੋਕ ਸਿਰਫ਼ ਚੁਟਕਲੇ ਮਾਰਨਾ ਹੀ ਜਾਣਦੇ ਹਨ, ਇਹ ਕੰਮ ਨਹੀਂ ਕਰਦੇ।

ਪੰਜਾਬ ਦੇ ਲੋਕਾਂ ਸਾਹਮਣੇ ਝੂਠ ਬੋਲ ਕੇ, ਆਪਣੀਆਂ ਕਮੀਆਂ ਨੂੰ ਛੁਪਾ ਕੇ ਫਿਰ ਤੋਂ ਵੋਟਾਂ ਲੈਣ ਦੀ ਫ਼ਿਰਾਕ ਵਿੱਚ ਹਨ ਭਗਵੰਤ ਮਾਨ

ਮੁੱਖ ਮੰਤਰੀ ਨੇ ਕਿਹਾ ਕਿ ਭਗਵੰਤ ਮਾਨ ਨੇ ਤਾਰੀਖ਼ਾਂ ਉੱਤੇ ਤਾਰੀਖ਼ਾਂ ਦਿੱਤੀਆਂ ਕਿ ਅਸੀਂ ਨਸ਼ਾ ਖ਼ਤਮ ਕਰ ਦੇਵਾਂਗੇ, ਪਰ ਕੁਝ ਨਹੀਂ ਕੀਤਾ। ਹੁਣ ਇੱਕ ਨਵਾਂ ਡਰਾਮਾ ਖੜ੍ਹਾ ਕਰਕੇ ਕਹਿਣ ਲੱਗੇ ਹਨ ਕਿ “ਯੁੱਧ ਨਸ਼ੇ ਵਿਰੁੱਧ”। ਇਹ ਪੰਜਾਬ ਦੇ ਲੋਕਾਂ ਦੇ ਪੈਸੇ ਟੀ.ਵੀ. ਤੇ ਇਸ਼ਤਿਹਾਰ ਦੇ ਕੇ ਨਸ਼ਾ ਖ਼ਤਮ ਕਰਨਾ ਚਾਹੁੰਦੇ ਹਨ, ਪਰ ਜ਼ਮੀਨੀ ਪੱਧਰ ਤੇ ਨਸ਼ੇ ਨੂੰ ਵਧਾਉਣ ਦਾ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਮੈਨੂੰ ਆ ਕੇ ਮਿਲਦੇ ਹਨ ਅਤੇ ਆਪਣੀ ਪੀੜਾ ਦੱਸਦੇ ਹਨ ਕਿ ਅਸੀਂ ਕਿੱਥੇ ਜਾਈਏ, ਕਿੱਥੇ ਜਾ ਕੇ ਸ਼ਿਕਾਇਤ ਕਰੀਏ? ਹਾਲ ਹੀ ਵਿੱਚ ਦੇਖਿਆ ਗਿਆ ਕਿ ਭਗਵੰਤ ਮਾਨ ਦੇ ਵਿਧਾਨ ਸਭਾ ਖੇਤਰ ਵਿੱਚ ਇੱਕ ਪਿਤਾ ਨੇ ਆਪਣੇ ਪੁੱਤਰ ਨੂੰ ਬਚਾਉਣ ਲਈ ਮੰਤਰੀ ਸਾਹਮਣੇ ਆਵਾਜ਼ ਉਠਾਈ ਤਾਂ ਉਸ ਨੂੰ ਕਿਵੇਂ ਅਪਮਾਨਿਤ ਕੀਤਾ ਗਿਆ ਅਤੇ ਉਸ ਨੂੰ ਖ਼ੁਦਕੁਸ਼ੀ ਕਰਨੀ ਪੈ ਗਈ। ਪੰਜਾਬ ਦਾ ਇਹ ਹਾਲ ਹੋ ਗਿਆ ਹੈ।

ਉਨ੍ਹਾਂ ਕਿਹਾ ਕਿ ਉਹ ਮਾਨ ਸਾਹਿਬ ਦੀ ਇੱਕ ਵੀਡੀਓ ਸੁਣ ਰਹੇ ਸਨ, ਜਿਸ ਵਿੱਚ ਉਹ ਕਹਿ ਰਹੇ ਸਨ ਕਿ ਸਾਡੀ ਸਰਕਾਰ ਨੇ ਨਸ਼ੇ ਦਾ ਕਾਰੋਬਾਰ ਕਰਨ ਵਾਲੇ 71 ਹਜ਼ਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮਾਨ ਸਾਹਿਬ, ਇਹ ਦੱਸੋ ਕਿ ਪੰਜਾਬ ਦੀਆਂ ਜੇਲ੍ਹਾਂ ਵਿੱਚ ਸਿਰਫ਼ 35 ਹਜ਼ਾਰ ਲੋਕ ਹੀ ਆ ਸਕਦੇ ਹਨ, ਜਦਕਿ ਤੁਸੀਂ ਕਹਿ ਰਹੇ ਹੋ ਕਿ 71 ਹਜ਼ਾਰ ਗ੍ਰਿਫ਼ਤਾਰੀਆਂ ਕੀਤੀਆਂ ਹਨ। ਇਹ ਪੰਜਾਬ ਦੇ ਲੋਕਾਂ ਸਾਹਮਣੇ ਝੂਠ ਬੋਲ ਰਹੇ ਹਨ ਅਤੇ ਆਪਣੀਆਂ ਕਮੀਆਂ ਨੂੰ ਛੁਪਾ ਕੇ ਫਿਰ ਤੋਂ ਵੋਟਾਂ ਲੈਣ ਦੀ ਤਾਕ ਵਿੱਚ ਹਨ।

ਹਰਿਆਣਾ ਅੱਗੇ ਵਧ ਰਿਹਾ ਹੈ, ਪੰਜਾਬ ਪਿੱਛੇ ਕਿਉਂ ਰਹਿ ਗਿਆ?

ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਅਤੇ ਪੰਜਾਬ ਦਾ ਰਿਸ਼ਤਾ ਛੋਟੇ-ਵੱਡੇ ਭਰਾ ਵਰਗਾ ਹੈ, ਪਰ ਅੱਜ ਦੋਵਾਂ ਰਾਜਾਂ ਦੀ ਵਿਕਾਸ ਯਾਤਰਾ ਵਿੱਚ ਸਪੱਸ਼ਟ ਅੰਤਰ ਦਿਖਾਈ ਦਿੰਦਾ ਹੈ। ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਹਰਿਆਣਾ ਡਬਲ ਇੰਜਣ ਸਰਕਾਰ ਦੇ ਮਾਧਿਅਮ ਨਾਲ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ, ਜਦਕਿ ਪੰਜਾਬ ਪਿੱਛੇ ਰਹਿ ਗਿਆ ਹੈ।

ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਕਾਂਗਰਸ ਕੋਲ ਅੱਜ ਕੋਈ ਮੁੱਦਾ ਨਹੀਂ ਹੈ। ਉੱਥੇ ਹੀ, ਆਮ ਆਦਮੀ ਪਾਰਟੀ ਦੇ ਆਗੂਆਂ ਤੋਂ ਵੀ ਇਹ ਪੁੱਛਿਆ ਜਾਣਾ ਚਾਹੀਦਾ ਹੈ ਕਿ ਚੋਣਾਂ ਸਮੇਂ ਜਾਰੀ ਕੀਤਾ ਗਿਆ ਉਨ੍ਹਾਂ ਦਾ ਚੋਣ ਮਨੋਰਥ ਪੱਤਰ ਕਿੱਥੇ ਹੈ ਅਤੇ ਉਸ ਵਿੱਚ ਕੀਤੇ ਗਏ ਵਾਅਦਿਆਂ ਵਿੱਚੋਂ ਕਿੰਨੇ ਪੂਰੇ ਹੋਏ ਹਨ? ਇਸ ਦੇ ਉਲਟ, ਭਾਜਪਾ ਸਰਕਾਰ ਨੇ ਹਰਿਆਣਾ ਵਿੱਚ 217 ਸੰਕਲਪ ਲਏ ਅਤੇ ਪਹਿਲੇ ਹੀ ਸਾਲ ਵਿੱਚ 70 ਸੰਕਲਪ ਪੂਰੇ ਕਰ ਦਿੱਤੇ, ਜਦਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਸਰਕਾਰ ਆਪਣੇ ਸੰਕਲਪਾਂ ਨੂੰ ਜ਼ਮੀਨ ਤੇ ਉਤਾਰਨ ਲਈ ਲਗਾਤਾਰ ਕੰਮ ਕਰ ਰਹੀ ਹੈ।

ਪੰਜਾਬ ਦੀ ਸਰਕਾਰ “ਆਮ ਆਦਮੀ” ਦੀ ਨਹੀਂ, ਸਗੋਂ “ਖਾਸ ਆਦਮੀ” ਦੀ ਹੈ

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਪੰਜਾਬ ਵਿੱਚ ਐਕਸਾਈਜ਼ ਇੰਸਪੈਕਟਰ ਭਰਤੀ ਪ੍ਰਕਿਰਿਆ ਨੂੰ ਲੈ ਕੇ ਉੱਠ ਰਹੇ ਸਵਾਲਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਵਿਧਾਇਕਾਂ ਅਤੇ ਮੰਤਰੀਆਂ ਦੇ ਆਲੇ-ਦੁਆਲੇ ਘੁੰਮਣ ਵਾਲਿਆਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਦੇ ਬੱਚੇ ਐਕਸਾਈਜ਼ ਇੰਸਪੈਕਟਰ ਲੱਗ ਗਏ ਹਨ। ਅਜਿਹੇ ਬੱਚੇ ਐਕਸਾਈਜ਼ ਇੰਸਪੈਕਟਰ ਲੱਗੇ ਜਿਨ੍ਹਾਂ ਨੇ ਦੋ ਫਾਰਮ ਭਰੇ, ਦੋ ਕੇਂਦਰਾਂ ਤੇ ਇੱਕੋ ਸਮੇਂ ਉਨ੍ਹਾਂ ਦਾ ਇਮਤਿਹਾਨ ਹੋਇਆ ਅਤੇ ਉਹ ਦੋਵਾਂ ਪ੍ਰੀਖਿਆ ਕੇਂਦਰਾਂ ਵਿੱਚ ਪਾਸ ਵੀ ਹੋ ਗਏ ਅਤੇ ਦੋਵਾਂ ਕੇਂਦਰਾਂ ਤੋਂ ਐਕਸਾਈਜ਼ ਇੰਸਪੈਕਟਰ ਲੱਗ ਗਏਪੰਜਾਬ ਵਿੱਚ ਸਰਕਾਰੀ ਭਰਤੀਆਂ ਦਾ ਇਹ ਹਾਲ ਹੈ।

ਮੁੱਖ ਮੰਤਰੀ ਨੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਮ ਆਦਮੀ ਨਾਲ ਧੋਖਾ ਕੀਤਾ ਹੈ। ਇਹ “ਆਮ ਆਦਮੀ” ਨਹੀਂ, ਸਗੋਂ “ਖਾਸ ਆਦਮੀ” ਹਨ, ਪੰਜਾਬ ਦੀ ਜਨਤਾ ਨੂੰ ਇਸ ਗੱਲ ਨੂੰ ਸਮਝਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਹਰਿਆਣਾ ਵਿੱਚ ਪਿਛਲੇ ਸਾਲਾਂ ਦੌਰਾਨ ਦੋ ਲੱਖ ਤੋਂ ਵੱਧ ਨੌਜਵਾਨਾਂ ਨੂੰ ਬਿਨਾਂ ਪਰਚੀ- ਬਿਨਾਂ ਖਰਚੀ ਸਰਕਾਰੀ ਨੌਕਰੀ ਦਿੱਤੀ ਗਈ ਹੈ। ਹਾਲ ਹੀ ਵਿੱਚ ਆਏ ਇੱਕ ਭਰਤੀ ਨਤੀਜੇ ਵਿੱਚ ਇਕੱਲੇ ਪੁਨਹਾਣਾ ਖੇਤਰ ਦੇ 29 ਨੌਜਵਾਨਾਂ ਦੀ ਚੋਣ ਦੀ ਉਦਾਹਰਣ ਦਿੰਦਿਆਂ ਉਨ੍ਹਾਂ ਕਿਹਾ ਕਿ ਕਿਸੇ ਵੀ ਨੌਜਵਾਨ ਨੂੰ ਨੌਕਰੀ ਪਾਉਣ ਲਈ ਕਿਸੇ ਸਿਆਸੀ ਵਿਅਕਤੀ ਦੀ ਸਿਫ਼ਾਰਸ਼ ਜਾਂ ਪੈਸੇ ਦੀ ਲੋੜ ਨਹੀਂ ਪਈ। ਇਹੀ ਚੰਗੇ ਸ਼ਾਸਨ ਅਤੇ ਪਾਰਦਰਸ਼ੀ ਭਰਤੀ ਪ੍ਰਣਾਲੀ ਦਾ ਪ੍ਰਮਾਣ ਹੈ।

ਹਰਿਆਣਾ ਵਿੱਚ ਔਰਤਾਂ ਦੇ ਖਾਤਿਆਂ ਵਿੱਚ 2,000 ਕਰੋੜ ਤੋਂ ਵੱਧ ਦੀ ਰਕਮ ਪਾਈ ਗਈ, ਪੰਜਾਬ ਵਿੱਚ ਔਰਤਾਂ ਨਾਲ ਕੀਤਾ ਵਾਅਦਾ ਪੂਰਾ ਨਹੀਂ ਕੀਤਾ

ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਨੇ ਆਪਣੇ ਸੰਕਲਪ ਪੱਤਰ ਵਿੱਚ ਔਰਤਾਂ ਨੂੰ 2,100 ਰੁਪਏ ਪ੍ਰਤੀ ਮਹੀਨਾ ਦੇਣ ਦਾ ਵਾਅਦਾ ਕੀਤਾ ਸੀ ਅਤੇ ਇਸ ਸੰਕਲਪ ਨੂੰ ਸਰਕਾਰ ਨੇ ਜ਼ਮੀਨ ਤੇ ਉਤਾਰਨ ਦਾ ਕੰਮ ਕੀਤਾ ਹੈ। ਹੁਣ ਸਰਕਾਰ ਨੇ ਔਰਤਾਂ ਦੇ ਖਾਤੇ ਵਿੱਚ 2 ਹਜ਼ਾਰ ਕਰੋੜ ਰੁਪਏ ਤੋਂ ਵੀ ਵੱਧ ਦੀ ਰਕਮ ਪਹੁੰਚਾਉਣ ਦਾ ਕੰਮ ਕੀਤਾ ਹੈ। ਜਦਕਿ ਪੰਜਾਬ ਵਿੱਚ ਵੀ ਆਪਪਾਰਟੀ ਨੇ ਔਰਤਾਂ ਨੂੰ 1 ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ ਦਾ ਵਾਅਦਾ ਕੀਤਾ ਸੀ, ਪਰ ਉਸ ਨੂੰ ਪੂਰਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਲੋਕ ਚੁਟਕਲੇ ਨਹੀਂ ਸੁਣਨਾ ਚਾਹੁੰਦੇ, ਲੋਕ ਕੰਮ ਦੀ ਗੱਲ ਸੁਣਨਾ ਚਾਹੁੰਦੇ ਹਨ।

ਹਰਿਆਣਾ ਸਰਕਾਰ ਨੇ ਡੰਕੀ ਰੂਟਰਾਹੀਂ ਨੌਜਵਾਨਾਂ ਨੂੰ ਵਿਦੇਸ਼ ਭੇਜਣ ਵਾਲਿਆਂ ਵਿਰੁੱਧ ਬਣਾਇਆ ਸਖ਼ਤ ਕਾਨੂੰਨ

ਮੁੱਖ ਮੰਤਰੀ ਨੇ ਕਿਹਾ ਕਿ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਉਪਲਬਧ ਕਰਵਾਉਣਾ ਸਰਕਾਰ ਦੀ ਜ਼ਿੰਮੇਵਾਰੀ ਹੈ। ਹਰਿਆਣਾ ਸਰਕਾਰ ਨੇ ਗ਼ੈਰ-ਕਾਨੂੰਨੀ ਡੰਕੀ ਰੂਟਰਾਹੀਂ ਨੌਜਵਾਨਾਂ ਨੂੰ ਵਿਦੇਸ਼ ਭੇਜਣ ਵਾਲਿਆਂ ਵਿਰੁੱਧ ਸਖ਼ਤ ਕਾਨੂੰਨ ਬਣਾਇਆ ਹੈ ਅਤੇ ਕਾਰਵਾਈ ਵੀ ਕੀਤੀ ਹੈ। ਉੱਥੇ ਹੀ, ਵਿਦੇਸ਼ ਸਹਿਯੋਗ ਵਿਭਾਗ ਦੇ ਮਾਧਿਅਮ ਨਾਲ ਨੌਜਵਾਨਾਂ ਨੂੰ ਵਿਦੇਸ਼ ਵਿੱਚ ਰੁਜ਼ਗਾਰ ਦੇ ਸੁਰੱਖਿਅਤ ਅਤੇ ਪਾਰਦਰਸ਼ੀ ਮੌਕੇ ਉਪਲਬਧ ਕਰਵਾਏ ਜਾ ਰਹੇ ਹਨ। ਕੰਪਨੀਆਂ ਦੀਆਂ ਲੋੜਾਂ ਅਨੁਸਾਰ ਅਸਾਮੀਆਂ ਪ੍ਰਾਪਤ ਕੀਤੀਆਂ ਜਾਂਦੀਆਂ ਹਨ, ਨੌਜਵਾਨਾਂ ਦੇ ਇੰਟਰਵਿਊ ਕਰਵਾਏ ਜਾਂਦੇ ਹਨ ਅਤੇ ਵਿਦੇਸ਼ ਜਾਣ ਵਾਲੇ ਹਰੇਕ ਨੌਜਵਾਨ ਦਾ ਰਿਕਾਰਡ ਸਰਕਾਰ ਕੋਲ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ ਵਿੱਚ ਕਿਸੇ ਨੌਜਵਾਨ ਨੂੰ ਕੋਈ ਸਮੱਸਿਆ ਆਉਣ ਤੇ ਹਰਿਆਣਾ ਸਰਕਾਰ ਉਸ ਦੀ ਮਦਦ ਕਰਦੀ ਹੈ। ਸਰਕਾਰ ਦਾ ਕੰਮ ਨੌਜਵਾਨਾਂ ਨੂੰ ਸਹੀ ਰਸਤਾ ਦਿਖਾਉਣਾ ਅਤੇ ਉਨ੍ਹਾਂ ਦੇ ਭਵਿੱਖ ਨੂੰ ਸੁਰੱਖਿਅਤ ਕਰਨਾ ਹੈ।

ਪੰਜਾਬ ਵਿੱਚ ਭਾਜਪਾ ਸਰਕਾਰ ਬਣੀ ਤਾਂ ਨਸ਼ੇ ਤੇ ਹੋਵੇਗੀ ਫ਼ੈਸਲਾਕੁਨ ਕਾਰਵਾਈ

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਬਣਨ ਤੋਂ ਬਾਅਦ ਨੌਜਵਾਨਾਂ ਨੂੰ ਨਸ਼ੇ ਦੀ ਗ੍ਰਿਫ਼ਤ ਵਿੱਚ ਧੱਕਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਹੋਵੇਗੀ ਅਤੇ ਕਿਸੇ ਨੂੰ ਵੀ ਪੰਜਾਬ ਦੇ ਨੌਜਵਾਨਾਂ ਦਾ ਭਵਿੱਖ ਖ਼ਰਾਬ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਸਕਾਰਾਤਮਕ ਦਿਸ਼ਾ ਨਾਲ ਜੋੜਨ ਲਈ ਹਰਿਆਣਾ ਵਿੱਚ ਮੈਰਾਥਨ, ਸਾਈਕਲੋਥਾਨ ਅਤੇ ਰਾਹਗੀਰੀ ਵਰਗੇ ਪ੍ਰੋਗਰਾਮਾਂ ਦੇ ਮਾਧਿਅਮ ਨਾਲ ਲੱਖਾਂ ਨੌਜਵਾਨਾਂ ਨੂੰ ਜੋੜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਜਾਗਰੂਕ ਅਤੇ ਤੰਦਰੁਸਤ ਰਹਿਣਗੇ ਤਾਂ ਨਸ਼ੇ ਵਰਗੀਆਂ ਬੁਰਾਈਆਂ ਵਿਰੁੱਧ ਲੜਾਈ ਹੋਰ ਮਜ਼ਬੂਤ ਹੋਵੇਗੀ।

ਮੁੱਖ ਮੰਤਰੀ ਨੇ ਕਿਹਾ ਕਿ ਵਿਕਾਸ ਦੀ ਗਰੰਟੀ ਭਾਜਪਾ ਹੈ, ਨਸ਼ੇ ਵਿਰੁੱਧ ਫ਼ੈਸਲਾਕੁਨ ਕਾਰਵਾਈ ਦੀ ਗਰੰਟੀ ਭਾਜਪਾ ਹੈ ਅਤੇ ਪੰਜਾਬ ਦੇ ਨੌਜਵਾਨਾਂ ਨੂੰ ਸੁਰੱਖਿਅਤ ਭਵਿੱਖ ਅਤੇ ਰੁਜ਼ਗਾਰ ਦੇਣ ਦੀ ਗਰੰਟੀ ਵੀ ਭਾਜਪਾ ਹੈ। ਉਨ੍ਹਾਂ ਪੰਜਾਬ ਦੀ ਜਨਤਾ ਨੂੰ ਸੱਦਾ ਦਿੱਤਾ ਕਿ ਆਉਣ ਵਾਲੇ ਸਮੇਂ ਵਿੱਚ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਜਪਾ ਨੂੰ ਮਜ਼ਬੂਤ ਕਰਨ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਜੋ ਕੰਮ ਹਰਿਆਣਾ ਵਿੱਚ ਪੂਰੇ ਕੀਤੇ ਹਨ, ਉਹ ਸਾਰੇ ਕੰਮ ਪੰਜਾਬ ਵਿੱਚ ਵੀ ਕੀਤੇ ਜਾਣਗੇ ਅਤੇ ਪੰਜਾਬ ਦੇ ਕਿਸੇ ਵੀ ਵਿਅਕਤੀ ਨੂੰ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ।

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments