Home ਹਰਿਆਣਾ ਫ਼ਿਲਮ ਨਿਰਮਾਤਾਵਾਂ ਨੂੰ ਮੁੱਖ ਮੰਤਰੀ ਨਾਇਬ ਸੈਣੀ ਦਾ ਸੱਦਾ, ਹਰਿਆਣਾ ਆਓ, ਸਿਰਫ਼ ਸ਼ੂਟਿੰਗ ਲੋਕੇਸ਼ਨ...

ਫ਼ਿਲਮ ਨਿਰਮਾਤਾਵਾਂ ਨੂੰ ਮੁੱਖ ਮੰਤਰੀ ਨਾਇਬ ਸੈਣੀ ਦਾ ਸੱਦਾ, ਹਰਿਆਣਾ ਆਓ, ਸਿਰਫ਼ ਸ਼ੂਟਿੰਗ ਲੋਕੇਸ਼ਨ ਹੀ ਨਹੀਂ, ਸਹਿਯੋਗ ਵੀ ਦੇਵਾਂਗੇ

CM Nayab Saini Invites Filmmakers to Explore Haryana for Shoots

0

ਚੰਡੀਗੜ੍ਹ, 30 ਅਗਸਤ, 2026 (ਸੰਜੀਵ ਸ਼ਰਮਾ)  : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਸ਼ਨੀਵਾਰ ਨੂੰ ਨਵੀਂ ਦਿੱਲੀ ਸਥਿਤ ਭਾਰਤ ਮੰਡਪਮ ਵਿੱਚ ਆਯੋਜਿਤ ਫ਼ਿਲਮ ਐਕਸਪੋ ਇੰਡੀਆ ਪ੍ਰੋਗਰਾਮ ਵਿੱਚ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਵੱਖ-ਵੱਖ ਕਲਾਕਾਰਾਂ ਨੂੰ ਸਨਮਾਨਿਤ ਕੀਤਾ। ਪ੍ਰੋਗਰਾਮ ਨੂੰ ਸੰਬੋਧਿਤ ਕਰਦਿਆਂ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਖੇਤਰੀ ਸਿਨੇਮਾ ਭਾਰਤੀ ਸਿਨੇਮਾ ਦੀ ਨਵੀਂ ਤਾਕਤ ਬਣ ਕੇ ਉੱਭਰਿਆ ਹੈ। ਭਾਸ਼ਾ ਹੁਣ ਦੀਵਾਰ ਨਹੀਂ ਰਹੀ। ਇੱਕ ਚੰਗੀ ਕਹਾਣੀ ਹਰ ਭਾਸ਼ਾ ਦੀ ਸੀਮਾ ਪਾਰ ਕਰ ਸਕਦੀ ਹੈ ਅਤੇ ਅੱਜ ਚੰਗੀ ਕਹਾਣੀ ਪੂਰੀ ਦੁਨੀਆ ਦੇਖ ਸਕਦੀ ਹੈ। ਉਨ੍ਹਾਂ ਨੇ ਫ਼ਿਲਮ ਨਿਰਮਾਤਾਵਾਂ ਅਤੇ ਨਿਰਦੇਸ਼ਕਾਂ ਨੂੰ ਹਰਿਆਣਾ ਵਿੱਚ ਫ਼ਿਲਮ ਸ਼ੂਟ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਤੁਸੀਂ ਹਰਿਆਣਾ ਆਓਅਸੀਂ ਤੁਹਾਨੂੰ ਸ਼ੂਟਿੰਗ ਲੋਕੇਸ਼ਨ ਹੀ ਨਹੀਂਸਹਿਯੋਗ ਵੀ ਦੇਵਾਂਗੇ। ਇਸ ਮੌਕੇ ਉਨ੍ਹਾਂ ਨੇ ਮੇਜਰ ਧਿਆਨਚੰਦ ਦੀ ਜਯੰਤੀ ਦੇ ਮੌਕੇ ਤੇ ਰਾਸ਼ਟਰੀ ਖੇਡ ਦਿਵਸ ਦੀਆਂ ਵੀ ਸ਼ੁਭਕਾਮਨਾਵਾਂ ਦਿੱਤੀਆਂ।

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਇਸ ਫ਼ਿਲਮ ਐਕਸਪੋ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਹ ਐਕਸਪੋ ਸਿਰਫ਼ ਭਾਰਤ ਦੀ ਪ੍ਰਤਿਭਾ ਦਾ ਹੀ ਨਹੀਂਸਗੋਂ ਭਾਰਤ ਦੀ ਰਚਨਾਤਮਕ ਸ਼ਕਤੀ ਅਤੇ ਭਾਰਤ ਦੇ ਸਭਿਆਚਾਰ ਦਾ ਵੀ ਉਤਸਵ ਹੈ। ਇਹ ਉਤਸਵ ਉਸ ਭਾਰਤ ਦਾ ਹੈਜੋ ਆਪਣੀਆਂ ਕਹਾਣੀਆਂ ਖੁਦ ਲਿਖ ਰਹਾ ਹੈ। ਇਨ੍ਹਾਂ ਕਹਾਣੀਆਂ ਨੂੰ ਭਾਰਤ ਪੂਰੀ ਦੁਨੀਆ ਨੂੰ ਸੁਣਾ ਰਿਹਾ ਹੈ। ਇਸ ਫ਼ਿਲਮ ਐਕਸਪੋ ਵਿੱਚ ਕੈਮਰਾ ਵੀ ਹੈਨਿਰਮਾਤਾ ਵੀ ਹਨਨਿਰਦੇਸ਼ਕ ਵੀ ਹਨਕਲਾਕਾਰ ਵੀ ਹਨਲੇਖਕ ਵੀ ਹਨਜੋ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ। ਸਾਡੇ ਲਈ ਮਾਣ ਦੀ ਗੱਲ ਹੈ ਕਿ ਸਾਡੇ ਕੋਲ ਸਭ ਤੋਂ ਮਹਾਨ ਕਹਾਣੀਆਂ ਹਨ। ਇਸੇ ਧਰਤੀ ਨੇ ਸਾਨੂੰ ਰਾਮਾਇਣ ਦਿੱਤੀਇਸ ਭੂਮੀ ਨੇ ਸਾਨੂੰ ਮਹਾਭਾਰਤ ਦਿੱਤੀ ਹੈ। ਇਸੇ ਪਵਿੱਤਰ ਧਰਤੀ ਨੇ ਕ੍ਰਿਸ਼ਨ ਲੀਲਾ ਦਿੱਤੀ ਹੈ। ਇਸੇ ਧਰਤੀ ਨੇ ਵੀਰਾਂ ਦੇ ਬਲੀਦਾਨ ਦੀਆਂ ਗਾਥਾਵਾਂ ਦਿੱਤੀਆਂ ਹਨ। ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਫ਼ਿਲਮ ਅਤੇ ਮਨੋਰੰਜਨ ਨੀਤੀ-2022 ਲਾਗੂ ਕਰਕੇ ਸੂਬੇ ਵਿੱਚ ਫ਼ਿਲਮ ਨਿਰਮਾਣ ਲਈ ਇੱਕ ਅਨੁਕੂਲ ਅਤੇ ਫ਼ਿਲਮ-ਫਰੈਂਡਲੀ ਮਾਹੌਲ ਤਿਆਰ ਕੀਤਾ ਹੈ। ਸੂਬਾ ਸਰਕਾਰ ਹਰਿਆਣਾ ਵਿੱਚ ਫ਼ਿਲਮ ਸ਼ੂਟ ਕਰਨ ਤੇ ਕਰੋੜ ਰੁਪਏ ਤੱਕ ਦੀ ਸਬਸਿਡੀ ਦੇ ਰਹੀ ਹੈ।

ਸਿਨੇਮਾ ਸਮਾਜ ਦਾ ਸ਼ੀਸ਼ਾ ਹੈ

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸਾਡੇ ਦੇਸ਼ ਵਿੱਚ ਸਿਨੇਮਾ ਕਦੇ ਵੀ ਸਿਰਫ਼ ਮਨੋਰੰਜਨ ਦਾ ਸਾਧਨ ਨਹੀਂ ਰਿਹਾ। ਸਿਨੇਮਾ ਸਮਾਜ ਦਾ ਸ਼ੀਸ਼ਾ ਵੀ ਹੈ ਅਤੇ ਸਮਾਜ ਨੂੰ ਨਵੀਂ ਦਿਸ਼ਾ ਦਿਖਾਉਣ ਵਾਲੀ ਸ਼ਕਤੀ ਵੀ ਹੈ। ਨੌਜਵਾਨ ਪੀੜ੍ਹੀ ਦੇ ਵਿਚਾਰਾਂ ਅਤੇ ਇੱਛਾਵਾਂ ਨੂੰ ਪ੍ਰਭਾਵਿਤ ਕਰਨ ਦੀ ਜਿੰਨੀ ਤਾਕਤ ਸਿਨੇਮਾ ਵਿੱਚ ਹੈਉੱਨੀ ਬਹੁਤ ਘੱਟ ਮਾਧਿਅਮਾਂ ਵਿੱਚ ਹੈ। ਉਨ੍ਹਾਂ ਕਿਹਾ ਕਿ ਸਾਲ 1913 ਵਿੱਚ ਦਾਦਾ ਸਾਹਿਬ ਫਾਲਕੇ ਦੀ ਰਾਜਾ ਹਰੀਸ਼ਚੰਦਰ‘ ਤੋਂ ਸ਼ੁਰੂ ਹੋਈ ਭਾਰਤੀ ਸਿਨੇਮਾ ਦੀ ਯਾਤਰਾ ਅੱਜ ਤਕਨੀਕ ਅਤੇ ਗਲੋਬਲ ਪਹੁੰਚ ਦੇ ਇੱਕ ਨਵੇਂ ਯੁੱਗ ਵਿੱਚ ਦਾਖ਼ਲ ਹੋ ਚੁੱਕੀ ਹੈ। ਭਾਰਤ ਦੁਨੀਆ ਵਿੱਚ ਸਭ ਤੋਂ ਵੱਧ ਫ਼ਿਲਮਾਂ ਬਣਾਉਣ ਵਾਲੇ ਦੇਸ਼ਾਂ ਵਿੱਚੋਂ ਹੈ ਅਤੇ ਸਾਡੀ ਤਾਕਤ ਸਿਰਫ਼ ਹਿੰਦੀ ਸਿਨੇਮਾ ਨਹੀਂਸਗੋਂ ਸਾਡੀ ਭਾਸ਼ਾਈ ਅਤੇ ਸਭਿਆਚਾਰਕ ਵਿਭਿੰਨਤਾ ਵੀ ਹੈ। ਭਾਰਤ ਕੋਲ ਹਜ਼ਾਰਾਂ ਸਾਲਾਂ ਦੀ ਸਭਿਅਤਾ ਹੈਲੋਕ-ਕਥਾਵਾਂ ਹਨਮਹਾਂਕਾਵਿ ਹਨਬਹਾਦਰੀ ਦੀਆਂ ਗਾਥਾਵਾਂ ਹਨਪਿੰਡਾਂ ਦੀਆਂ ਚੌਪਾਲਾਂ ਦੀਆਂ ਕਹਾਣੀਆਂ ਹਨਕਬਾਇਲੀ ਪਰੰਪਰਾਵਾਂ ਹਨਵੱਖ-ਵੱਖ ਭਾਸ਼ਾਵਾਂ ਅਤੇ ਅਣਗਿਣਤ ਬੋਲੀਆਂ ਹਨ। ਉਨ੍ਹਾਂ ਕਿਹਾ ਕਿ ਹੁਣ ਲੋੜ ਹੈ ਕਿ ਭਾਰਤ ਦੀ ਕਹਾਣੀਭਾਰਤ ਦੀ ਆਵਾਜ਼ ਵਿੱਚਭਾਰਤ ਦੀ ਪ੍ਰਤਿਭਾ ਅਤੇ ਆਧੁਨਿਕ ਤਕਨੀਕ ਦੇ ਨਾਲ ਦੁਨੀਆ ਤੱਕ ਪਹੁੰਚੇ। ਇਸੇ ਦਿਸ਼ਾ ਵਿੱਚ ਮਾਣਯੋਗ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਜੀ ਨੇ ਕ੍ਰਿਏਟਰਸ ਇਨ ਇੰਡੀਆਕ੍ਰਿਏਟ ਫਾਰ ਦ ਵਰਲਡ ਦਾ ਵਿਜ਼ਨ ਦਿੱਤਾ ਹੈ।

ਤਕਨੀਕ ਦੇ ਨਾਲ-ਨਾਲ ਮਾਨਵੀ ਸੰਵੇਦਨਾਵਾਂ ਅਤੇ ਸਭਿਆਚਾਰ ਨੂੰ ਨਾ ਛੱਡੋ

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਫ਼ਿਲਮ ਐਕਸਪੋ ਇੰਡੀਆ ਦੀ ਟੀਮ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਆਯੋਜਨ ਅਸਲ ਵਿੱਚ ਫ਼ਿਲਮ ਨਿਰਮਾਣ ਦੇ ਪੂਰੇ ਇਕੋ-ਸਿਸਟਮ ਨੂੰ ਇੱਕ ਮੰਚ ਤੇ ਲਿਆਉਣ ਦਾ ਨਿਵੇਕਲਾ ਯਤਨ ਹੈ। ਉਨ੍ਹਾਂ ਕਿਹਾ ਕਿ ਅੱਜ ਦੁਨੀਆ ਦਾ ਮਨੋਰੰਜਨ ਉਦਯੋਗ ਤੇਜ਼ੀ ਨਾਲ ਬਦਲ ਰਿਹਾ ਹੈ। ਇੱਕ ਸਮਾਂ ਸੀ ਜਦੋਂ ਕਹਾਣੀ ਕਾਗਜ਼ ਤੇ ਲਿਖੀ ਜਾਂਦੀ ਸੀਕੈਮਰੇ ਤੇ ਸ਼ੂਟ ਹੁੰਦੀ ਸੀ ਅਤੇ ਸਿਨੇਮਾ ਹਾਲ ਤੱਕ ਪਹੁੰਚਦੀ ਸੀ। ਅੱਜ ਉਸੇ ਕਹਾਣੀ ਨਾਲ ਏ.ਆਈ.ਵੀ.ਐਫ.ਐਕਸ.ਐਨੀਮੇਸ਼ਨਗੇਮਿੰਗਵਰਚੁਅਲ ਪ੍ਰੋਡਕਸ਼ਨਐਕਸਟੈਂਡਡ ਰਿਐਲਿਟੀ ਅਤੇ ਓ.ਟੀ.ਟੀ. ਵਰਗੇ ਨਵੇਂ ਮਾਧਿਅਮ ਜੁੜ ਗਏ ਹਨ। ਹੁਣ ਕੈਮਰੇ ਦੇ ਸਾਹਮਣੇ ਖੜ੍ਹਾ ਕਲਾਕਾਰ ਜਿੰਨਾ ਮਹੱਤਵਪੂਰਨ ਹੈਉੱਨਾ ਹੀ ਮਹੱਤਵਪੂਰਨ ਕੰਪਿਊਟਰ ਦੇ ਸਾਹਮਣੇ ਬੈਠਾ ਉਹ ਨੌਜਵਾਨ ਵੀ ਹੈਜੋ ਆਪਣੀ ਤਕਨੀਕੀ ਪ੍ਰਤਿਭਾ ਨਾਲ ਕਲਪਨਾ ਦੀ ਦੁਨੀਆ ਨੂੰ ਸਕ੍ਰੀਨ ਤੇ ਜਿਉਂਦਾ ਕਰਦਾ ਹੈ। ਉਨ੍ਹਾਂ ਕਿਹਾ ਕਿ ਭਵਿੱਖ ਦਾ ਸਫ਼ਲ ਫ਼ਿਲਮਕਾਰ ਉਹੀ ਹੋਵੇਗਾਜੋ ਨਵੀਂ ਤਕਨੀਕ ਨੂੰ ਖੁੱਲ੍ਹੇ ਮਨ ਨਾਲ ਅਪਣਾਵੇਗਾਪਰ ਆਪਣੀਆਂ ਮਾਨਵੀ ਸੰਵੇਦਨਾਵਾਂ ਅਤੇ ਸਭਿਆਚਾਰਕ ਜੜ੍ਹਾਂ ਨੂੰ ਕਦੇ ਨਹੀਂ ਛੱਡੇਗਾ।

ਫ਼ਿਲਮ ਕਲਾਕਾਰ ਮੁਕੇਸ਼ ਰਿਸ਼ੀ ਨੇ ਹਰਿਆਣਾ ਸਰਕਾਰ ਵੱਲੋਂ ਕੀਤੇ ਜਾ ਰਹੇ ਵੱਖ-ਵੱਖ ਵਿਕਾਸ ਕਾਰਜਾਂ ਅਤੇ ਫ਼ਿਲਮਾਂ ਨੂੰ ਲੈ ਕੇ ਬਣਾਈਆਂ ਗਈਆਂ ਨੀਤੀਆਂ ਤੇ ਸੂਬਾ  ਸਰਕਾਰ ਅਤੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਪ੍ਰਸ਼ੰਸਾ ਕੀਤੀ। ਫ਼ਿਲਮ ਕਲਾਕਾਰ ਪ੍ਰੀਤੀ ਸਪਰੂ ਨੇ ਵੀ ਸਿਨੇ ਆਰਟਿਸਟ ਵੈਲਫੇਅਰ ਟਰੱਸਟ ਅਤੇ ਫ਼ਿਲਮ ਐਕਸਪੋ ਬਾਰੇ ਵਿਸਥਾਰ ਨਾਲ ਦੱਸਿਆ। ਇਸ ਮੌਕੇ ਫ਼ਿਲਮ ਕਲਾਕਾਰ ਬਿੰਦੂ ਦਾਰਾ ਸਿੰਘਨਿਰਦੇਸ਼ਕ ਜੋਤੀ ਯਾਦਵਕਲਾਕਾਰ ਪੁਨੀਤ ਈਸ਼ਰ ਅਤੇ ਬਲਬੀਰ ਸਿੰਘ ਰੰਧਾਵਾ ਮੌਜੂਦ ਸਨ।

Exit mobile version