Homeਹਰਿਆਣਾਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸਵੀਡਨ ਵਿੱਚ ਐਰਿਕਸਨ ਅਤੇ ਟਰੂਕਾਲਰ ਦੇ...

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸਵੀਡਨ ਵਿੱਚ ਐਰਿਕਸਨ ਅਤੇ ਟਰੂਕਾਲਰ ਦੇ ਮੁੱਖ ਦਫ਼ਤਰਾਂ ਦਾ ਕੀਤਾ ਦੌਰਾ

Haryana Chief Minister Nayab Singh Saini visits Ericsson and Truecaller headquarters in Sweden to explore advanced communication technologies, emergency robotics, spam call prevention and modern waste management solutions.

ਸੰਚਾਰ ਦੀਆਂ ਨਵੀਨਤਮ ਤਕਨੀਕਾਂ, ਐਮਰਜੈਂਸੀ ਰੋਬੋਟਿਕਸ ਅਤੇ ਸਪੈਮ ਕਾਲਾਂ ’ਤੇ ਕਾਬੂ ਪਾਉਣ ਵਾਲੇ ਪ੍ਰਬੰਧਾਂ ਦਾ ਕੀਤਾ ਵਿਸਥਾਰ ਨਾਲ ਅਧਿਐਨ

ਚੰਡੀਗੜ੍ਹ, 17 ਅਕਤੂਬਰ, 2026 (ਸੰਜੀਵ ਸ਼ਰਮਾ): ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਸਵੀਡਨ ਦੀ ਰਾਜਧਾਨੀ ਸਟਾਕਹੋਮ ਵਿੱਚ ਵਿਸ਼ਵ ਪ੍ਰਸਿੱਧ ਦੂਰਸੰਚਾਰ ਕੰਪਨੀ ਐਰਿਕਸਨ (Ericsson) ਅਤੇ ਕਾਲਰ ਦੀ ਪਛਾਣ ਕਰਨ ਵਾਲੀ ਕੰਪਨੀ ਟਰੂਕਾਲਰ (Truecaller) ਦੇ ਮੁੱਖ ਦਫ਼ਤਰਾਂ ਦਾ ਦੌਰਾ ਕੀਤਾ। ਇਸ ਮਹੱਤਵਪੂਰਨ ਦੌਰੇ ਦੌਰਾਨ ਕੈਬਨਿਟ ਮੰਤਰੀ ਸ੍ਰੀ ਵਿਪੁਲ ਗੋਇਲ ਵੀ ਉਨ੍ਹਾਂ ਦੇ ਨਾਲ ਮੌਜੂਦ ਰਹੇ। ਐਰਿਕਸਨ ਦੇ ਮੁੱਖ ਦਫ਼ਤਰ ਵਿਖੇ ਮੁੱਖ ਮੰਤਰੀ ਨੇ ਸੰਚਾਰ ਖੇਤਰ ਦੀਆਂ ਨਵੀਨਤਮ ਤਕਨੀਕਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਹਾਸਲ ਕੀਤੀ। ਖ਼ਾਸ ਤੌਰ ’ਤੇ ਦੂਰ-ਦੁਰਾਡੇ ਅਤੇ ਪਹੁੰਚ ਤੋਂ ਔਖੇ ਇਲਾਕਿਆਂ ਵਿੱਚ ਐਮਰਜੈਂਸੀ ਸਥਿਤੀਆਂ ਨਾਲ ਨਜਿੱਠਣ ਲਈ ਵਿਕਸਤ ਕੀਤੀ ਜਾ ਰਹੀ ਰੋਬੋਟਿਕਸ ਤਕਨੀਕ ਦੀ ਕਾਰਜਪ੍ਰਣਾਲੀ ਦਾ ਉਨ੍ਹਾਂ ਨੇ ਸਿੱਧਾ ਨਿਰੀਖਣ ਕੀਤਾ। ਮੁੱਖ ਮੰਤਰੀ ਨੇ ਇਨ੍ਹਾਂ ਆਧੁਨਿਕ ਤਕਨੀਕਾਂ ਨੂੰ ਹਰਿਆਣਾ ਦੀ ਸੰਚਾਰ ਵਿਵਸਥਾ ਅਤੇ ਆਫ਼ਤ ਪ੍ਰਬੰਧਨ ਪ੍ਰਣਾਲੀ ਵਿੱਚ ਲਾਗੂ ਕਰਨ ਦੀਆਂ ਸੰਭਾਵਨਾਵਾਂ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ।

ਇਸ ਤੋਂ ਬਾਅਦ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਟਰੂਕਾਲਰ ਦੇ ਮੁੱਖ ਦਫ਼ਤਰ ਦਾ ਦੌਰਾ ਕੀਤਾ, ਜਿੱਥੇ ਕੰਪਨੀ ਦੇ ਸਹਿ-ਸੰਸਥਾਪਕ ਸ੍ਰੀ ਐਲਨ ਮਾਮੇਦੀ ਨਾਲ ਵਿਸਥਾਰਪੂਰਵਕ ਮੀਟਿੰਗ ਹੋਈ। ਮੀਟਿੰਗ ਦੌਰਾਨ ਟਰੂਕਾਲਰ ਦੀ ਕਾਰਜਪ੍ਰਣਾਲੀ, ਸਪੈਮ ਕਾਲਾਂ ਦੀ ਪਛਾਣ ਕਰਨ ਵਾਲੇ ਤੰਤਰ ਅਤੇ ਧੋਖਾਧੜੀ ਵਾਲੀਆਂ ਕਾਲਾਂ (Fraud Calls) ਤੇ ਥਰਡ ਪਾਰਟੀ ਕਾਲਾਂ ਤੋਂ ਬਚਾਅ ਦੇ ਤਰੀਕਿਆਂ ਬਾਰੇ ਜਾਣਕਾਰੀ ਹਾਸਲ ਕੀਤੀ ਗਈ। ਮੁੱਖ ਮੰਤਰੀ ਨੂੰ ਦੱਸਿਆ ਗਿਆ ਕਿ ਸਾਲ 2025 ਦੌਰਾਨ ਭਾਰਤ ਵਿੱਚ ਲਗਭਗ 770 ਕਰੋੜ ਸਪੈਮ ਕਾਲਾਂ ਦੀ ਪਛਾਣ ਕੀਤੀ ਗਈ ਸੀ। ਇਸ ਦੌਰਾਨ ਧੋਖਾਧੜੀ ਵਾਲੀਆਂ ਕਾਲਾਂ ਅਤੇ ਥਰਡ ਪਾਰਟੀ ਕਾਲਾਂ ਨਾਲ ਜੁੜੀਆਂ ਚੁਣੌਤੀਆਂ ਅਤੇ ਉਨ੍ਹਾਂ ਦੇ ਹੱਲ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ। ਮੁੱਖ ਮੰਤਰੀ ਨੇ ਡਿਜੀਟਲ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਆਮ ਨਾਗਰਿਕਾਂ ਨੂੰ ਸਪੈਮ ਤੇ ਧੋਖਾਧੜੀ ਵਾਲੀਆਂ ਕਾਲਾਂ ਤੋਂ ਬਚਾਉਣ ਲਈ ਟਰੂਕਾਲਰ ਵਰਗੀਆਂ ਤਕਨੀਕਾਂ ਦੀ ਪ੍ਰਭਾਵਸ਼ਾਲੀ ਵਰਤੋਂ ’ਤੇ ਜ਼ੋਰ ਦਿੱਤਾ।

ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਐਨਵੈਕ (Envac) ਦੀ ਕੂੜਾ ਪ੍ਰਬੰਧਨ ਸਹੂਲਤ ਦਾ ਵੀ ਨਿਰੀਖਣ ਕੀਤਾ ਅਤੇ ਆਧੁਨਿਕ ਕੂੜਾ ਪ੍ਰਬੰਧਨ ਪ੍ਰਣਾਲੀ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਉਨ੍ਹਾਂ ਹਰਿਆਣਾ ਦੇ ਸ਼ਹਿਰਾਂ ਵਿੱਚ ਸਫ਼ਾਈ ਵਿਵਸਥਾ ਨੂੰ ਬਿਹਤਰ ਬਣਾਉਣ ਅਤੇ ਵਾਤਾਵਰਣ ਦੀ ਸੰਭਾਲ ਲਈ ਇਸ ਤਕਨੀਕ ਨੂੰ ਅਪਣਾਉਣ ਦੀਆਂ ਸੰਭਾਵਨਾਵਾਂ ’ਤੇ ਵਿਚਾਰ ਕੀਤਾ। ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਇਨ੍ਹਾਂ ਦੌਰਿਆਂ ਨੂੰ ਹਰਿਆਣਾ ਦੀ ਡਿਜੀਟਲ ਅਤੇ ਤਕਨੀਕੀ ਤਰੱਕੀ ਲਈ ਮਹੱਤਵਪੂਰਨ ਦੱਸਿਆ। ਉਨ੍ਹਾਂ ਕਿਹਾ ਕਿ ਵਿਸ਼ਵ ਪੱਧਰੀ ਆਧੁਨਿਕ ਤਕਨੀਕਾਂ ਨੂੰ ਸੂਬੇ ਵਿੱਚ ਲਾਗੂ ਕਰਕੇ ਸੰਚਾਰ ਵਿਵਸਥਾ ਨੂੰ ਹੋਰ ਸੁਰੱਖਿਅਤ, ਕੁਸ਼ਲ ਅਤੇ ਆਧੁਨਿਕ ਬਣਾਇਆ ਜਾਵੇਗਾ। ਸਪੈਮ ਅਤੇ ਧੋਖਾਧੜੀ ਵਾਲੀਆਂ ਕਾਲਾਂ ਦੀ ਸਮੱਸਿਆ ਨਾਲ ਨਜਿੱਠਣ ਲਈ ਪ੍ਰਭਾਵਸ਼ਾਲੀ ਕਦਮ ਚੁੱਕੇ ਜਾਣਗੇ ਅਤੇ ਆਫ਼ਤ ਪ੍ਰਬੰਧਨ ਵਿੱਚ ਰੋਬੋਟਿਕਸ ਤਕਨੀਕ ਦੀ ਵਰਤੋਂ ਵਧਾਉਣ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ।

 

RELATED ARTICLES
- Advertisment -
Google search engine
Google search engine
Google search engine

Most Popular

Recent Comments