Homeਪਟਿਆਲਾ ਅਪਡੇਟਕੇਂਦਰ ਅਤੇ ਸੂਬਾ ਸਰਕਾਰ ਘਾਤਕ ਸਮੱਸਿਆਵਾਂ ਕੈਂਸਰ ਤੇ ਨਸਿਆਂ ਦਾ ਹੱਲ ਕਰਨ...

ਕੇਂਦਰ ਅਤੇ ਸੂਬਾ ਸਰਕਾਰ ਘਾਤਕ ਸਮੱਸਿਆਵਾਂ ਕੈਂਸਰ ਤੇ ਨਸਿਆਂ ਦਾ ਹੱਲ ਕਰਨ ਲਈ ਕੋਈ ਠੋਸ ਕਦਮ ਨਹੀਂ ਚੁੱਕ ਰਹੀਆਂ : ਪ੍ਰੋ. ਬਡੂੰਗਰ

Prof. Badungar says central and state governments must take concrete measures to tackle cancer and other serious diseases.

ਪਟਿਆਲਾ, 24 ਅਗਸਤ, 2026 (ਦੀਪਕ ਦੱਤਾ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਪੰਜਾਬ ਅੰਦਰ ਨਿਤ ਵਧ ਰਹੇ ਕੈਂਸਰ ਅਤੇ ਨਸਿਆਂ ਦੇ ਕੇਸਾਂ ਉੱਤੇ ਗੰਭੀਰ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਅੱਜ ਇਥੇ ਇਕ ਪ੍ਰੈਸ ਬਿਆਨ ਵਿਚ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰ ਕੇਵਲ ਥੋਥੀ ਬਿਆਨਬਾਜੀ ਤੋਂ ਸਵਾਇ ਇਨ੍ਹਾਂ ਪੰਜਾਬ ਘਾਤਕ ਸਮੱਸਿਆਵਾਂ ਦਾ ਹੱਲ ਕਰਨ ਲਈ ਕੋਈ ਠੋਸ ਕਦਮ ਨਹੀਂ ਚੁੱਕ ਰਹੀਆਂ। ਉਨ੍ਹਾਂ ਕਿਹਾ ਕਿ ਪੰਜਾਬ ਦੇ ਰਾਜਪਾਲ ਮਾਨਯੋਗ ਸ੍ਰੀ ਗੁਲਾਬ ਚੰਦ ਕਟਾਰੀਆ ਨੇ ਵੀ ਕਈ ਵਾਰ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਸਰਕਾਰ ਨੂੰ ਇਨ੍ਹਾਂ ਸੰਕਟਮਈ ਵਿਵਸਥਾਵਾਂ ਨੂੰ ਠੱਲ ਪਾਉਣ ਲਈ ਸੰਜੀਦਾ ਅਤੇ ਠੋਸ ਯਤਨ ਕਰਨ ਲਈ ਕਿਹਾ ਹੈ। ਪਰੰਤੂ ਕੋਈ ਯੋਗ ਕਾਰਵਾਈ ਸਾਹਮਣੇ ਨਹੀਂ ਆਈ। ਪ੍ਰੋ. ਬਡੂੰਗਰ ਨੇ ਕਿਹਾ ਕਿ ਮੀਡੀਆ ਖਬਰਾਂ ਅਨੁਸਾਰ ਪਿਛਲੇ 17 ਮਹੀਨਿਆਂ ਵਿਚ 29703 ਪੰਜਾਬੀ ਔਰਤਾਂ ਅਤੇ ਮਰਦਾਂ ਤੇ ਨੌਜੁਆਨਾਂ ਨੂੰ ਕੈਂਸਰ ਨਾਲ ਮਾਰੇ ਗਏ। ਉਨ੍ਹਾਂ ਕਿਹਾ ਕਿ ਨਸਿਆਂ ਕਾਰਨ ਤਾਂ ਘਰਾਂ ਦੇ ਘਰ ਹੀ ਤਬਾਹ ਹੋ ਰਹੇ ਹਨ। ਬਿਜਲਈ ਅਤੇ ਪ੍ਰਿੰਟ (ਅਖਬਾਰ) ਨੇ ਵੀ ਹਰ ਰੋਜ ਇਨ੍ਹਾਂ ਗੰਭੀਰ ਸਮੱਸਿਆਵਾਂ ਵੱਲ ਸਰਕਾਰ ਦਾ ਧਿਆਨ ਦਿਵਾਉਣ ਦਾ ਸ਼ਲਾਘਾਯੋਗ ਯਤਨ ਕਰ ਰਹੇ ਹਨ। ਪ੍ਰੋ. ਬਡੂੰਗਰ ਨੇ ਸਰਕਾਰ ਤੋਂ ਪੁਰਜੋਰ ਮੰਗ ਕਰਦਿਆਂ ਕਿਹਾ ਕਿ ਗੁੰਮਰਾਹਕੁਨ ਬਿਆਨਬਾਜੀ ਨੂੰ ਛੱਡਕੇ ਇਸ ਸੰਬੰਧੀ ਠੋਸ ਕਦਮ ਚੁੱਕੇ। ਇਹ ਸਰਕਾਰ ਦੀ ਰਾਜਸੀ ਅਤੇ ਨੈਤਿਕ ਜਿੰਮੇਵਾਰੀ ਵੀ ਹੈ।

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments