ਚੰਡੀਗੜ੍ਹ, 3 ਅਕਤੂਬਰ, 2026 (ਸੰਜੀਵ ਸ਼ਰਮਾ) : ਹਰਿਆਣਾ ਦੇ ਊਰਜਾ, ਆਵਾਜਾਈ ਅਤੇ ਕਿਰਤ ਮੰਤਰੀ ਸ੍ਰੀ ਅਨਿਲ ਵਿਜ ਨੇ ਭਾਰਤੀ ਪਾਇਲਟ ਕੈਪਟਨ ਸਮਿਤ ਮੱਛਰ ਵੱਲੋਂ ਜ਼ਖਮੀ ਹੋਣ ਦੇ ਬਾਵਜੂਦ 174 ਜ਼ਿੰਦਗੀਆਂ ਬਚਾਉਣ ‘ਤੇ ਇਸ ਨੂੰ ਭਾਰਤਵਾਸੀਆਂ ਲਈ ਮਾਣ ਵਾਲੀ ਗੱਲ ਦੱਸਦਿਆਂ ਕਿਹਾ ਕਿ ਕੈਪਟਨ ਖੁਦ ਇਸ ਦਾ ਸਿਹਰਾ ਲੈਣ ਦੀ ਬਜਾਏ “ਭਾਰਤੀ ਸੱਭਿਆਚਾਰ” ਨੂੰ ਦੇ ਰਹੇ ਹਨ।ਅੱਜ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਊਰਜਾ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਕੈਪਟਨ ਸਮਿਤ ਨੇ ਮਿਡ ਏਅਰ ਕ੍ਰੈਸ਼ ਨੂੰ ਬਚਾ ਕੇ ਭਾਰਤ ਦਾ ਨਾਮ ਰੌਸ਼ਨ ਕੀਤਾ ਹੈ ਅਤੇ ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਇੰਨੇ ਵੱਡੇ ਕੰਮ ਦਾ ਉਹ ਖੁਦ ਸਿਹਰਾ ਨਾ ਲੈ ਕੇ ਸਗੋਂ ਭਾਰਤੀ ਸੱਭਿਆਚਾਰ ਨੂੰ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਮੈਂ ਭਾਰਤੀ ਸੱਭਿਆਚਾਰ ਨੂੰ ਮੰਨਦਾ ਹਾਂ, ਇਹ ਬਹੁਤ ਵੱਡੀ ਗੱਲ ਹੈ, ਇਹ ਹਰ ਭਾਰਤਵਾਸੀ ਲਈ ਮਾਣ ਅਤੇ ਛਾਤੀ ਚੌੜੀ ਕਰਨ ਵਾਲੀ ਗੱਲ ਹੈ। ਜ਼ਿਕਰਯੋਗ ਹੈ ਕਿ ਫਲਾਈਦੁਬਈ ਦੀ ਫਲਾਈਟ ਦੇ ਪਾਇਲਟ ਕੈਪਟਨ ਸਮਿਤ ਮੱਛਰ ਸਨ ਅਤੇ ਜਹਾਜ਼ ਵਿੱਚ ਹੀ ਉਨ੍ਹਾਂ ਦੇ ਕੋ-ਪਾਇਲਟ ਸਾਥੀ ਨੇ ਕੈਪਟਨ ਸਮਿਤ ‘ਤੇ ਚਾਕੂ ਨਾਲ ਵਾਰ ਕਰਕੇ ਉਨ੍ਹਾਂ ਨੂੰ ਜ਼ਖਮੀ ਕਰ ਦਿੱਤਾ ਸੀ। ਜ਼ਖਮੀ ਹੋਣ ਦੇ ਬਾਵਜੂਦ ਵੀ ਕੈਪਟਨ ਸਮਿਤ ਨੇ ਜਹਾਜ਼ ਵਿੱਚ ਸਵਾਰ 174 ਯਾਤਰੀਆਂ ਦੀ ਜਾਨ ਬਚਾਈ।
“174 ਯਾਤਰੀਆਂ ਦੀ ਜਾਨ ਬਚਾਉਣ ਵਾਲੇ ਕੈਪਟਨ ਸਮਿਤ ਮੱਛਰ ਨੇ ਸਫ਼ਲਤਾ ਦਾ ਸਿਹਰਾ ਖੁਦ ਨਾ ਲੈ ਕੇ ਭਾਰਤੀ ਸੱਭਿਆਚਾਰ ਨੂੰ ਦਿੱਤਾ, ਇਹ ਹਰ ਭਾਰਤਵਾਸੀ ਲਈ ਮਾਣ ਵਾਲੀ ਗੱਲ” : ਊਰਜਾ ਮੰਤਰੀ ਅਨਿਲ ਵਿਜ
Captain Samit Machhar praised for saving 174 passengers and attributing his achievement to the values of Indian culture.
