Homeਪੰਜਾਬਤਾਮਿਲਨਾਡੂ ਵਿੱਚ ਪਹਿਲੀ ਵਾਰ ਸਿੱਖ ਫ਼ਲਸਫ਼ੇ ’ਤੇ ਕਿਤਾਬ ਪ੍ਰਕਾਸ਼ਿਤ, ‘Captivating Simple Hearts’...

ਤਾਮਿਲਨਾਡੂ ਵਿੱਚ ਪਹਿਲੀ ਵਾਰ ਸਿੱਖ ਫ਼ਲਸਫ਼ੇ ’ਤੇ ਕਿਤਾਬ ਪ੍ਰਕਾਸ਼ਿਤ, ‘Captivating Simple Hearts’ ਰਿਲੀਜ਼

First Tamil Book on Sikh Philosophy Released in Tamil Nadu

ਚੰਡੀਗੜ੍ਹ, 10 ਸਤੰਬਰ, 2026 (ਹਰਸ਼ਪ੍ਰੀਤ ਕੌਰ) : ਤਾਮਿਲਨਾਡੂ ਵਿੱਚ ਪਹਿਲੀ ਵਾਰ ਸਿੱਖ ਫ਼ਲਸਫ਼ੇ ਅਤੇ ਵਿਚਾਰਧਾਰਾ ਨੂੰ ਸਮਝਾਉਣ ਵਾਲੀ ਕਿਤਾਬ ਤਾਮਿਲ ਭਾਸ਼ਾ ਵਿੱਚ ਪ੍ਰਕਾਸ਼ਿਤ ਕੀਤੀ ਗਈ ਹੈ। “Captivating Simple Hearts” ਨਾਮਕ ਇਸ ਕਿਤਾਬ ਨੂੰ ਸਿੱਖ ਵਿਚਾਰਧਾਰਾ ਨਾਲ ਜੁੜੇ ਵਿਸ਼ਿਆਂ ਨੂੰ ਆਮ ਪਾਠਕਾਂ ਤੱਕ ਪਹੁੰਚਾਉਣ ਦੇ ਉਦੇਸ਼ ਨਾਲ ਤਿਆਰ ਕੀਤਾ ਗਿਆ ਹੈ। ਇਹ ਕਿਤਾਬ ਮੂਲ ਰੂਪ ਵਿੱਚ ਭਜਨ ਸਿੰਘ ਵੱਲੋਂ ਅੰਗਰੇਜ਼ੀ ਵਿੱਚ ਲਿਖੀ ਗਈ ਸੀ, ਜਿਸ ਦਾ ਤਾਮਿਲ ਭਾਸ਼ਾ ਵਿੱਚ ਅਨੁਵਾਦ ਐਡਵੋਕੇਟ ਸਰਦਾਰ ਜੀਵਨ ਸਿੰਘ ਨੇ ਕੀਤਾ ਹੈ। ਕਿਤਾਬ ਦਾ ਰਸਮੀ ਲੋਕਾਰਪਣ ਅੱਜ ਅਕਾਦਮਿਕ ਜਗਤ ਨਾਲ ਜੁੜੀਆਂ ਪ੍ਰਮੁੱਖ ਸ਼ਖ਼ਸੀਅਤਾਂ ਦੀ ਮੌਜੂਦਗੀ ਵਿੱਚ ਕੀਤਾ ਗਿਆ। ਸਾਬਕਾ ਯੂਨੀਵਰਸਿਟੀ ਵਾਈਸ ਚਾਂਸਲਰ ਜਵਾਹਰ ਨੇਸਨ ਨੇ ਕਿਤਾਬ ਰਿਲੀਜ਼ ਕੀਤੀ। ਇਸ ਮੌਕੇ ਸੀਨੀਅਰ ਸਿੱਖਿਆਵਿਦਾਂ, ਸਮਾਜ ਸੁਧਾਰਕਾਂ ਅਤੇ ਮਹਿਲਾ ਅਧਿਕਾਰਾਂ ਨਾਲ ਜੁੜੀਆਂ ਸ਼ਖ਼ਸੀਅਤਾਂ ਨੇ ਵੀ ਸ਼ਮੂਲੀਅਤ ਕੀਤੀ।

ਸਮਾਗਮ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਤਾਮਿਲਨਾਡੂ ਵਿੱਚ ਇਸ ਸਮੇਂ ਅਜਿਹੇ ਸੰਸਥਾਗਤ ਜਾਂ ਵਿਚਾਰਧਾਰਕ ਮੰਚਾਂ ਦੀ ਘਾਟ ਹੈ, ਜੋ ਮਜ਼ਬੂਤ ਰਾਜਨੀਤਿਕ ਅਤੇ ਸੱਭਿਆਚਾਰਕ ਮੁੱਲਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਅੱਗੇ ਵਧਾ ਸਕਣ। ਉਨ੍ਹਾਂ ਆਸ ਜਤਾਈ ਕਿ ਤਾਮਿਲ ਭਾਸ਼ਾ ਵਿੱਚ ਸਿੱਖ ਫ਼ਲਸਫ਼ੇ ’ਤੇ ਇਹ ਕਿਤਾਬ ਆਉਣ ਵਾਲੇ ਸਮੇਂ ਵਿੱਚ ਲੋਕਾਂ ਵਿੱਚ ਨਵੀਂ ਵਿਚਾਰਧਾਰਕ ਚਰਚਾ ਨੂੰ ਜਨਮ ਦੇਵੇਗੀ। ਸਮਾਗਮ ਵਿੱਚ ਸ਼ਾਮਲ ਕਈ ਹਾਜ਼ਰੀਨ ਨੇ ਸਿੱਖ ਪਛਾਣ ਅਤੇ ਸਿੱਖ ਫ਼ਲਸਫ਼ੇ ਨੂੰ ਹਿੰਦੂਤਵ ਅਤੇ ਬ੍ਰਾਹਮਣਵਾਦੀ ਵਿਚਾਰਧਾਰਾਵਾਂ ਤੋਂ ਵੱਖਰਾ ਦੱਸਦਿਆਂ ਇਸ ਦੀ ਵਿਲੱਖਣਤਾ ’ਤੇ ਜ਼ੋਰ ਦਿੱਤਾ। ਵਿਚਾਰ-ਵਟਾਂਦਰੇ ਤੋਂ ਬਾਅਦ ਹਾਜ਼ਰੀਨ ਨੇ ਤਾਮਿਲਨਾਡੂ ਵਿੱਚ ਸਿੱਖ ਫ਼ਲਸਫ਼ੇ ਨੂੰ ਰਾਜਨੀਤਿਕ ਅਤੇ ਸੱਭਿਆਚਾਰਕ ਪੱਧਰ ’ਤੇ ਉਤਸ਼ਾਹਿਤ ਕਰਨ ਲਈ ਸਰਗਰਮੀ ਨਾਲ ਕੰਮ ਕਰਨ ਦਾ ਫ਼ੈਸਲਾ ਵੀ ਕੀਤਾ।

 

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments