Home ਪਟਿਆਲਾ ਅਪਡੇਟ ਖੇਡਾਂ ਵਤਨ ਪੰਜਾਬ ਦੀਆਂ -2026 ਤਹਿਤ 6ਵੇਂ ਦਿਨ ਦੀਆਂ ਬਲਾਕ ਪੱਧਰੀ ਖੇਡਾਂ...

ਖੇਡਾਂ ਵਤਨ ਪੰਜਾਬ ਦੀਆਂ -2026 ਤਹਿਤ 6ਵੇਂ ਦਿਨ ਦੀਆਂ ਬਲਾਕ ਪੱਧਰੀ ਖੇਡਾਂ ਕਰਵਾਈਆਂ ਗਈਆਂ

Sixth Day of Block-Level Games Sees Strong Sports Participation

0

ਪਟਿਆਲਾ, 12 ਸਤੰਬਰ, 2026 (ਗੁਰਮੀਤ ਸਿੰਘ ਤੁੰਗ) : ਖੇਡਾਂ ਵਤਨ ਪੰਜਾਬ ਦੀਆਂ -2026 ਦੇ 6ਵੇਂ ਦਿਨ ਪਟਿਆਲਾ ਦੇ ਤਿੰਨ ਬਲਾਕਾਂ ਘਨੌਰ, ਸਨੌਰ ਅਤੇ ਸ਼ੰਭੂ ਕਲਾਂ ਵਿਖੇ ਬਲਾਕ ਪੱਧਰੀ ਖੇਡਾਂ ਕਰਵਾਈਆਂ ਜਾ ਰਹੀਆਂ ਹਨ। ਜਿਹਨਾਂ ਵਿੱਚ ਵੱਖ-ਵੱਖ ਉਮਰ ਵਰਗ ਵਿੱਚ ਐਥਲੈਟਿਕਸ, ਫੁੱਟਬਾਲ, ਖੋ-ਖੋ, ਕਬੱਡੀ ਨੈਸ਼ਨਲ ਸਟਾਇਲ, ਕਬੱਡੀ ਸਰਕਲ ਸਟਾਇਲ, ਵਾਲੀਬਾਲ ਸ਼ੂਟਿੰਗ ਅਤੇ ਵਾਲੀਬਾਲ ਸਮੈਸ਼ਿੰਗ ਖੇਡਾਂ ਕਰਵਾਈਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ ਸ੍ਰ.ਰਜਿੰਦਰ ਸਿੰਘ ਚਹਿਲ ਫਿਜੀਕਲ ਕਾਲਜ ਕਲਿਆਣ, ਖੇਡ ਸਟੇਡੀਅਮ ਪਿੰਡ ਜੱਸੋਵਾਲ, ਸਰਕਾਰੀ ਪੈਪਸੂ ਸਟੇਡੀਅਮ ਰਾਜਪੁਰਾ, ਮੁੱਖ ਮੰਤਰੀ ਖੇਡ ਸਟੇਡੀਅਮ ਪਿੰਡ ਦੇਧਨਾ ਅਤੇ ਮਲਟੀਪਰਪਜ ਸਕੂਲ ਵਿਖੇ ਟੈਨਿਸ ਬਾਲ ਕ੍ਰਿਕਟ ਦੇ ਬਲਾਕ ਪੱਧਰੀ ਟੂਰਨਾਮੈਂਟ ਕਰਵਾਏ ਗਏ। ਇਹਨਾਂ ਖੇਡਾਂ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਮੁਫਤ ਖਾਣਾ ਵਿਭਾਗ ਵੱਲੋਂ ਮੁਹੱਈਆ ਕਰਵਾਇਆ ਜਾਂਦਾ ਹੈ।


ਇਹਨਾਂ ਖੇਡਾਂ ਬਾਰੇ ਜਾਣਕਾਰੀ ਦਿੰਦਿਆਂ ਜਿਲ੍ਹਾ ਖੇਡ ਅਫਸਰ, ਨਵਜੋਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਬਲਾਕ ਪੱਧਰੀ ਖੇਡਾਂ ਦੌਰਾਨ ਬਲਾਕ ਸ਼ੰਭੂ ਕਲਾਂ ਵਿਖੇ ਫੁੱਟਬਾਲ ਗੇਮ ਵਿੱਚ ਹੌਲੀ ਏਂਜਲ ਸਕੂਲ ਦੇ ਉਮਰ ਵਰਗ ਅੰਡਰ-17 ਸਾਲ ਲੜਕੀਆਂ, ਅੰਡਰ-17 ਸਾਲ ਲੜਕੇ ਅਤੇ ਅੰਡਰ-14 ਸਾਲ ਲੜਕਿਆਂ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ। ਇਸੇ ਤਰ੍ਹਾਂ ਐਥਲੈਟਿਕਸ ਗੇਮ ਉਮਰ ਵਰਗ ਅੰਡਰ-14 ਲੜਕਿਆਂ ਵਿੱਚ ਈਵੈਂਟ 60 ਮੀਟਰ ਰੇਸ ਵਿੱਚ ਅਰਮਾਨ ਸਿੰਘ ਨੇ ਪਹਿਲਾ ਸਥਾਨ, ਅਰਮਾਨ ਨੇ ਦੂਸਰਾ ਸਥਾਨ ਅਤੇ ਪ੍ਰਿੰਸ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਅੰਡਰ-14 ਲੜਕੀਆਂ 60 ਮੀਟਰ ਰੇਸ ਵਿੱਚ ਸੋਨਮ ਨੇ ਪਹਿਲਾ ਸਥਾਨ, ਯਸ਼ਿਕਾ ਨੇ ਦੂਸਰਾ ਅਤੇ ਪ੍ਰਿਆ ਨੇ ਤੀਸਰਾ ਸਥਾਨ ਹਾਸਲ ਕੀਤਾ। ਸ਼ਾੱਟ ਪੁੱਟ ਅੰਡਰ-17 ਲੜਕੀਆਂ ਵਿੱਚ ਸਿਮਰਨਪ੍ਰੀਤ ਕੌਰ ਨੇ ਪਹਿਲਾ ਅਤੇ ਖੁਸ਼ਪ੍ਰੀਤ ਕੌਰ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਅੰਡਰ-21 ਈਵੈਂਟ 400 ਮੀਟਰ ਲੜਕਿਆਂ ਵਿੱਚ ਜਗਮੀਤ ਸਿੰਘ ਨੇ ਪਹਿਲਾ ਅਤੇ ਰਵਨੀਤ ਸਿੰਘ ਨੇ ਦੂਸਰਾ ਸਥਾਨ ਹਾਸਲ ਕੀਤਾ। ਬਲਾਕ ਸਨੌਰ ਵਿਖੇ ਵਾਲੀਬਾਲ ਗੇਮ ਵਿੱਚ ਅੰਡਰ-17 ਲੜਕੀਆਂ ਵਿੱਚ ਡਕਾਲਾ ਦੀ ਟੀਮ ਨੇ ਪਹਿਲਾ ਸਥਾਨ ਅਤੇ ਦੀਪ ਇੰਗਲਿਸ਼ ਮਾਡਲ ਸਕੂਲ ਦੀ ਟੀਮ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ।
ਸਰਕਾਰੀ ਪੈਪਸੂ ਸਟੇਡੀਅਮ ਰਾਜਪੁਰਾ ਵਿਖੇ ਟੈਨਿਸ ਬਾਲ ਕ੍ਰਿਕਟ ਵਿੱਚ ਭੋਗਲਾ ਦੀ ਟੀਮ ਨੇ 10 ਵਿਕਟਾਂ ਨਾਲ ਜਿੱਤ ਪ੍ਰਾਪਤ ਕੀਤੀ। ਐਨ.ਟੀ.ਸੀ ਰਾਜਪੁਰਾ ਦੀ ਟੀਮ ਨੇ 51 ਦੌੜਾਂ ਨਾਲ ਜਿੱਤ ਪ੍ਰਾਪਤ ਕੀਤੀ। ਇਸੇ ਤਰ੍ਹਾਂ ਵਾਰਡ ਨੰ. 11 ਦੀ ਟੀਮ ਨੇ 77 ਦੌੜਾਂ ਨਾਲ ਜਿੱਤ ਪ੍ਰਾਪਤ ਕੀਤੀ। ਕੈਰੀਅਰ ਅਕੈਡਮੀ ਸਕੂਲ ਪਟਿਆਲਾ ਵਿਖੇ ਟੈਨਿਸ ਬਾਲ ਕ੍ਰਿਕਟ ਵਿੱਚ ਕੈਰੀਅਰ ਅਕੈਡਮੀ , ਲੌਟ ਅਤੇ ਸਿੱਧੂਵਾਲ ਨੇ ਬਾਜੀ ਮਾਰੀ। ਕਲਿਆਣ ਵਿਖੇ ਦਦਹੇੜਾ ਦੀ ਟੀਮ 66 ਦੌੜਾਂ ਨਾਲ ਜੇਤੂ ਰਹੀ ਅਤੇ ਖੇੜੀ ਗੌੜੀਆਂ ਨੇ 9 ਵਿਕਟਾਂ ਨਾਲ ਜਿੱਤ ਪ੍ਰਾਪਤ ਕੀਤੀ।

Exit mobile version