Home ਪਟਿਆਲਾ ਅਪਡੇਟ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਕਰਾਟੇ ‘ਚ ਪਟਿਆਲੇ ਦੇ ਸੂਰਜ ਤੇ ਅਭੀਜੀਤ ਕੁਮਾਰ...

ਅੰਤਰ ਜ਼ਿਲ੍ਹਾ ਸਕੂਲ ਖੇਡਾਂ ਕਰਾਟੇ ‘ਚ ਪਟਿਆਲੇ ਦੇ ਸੂਰਜ ਤੇ ਅਭੀਜੀਤ ਕੁਮਾਰ ਨੇ ਜਿੱਤੇ ਗੋਲਡ ਮੈਡਲ

Patiala’s Suraj and Abhijit Kumar Win Gold Medals in Karate at Inter-District School Games.

0
ਪਟਿਆਲਾ , 29 ਅਕਤੂਬਰ, 2026 (ਛਤਰਪਾਲ ਸਿੰਘ ) : ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਮਮਤਾ ਖੁਰਾਣਾ ਦੀ ਯੋਗ ਅਗਵਾਈ ਤੇ ਉਪ ਜਿਲ੍ਹਾ ਸਿੱਖਿਆ ਅਫਸਰ ਡਾ ਰਵਿੰਦਰਪਾਲ ਸ਼ਰਮਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ.ਦਲਜੀਤ ਸਿੰਘ ਤੇ ਜ਼ਿਲ੍ਹਾ ਸਕੂਲ ਟੂਰਨਾਮੈਂਟ ਕਮੇਟੀ ਦੇ ਸਕੱਤਰ ਚਰਨਜੀਤ ਸਿੰਘ ਭੁੱਲਰ ਦੇ ਤਾਲਮੇਲ ਨਾਲ ਅੰਡਰ-17 ਲੜਕਿਆਂ ਦੇ ਕਰਾਟੇ ਮੁਕਾਬਲੇ ਪਲੇ ਵੇਜ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਵਿਖੇ ਕਰਵਾਏ ਗਏ।ਅੱਜ ਮੁੱਖ ਮਹਿਮਾਨ ਦੇ ਤੌਰ ਤੇ ਪ੍ਰਿੰਸੀਪਲ ਜਸਪਾਲ ਸਿੰਘ ਸਟੇਟ ਅਵਾਰਡੀ ਅਤੇ ਅਬਜਰਵਰ ਨਿਖਲ ਹੰਸ ਨੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ। ਅਬਜਰਵਰ ਨਿਖਿਲ ਹੰਸ ਨੇ ਦੱਸਿਆ ਕਿ ਇਹ ਟੂਰਨਾਮੈਂਟ ਬਹੁਤ ਹੀ ਸੁਚੱਜੇ ਢੰਗ ਨਾਲ ਕਰਵਾਇਆ ਜਾ ਰਿਹਾ ਹੈ ਅਤੇ ਪਲੇ ਵੇਜ ਸੀਨੀਅਰ ਸੈਕੰਡਰੀ ਸਕੂਲ ਦੇ ਚੇਅਰਮੈਨ ਡਾ ਰਾਜਦੀਪ ਸਿੰਘ,ਡਾਇਰੈਕਟਰ ਹਰਲੀਨ ਕੌਰ ਤੇ ਪ੍ਰਿੰਸੀਪਲ ਰਕਸ਼ਾ ਵਰਮਾ ਵੱਲੋਂ ਵੀ ਟੂਰਨਾਮੈਂਟ ਨੂੰ ਕਰਵਾਉਣ ਲਈ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ।ਕਰਾਟੇ ਅੰਡਰ 17 ਲੜਕਿਆਂ ਦੇ ਮੁਕਾਬਲਿਆਂ ਵਿੱਚ -35 ਕਿਲੋ ਭਾਰ ਵਿਚ ਧਨਪ੍ਰੀਤ ਸਿੰਘ ਨੇ ਗੋਲਡ,ਸ਼ਰਨਜੀਤ ਸਿੰਘ ਨੇ ਸਿਲਵਰ,ਗੌਰਵ ਨੇ ਬਰਾਉਨਜ਼, -40 ਕਿਲੋ ਭਾਰ ਵਿੱਚ ਸੂਰਜ ਨੇ ਗੋਲਡ,ਛਵੀਕਾਂਤ ਸ਼ਰਮਾ ਨੇ ਸਿਲਵਰ,ਹਿਤੇਸ਼ ਮਹਾਜਨ ਨੇ ਬਰਾਉਨਜ਼,-45 ਕਿਲੋ ਭਾਰ ਵਿੱਚ ਕੁੰਵਰਪ੍ਰਤਾਪ ਸਿੰਘ ਨੇ ਗੋਲਡ,ਸਹਿਜ ਸਿੰਘ ਨੇ ਸਿਲਵਰ,ਸੰਦੇਸ਼ ਕੁਮਾਰ ਨੇ ਬਰਾਉਨਜ਼,-50 ਕਿਲੋ ਭਾਰ ਵਿੱਚ ਅਭੀਜੀਤ ਕੁਮਾਰ ਨੇ ਗੋਲਡ,ਵਿਰਾਟ ਭੱਟ ਨੇ ਸਿਲਵਰ, ਆਸ ਮੁਹੰਮਦ ਨੇ ਬਰਾਉਨਜ਼, -66 ਕਿਲੋ ਭਾਰ ਵਿੱਚ ਰਿਧਿਤ ਗਰਗ ਨੇ ਗੋਲਡ, ਚੰਦੇਸ਼ਵਰ ਨੇ ਸਿਲਵਰ, ਅਭੀਜੀਤ ਸਿੰਘ ਨੇ ਬਰਾਉਨਜ਼ ਮੈਡਲ ਜਿੱਤਿਆ।ਇਸ ਮੌਕੇ ਤੇ ਅਬਜਰਵਰ ਰਾਜੇਸ਼ ਸ਼ਰਮਾ,ਕਨਵੀਨਰ ਰਾਜੇਸ਼ ਕੁਮਾਰ,ਸ਼ਸੀ ਮਾਨ, ਬਲਵਿੰਦਰ ਸਿੰਘ ਜੱਸਲ,ਡਾ ਆਸਾ ਸਿੰਘ,ਸਤਵਿੰਦਰ ਸਿੰਘ ਤਾਇਕਵਾਂਡੋ ਕੋਚ,ਚਮਕੌਰ ਸਿੰਘ,ਸ਼ੰਕਰ ਨੇਗੀ,ਪ੍ਰੈੱਸ ਇੰਚਾਰਜ ਜਸਵਿੰਦਰ ਸਿੰਘ, ਬਿੰਪਨ ਚੰਦ,ਰਾਕੇਸ਼ ਕੁਮਾਰ, ਸੁਰਿੰਦਰ ਪਾਲ ਸਿੰਘ ਐਸਪੀ, ਰਾਕੇਸ਼ ਕੁਮਾਰ,ਹਰਜੀਤ ਸਿੰਘ, ਹਰਦੀਪ ਸਿੰਘ,ਮੋਹਿਤ ਕੁਮਾਰ, ਬੁੱਧਰਾਮ ਤੇ ਅਮਨਦੀਪ ਸਿੰਘ ਹਾਜਰ ਸਨ।

Exit mobile version