ਪਟਿਆਲਾ, 24 ਅਕਤੂਬਰ, 2026 (ਚੌਧਰੀ ਪ੍ਰਭਜੀਤ ਸਿੰਘ ) : ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਤੇ ਅਤੇ ਜਿਲਾ ਖੇਡ ਅਫਸਰ ਨਵਜੋਤ ਸਿੰਘ ਧਾਲੀਵਾਲ ਦੀ ਯੋਗ ਅਗਵਾਈ ਹੇਠ ਅਨੁਸਾਰ ਖੇਡਾਂ ਵਤਨ ਪੰਜਾਬ ਦੀਆਂ ਸੀਜਨ-4 ਦੇ ਤਹਿਤ ਜਿਮਨਾਸਟਿਕ ਦੇ ਮੁਕਾਬਲੇ ਪੋਲੋ ਗਰਾਊਂਡ ਪਟਿਆਲਾ ਵਿਖੇ 18 ਅਕਤੂਬਰ ਤੋਂ 23 ਅਕਤੂਬਰ ਤੱਕ ਕਰਵਾਏ ਗਏ। ਜਮਨਾਸਟਿਕ ਟੂਰਨਾਮੈਂਟ ਦੇ ਕਨਵੀਨਰ ਕੋਚ ਬਲਜੀਤ ਸਿੰਘ ਨੇ ਦੱਸਿਆ ਕਿ ਪਟਿਆਲਾ ਦੇ ਖਿਡਾਰੀਆਂ ਨੇ ਜਿਮਨਾਸਟਿਕ ਦੇ ਵਿੱਚ ਬਹੁਤ ਹੀ ਵਧੀਆ ਖੇਡ ਦਾ ਪ੍ਰਦਰਸ਼ਨ ਕੀਤਾ।ਅੰਡਰ 14 ਆਰਟਿਸਟਿਕ ਲੜਕੀਆਂ ਦੇ ਵਿੱਚ ਕਾਮੀਆਂ ਨੇ ਪਹਿਲਾ, ਪ੍ਰਭਮਿਹਰ ਨੇ ਟੇਬਲ ਵਾਲਟ ਵਿੱਚ ਪਹਿਲਾ,ਅਨੰਨਿਆਂ ਨੇ ਬੈਲਸਿੰਗ ਬੀਮ ਤੇ ਪਹਿਲਾ, ਯਸ਼ਿਕਾ ਨੇ ਫਲੋਰ ਤੇ ਪਹਿਲਾ, ਅੰਡਰ-14 ਲੜਕਿਆਂ ਦੇ ਵਿੱਚ ਰਿਸ਼ਵ ਨੇ ਫਲੋਰ ਵਿੱਚ ਪਹਿਲਾ, ਅਗਮਜੋਤ ਤੇ ਪੰਰਾਜਲ ਦਾ ਪਾਮਲ ਤੇ ਪਹਿਲਾ,ਅੰਡਰ-17 ਆਰਟਿਸਟਿਕ ਲੜਕੀਆਂ ਦੇ ਵਿੱਚ ਮਾਹੀ ਨੇ ਅਨਈਵਨ ਬਾਰ ਤੇ ਪਹਿਲਾਂ,ਅੰਡਰ-21 ਲੜਕਿਆਂ ਦੇ ਵਿੱਚ ਪਾਰਥ ਭੱਲਾ ਨੇ ਹੋਰਸ ਤੇ ਪਹਿਲਾ,ਪਿਉਸ਼ ਸ਼ਰਮਾ ਨੇ ਦੂਜਾ,ਰਿੰਗਸ ਦੇ ਉੱਪਰ ਸਾਹਿਲ ਨੇ ਦੂਜਾ,ਪਾਰਥ ਟੇਬਲ ਨੇ ਵਾਲਟ ਵਿੱਚ ਦੂਜਾ, ਮਾਨ ਸਿੰਘ ਨੇ ਹਾਈ ਬਾਰ ਤੇ ਦੂਜਾ, ਅੰਡਰ-21 ਲੜਕੀਆਂ ਦੇ ਵਿੱਚ ਆਭਾ ਨੇ ਟੇਬਲ ਵਾਲਟ ‘ਚ ਪਹਿਲਾ,ਪੂਜਾ ਨੇ ਬੈਲਸਿੰਗ ਬੀਮ ਤੇ ਪਹਿਲਾ,ਸੁਖਨੂਰ ਨੇ ਫਲੋਰ ਤੇ ਪਹਿਲਾ,ਅੰਡਰ 21 ਤੋਂ 30 ਲੜਕੀਆਂ ਦੇ ਵਿੱਚ ਰਵਿੰਦਰ ਨੇ ਫਲੋਰ ‘ਚ ਪਹਿਲਾ, ਅਰਸ਼ਦੀਪ ਨੇ ਪਾਮਲ ਤੇ ਪਹਿਲਾ,ਆਰਟਿਸਟਿਕ ਲੜਕੀਆਂ ਦੇ ਵਿੱਚ ਅਨਾਮਿਕਾ ਨੇ ਟੇਬਲ ਵਾਲਟ ‘ਚ ਪਹਿਲਾ, ਰਸਿਕਾ ਨੇ ਅਨਈਵਨ ਬਾਰ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ।ਡੀਐਸਓ ਨਵਜੋਤ ਸਿੰਘ ਧਾਲੀਵਾਲ ਤੇ ਏਆਈਜੀ ਵਿਜੀਲੈਂਸ ਵਿਕਾਸ ਸੱਬਰਵਾਲ ਅਤੇ ਐਸਐਚਓ ਜੈਦੀਪ ਸ਼ਰਮਾ ਨੇ ਉਚੇਚੇ ਤੌਰ ਤੇ ਪਹੁੰਚ ਕੇ ਖਿਡਾਰੀਆਂ ਨੂੰ ਮੈਡਲ ਪਾ ਕੇ ਸਨਮਾਨਿਤ ਕੀਤਾ।ਇਸ ਮੌਕੇ ਤੇ ਸਪੋਰਟਸ ਡਾਇਰੈਕਟਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਗੁਰਦੀਪ ਕੌਰ,ਕੋ-ਕਨਵੀਨਰ ਸ਼ੈਲਜਾ,ਗੁਰਮੀਤ ਕੌਰ ਕੋਚ,ਰੇਨੂ ਕੌਸ਼ਲ,ਗੰਗਾ ਰਾਣੀ,ਬਲਜੀਤ ਕੌਰ,ਕਿਰਨਜੀਤ ਕੌਰ,ਮਨੋਜ ਕੁਮਾਰ ਕੋਚ,ਕਪਿਲ ਪ੍ਰੈੱਸ ਇੰਚਾਰਜ ਜਸਵਿੰਦਰ ਸਿੰਘ ਹਾਜ਼ਰ ਸਨ।
ਖੇਡਾਂ ਵਤਨ ਪੰਜਾਬ ਦੀਆਂ ਸੀਜਨ-4 ਦੇ ਵਿੱਚ ਪਟਿਆਲੇ ਦੇ ਖਿਡਾਰੀਆਂ ਨੇ ਜਿਮਨਾਸਟਿਕ ਦੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ
Patiala Gymnasts Shine with Remarkable Medal Haul in Season 4 of 'Khedan Watan Punjab Diyan'.
