ਬੈਡਮਿੰਟਨ ਅੰਡਰ-14 ਵਿੱਚ ਆਰਵ ਗਰਗ ਪਹਿਲੇ, ਅਨੁਗ੍ਰਹ ਮਰਵਾਲਾ ਦੂਜੇ ਅਤੇ ਹੇਆਨ ਕਪਿਲਾ ਤੀਜੇ ਸਥਾਨ ‘ਤੇ ਰਹੇ
ਫਤਹਿਗੜ੍ਹ ਸਾਹਿਬ, 29 ਸਤੰਬਰ, 2026 (ਗੁਰਮੀਤ ਸਿੰਘ ਤੁੰਗ) : ਖੇਡਾਂ ਵਤਨ ਪੰਜਾਬ ਦੀਆਂ’ ਦੇ ਸੀਜ਼ਨ-4 ਤਹਿਤ ਜ਼ਿਲ੍ਹਾ ਪੱਧਰੀ ਖੇਡਾਂ ਦੇ ਦੂਜੇ ਦਿਨ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ,ਫਤਹਿਗੜ੍ਹ ਸਾਹਿਬ ਵਿਖੇ ਐਥਲੈਟਿਕਸ, ਬੈਡਮਿੰਟਨ ਅਤੇ ਕਿੱਕ ਬਾਕਸਿੰਗ, ਓਮ ਪ੍ਰਕਾਸ਼ ਬਾਂਸਲ ਸਕੂਲ, ਮੰਡੀ ਗੋਬਿੰਦਗੜ੍ਹ ਵਿਖੇ ਸ਼ੂਟਿੰਗ ਅਤੇ ਤੈਰਾਕੀ, ਸੈਫਰਨ ਸਿਟੀ ਸਕੂਲ ਵਿਖੇ ਰੋਲਰ ਸਕੇਟਿੰਗ, ਗੋਬਿੰਦਗੜ੍ਹ ਪਬਲਿਕ ਸਕੂਲ, ਮੰਡੀ ਗੋਬਿੰਦਗੜ੍ਹ ਵਿਖੇ ਟੇਬਲ ਟੈਨਿਸ ਅਤੇ ਖੇਡ ਸਟੇਡੀਅਮ ਮਾਧੋਪੁਰ ਵਿਖੇ ਟੈਨਿਸ ਬਾਲ ਕ੍ਰਿਕਟ ਦੇ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਖਿਡਾਰੀਆਂ ਨੇ ਆਪਣੀ ਖੇਡ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਜ਼ਿਲ੍ਹਾ ਪੱਧਰ ਦੇ ਇਨ੍ਹਾਂ ਮੁਕਾਬਲਿਆਂ ਦੌਰਾਨ ਖਿਡਾਰੀਆਂ ਅਤੇ ਖੇਡ ਪ੍ਰੇਮੀਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ।

ਜ਼ਿਲ੍ਹਾ ਖੇਡ ਅਫਸਰ ਹਰਪਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਐਥਲੈਟਿਕਸ (51-60 ਸਾਲ, 400 ਮੀਟਰ ਪੁਰਸ਼ ਵਰਗ) ਵਿੱਚ ਰਣਜੀਤ ਸਿੰਘ ਨੇ ਪਹਿਲਾ ਅਤੇ ਦਲਜੀਤ ਸਿੰਘ ਨੇ ਦੂਜਾ ਸਥਾਨ ਹਾਸਲ ਕੀਤਾ। ਐਥਲੈਟਿਕਸ (70 ਸਾਲ ਤੋਂ ਵੱਧ, 400 ਮੀਟਰ ਪੁਰਸ਼ ਵਰਗ) ਵਿੱਚ ਨਰਿੰਦਰ ਕੁਮਾਰ ਪਹਿਲੇ ਅਤੇ ਗੁਰਦਿਆਲ ਸਿੰਘ ਦੂਜੇ ਸਥਾਨ ‘ਤੇ ਰਹੇ। ਅੰਡਰ-21 ਵਰਗ ਦੀ 5000 ਮੀਟਰ ਦੌੜ ਵਿੱਚ ਗੁਰਪ੍ਰੀਤ ਸਿੰਘ ਨੇ ਪਹਿਲਾ, ਚੰਦਰੇਸ਼ ਯਾਦਵ ਨੇ ਦੂਜਾ ਅਤੇ ਵਿਕਰਮ ਕੁਮਾਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਉਨ੍ਹਾਂ ਦੱਸਿਆ ਕਿ ਬੈਡਮਿੰਟਨ ਅੰਡਰ-14 ਲੜਕਿਆਂ ਦੇ ਮੁਕਾਬਲਿਆਂ ਵਿੱਚ ਆਰਵ ਗਰਗ ਪਹਿਲੇ, ਅਨੁਗ੍ਰਹ ਮਰਵਾਲਾ ਦੂਜੇ ਅਤੇ ਹੇਆਨ ਕਪਿਲਾ ਤੀਜੇ ਸਥਾਨ ‘ਤੇ ਰਹੇ। ਬੈਡਮਿੰਟਨ ਅੰਡਰ-17 ਲੜਕਿਆਂ ਦੇ ਮੁਕਾਬਲਿਆਂ ਵਿੱਚ ਦੇਵ ਸੇਤੀਆ ਨੇ ਪਹਿਲਾ, ਰਾਘਵ ਕੱਕੜ ਨੇ ਦੂਜਾ ਅਤੇ ਸਿਧਾਂਤ ਭਾਟੀਆ ਨੇ ਤੀਜਾ ਸਥਾਨ ਹਾਸਲ ਕੀਤਾ।
ਜ਼ਿਲ੍ਹਾ ਖੇਡ ਅਫਸਰ ਨੇ ਦੱਸਿਆ ਕਿ ਕਿੱਕ ਬਾਕਸਿੰਗ ਅੰਡਰ-14 ਲੜਕੇ (ਲਾਈਟ ਕਾਂਟੈਕਟ) ਵਰਗ ਵਿੱਚ ਹਰਮਿਲਾਪ ਸਿੰਘ ਪਹਿਲੇ, ਇਸ਼ਮੀਤ ਸਿੰਘ ਦੂਜੇ ਅਤੇ ਅਸ਼ੂ ਕੁਮਾਰ ਤੀਜੇ ਸਥਾਨ ‘ਤੇ ਰਹੇ। ਇਸੇ ਤਰ੍ਹਾਂ ਕਿੱਕ ਬਾਕਸਿੰਗ ਅੰਡਰ-17 ਲੜਕੇ (ਲਾਈਟ ਕਾਂਟੈਕਟ) ਵਰਗ ਵਿੱਚ ਮੋਹਿਤ ਵਰਮਾ ਨੇ ਪਹਿਲਾ ਅਤੇ ਸ਼ਿਵਮ ਗੁਪਤਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਸਕੇਟਿੰਗ ਅੰਡਰ-14 ਲੜਕੀਆਂ (ਇਨਲਾਈਨ 2000 ਮੀਟਰ) ਵਿੱਚ ਸੈਕਰਡ ਹਾਰਟ ਸਕੂਲ, ਜਲਾਲਪੁਰ ਦੀ ਸੀਰਤ ਮਾਵੀ ਪਹਿਲੇ ਸਥਾਨ ‘ਤੇ ਰਹੀ, ਜਦਕਿ ਗੋਬਿੰਦਗੜ੍ਹ ਪਬਲਿਕ ਸਕੂਲ ਦੀ ਸਹਿਜ ਕੌਰ ਨੇ ਦੂਜਾ, ਵਿਸਡਮ ਟਰੀ ਇੰਟਰਨੈਸ਼ਨਲ ਸਕੂਲ ਸਰਹਿੰਦ ਦੀ ਸਮਰੀਤ ਕੌਰ ਨੇ ਤੀਜਾ ਅਤੇ ਓ.ਪੀ. ਬਾਂਸਲ ਸਕੂਲ ਮੰਡੀ ਗੋਬਿੰਦਗੜ੍ਹ ਦੀ ਅਮਾਇਰਾ ਅਰੋੜਾ ਨੇ ਚੌਥਾ ਸਥਾਨ ਹਾਸਲ ਕੀਤਾ। ਮਹਿਲਾ ਅੰਡਰ-21 ਇਨਲਾਈਨ 1000 ਮੀਟਰ ਮੁਕਾਬਲੇ ਵਿੱਚ ਮਾਤਾ ਗੁਜਰੀ ਕਾਲਜ ਫਤਹਿਗੜ੍ਹ ਸਾਹਿਬ ਦੀ ਦਿਲਜੀਤ ਕੌਰ ਪਹਿਲੇ ਅਤੇ ਸੈਫਰਨ ਸਿਟੀ ਸਕੂਲ ਸਰਹਿੰਦ ਦੀ ਕੋਮਲਪ੍ਰੀਤ ਕੌਰ ਦੂਜੇ ਸਥਾਨ ‘ਤੇ ਰਹੀ।
ਸ੍ਰੀ ਹਰਪਿੰਦਰ ਸਿੰਘ ਨੇ ਦੱਸਿਆ ਕਿ ਟੇਬਲ ਟੈਨਿਸ ਅੰਡਰ-14 ਲੜਕਿਆਂ ਦੇ ਮੁਕਾਬਲਿਆਂ ਵਿੱਚ ਕਨਵ ਨੇ ਪਹਿਲਾ, ਵਿਵਾਨ ਨੇ ਦੂਜਾ, ਜਦਕਿ ਅੰਸ਼ ਅਤੇ ਮਨਨ ਨੇ ਸਾਂਝੇ ਤੌਰ ‘ਤੇ ਤੀਜਾ ਸਥਾਨ ਪ੍ਰਾਪਤ ਕੀਤਾ। ਟੇਬਲ ਟੈਨਿਸ ਅੰਡਰ-14 ਲੜਕੀਆਂ ਦੇ ਮੁਕਾਬਲਿਆਂ ਵਿੱਚ ਤਨੀਸ਼ਾ ਪਹਿਲੇ, ਰਸ਼ਮੀਨ ਦੂਜੇ ਅਤੇ ਦ੍ਰਿਸ਼ਟੀ ਤੇ ਸਾਈਸ਼ਾ ਸਾਂਝੇ ਤੌਰ ‘ਤੇ ਤੀਜੇ ਸਥਾਨ ‘ਤੇ ਰਹੀਆਂ।