Home ਸਪੋਰਟਸ ਏਸ਼ੀਆਈ ਖੇਡਾਂ 2026 (ਦਿਨ 3): ਔਰਤਾਂ ਦੇ ਕ੍ਰਿਕਟ ਫ਼ਾਈਨਲ, ਨਿਸ਼ਾਨੇਬਾਜ਼ੀ ਅਤੇ ਬੈਡਮਿੰਟਨ...

ਏਸ਼ੀਆਈ ਖੇਡਾਂ 2026 (ਦਿਨ 3): ਔਰਤਾਂ ਦੇ ਕ੍ਰਿਕਟ ਫ਼ਾਈਨਲ, ਨਿਸ਼ਾਨੇਬਾਜ਼ੀ ਅਤੇ ਬੈਡਮਿੰਟਨ ‘ਤੇ ਰਹਿਣਗੀਆਂ ਸਭ ਦੀਆਂ ਨਜ਼ਰਾਂ

Asian Games 2026 Day 3: India Eyes Gold in Women's Cricket Final, Key Badminton and Shooting Matches

0

ਆਈਚੀ-ਨਾਗੋਆ [ਜਾਪਾਨ], 22 ਸਤੰਬਰ, 2026 (ਹਰਸ਼ਪ੍ਰੀਤ ਕੌਰ) : ਏਸ਼ੀਆਈ ਖੇਡਾਂ 2026 ਦੇ ਤੀਜੇ ਦਿਨ ਭਾਰਤੀ ਖਿਡਾਰੀ ਵੱਖ-ਵੱਖ ਖੇਡਾਂ ਵਿੱਚ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰ ਰਹੇ ਹਨ। ਦਿਨ ਦਾ ਮੁੱਖ ਆਕਰਸ਼ਨ ਭਾਰਤੀ ਔਰਤਾਂ ਦੀ ਕ੍ਰਿਕਟ ਟੀਮ ਦਾ ਗੋਲਡ ਮੈਡਲ ਮੈਚ, ਬੈਡਮਿੰਟਨ ਦੇ ਖ਼ਵਾਟਰਫ਼ਾਈਨਲ ਅਤੇ ਨਿਸ਼ਾਨੇਬਾਜ਼ੀ ਦੀਆਂ ਪ੍ਰਤੀਯੋਗਤਾਵਾਂ ਹਨ।

ਔਰਤਾਂ ਦਾ ਕ੍ਰਿਕਟ ਫ਼ਾਈਨਲ : ਭਾਰਤੀ ਔਰਤਾਂ ਦੀ ਕ੍ਰਿਕਟ ਟੀਮ ਲਗਾਤਾਰ ਦੂਜੀ ਵਾਰ ਸੋਨ ਤਗਮਾ ਜਿੱਤਣ ਦੇ ਮਕਸਦ ਨਾਲ ਸ਼੍ਰੀਲੰਕਾ ਵਿਰੁੱਧ ਫ਼ਾਈਨਲ ਮੈਚ ਖੇਡ ਰਹੀ ਹੈ। ਇਹ ਮੈਚ ਕੋਰੋਗੀ ਅਥਲੈਟਿਕ ਪਾਰਕ ਵਿੱਚ ਖੇਡਿਆ ਜਾ ਰਿਹਾ ਹੈ।

ਬੈਡਮਿੰਟਨ ਖ਼ਵਾਟਰਫ਼ਾਈਨਲ : ਬੈਡਮਿੰਟਨ ਵਿੱਚ ਭਾਰਤੀ ਔਰਤਾਂ ਦੀ ਟੀਮ, ਜਿਸ ਵਿੱਚ ਪੀ.ਵੀ. ਸਿੰਧੂ, ਉੱਨਤੀ ਹੁੱਡਾ, ਦੇਵਿਕਾ ਸਿਹਾਗ, ਤਾਨਵੀ ਸ਼ਰਮਾ, ਤ੍ਰੀਸਾ ਜੌਲੀ ਅਤੇ ਗਾਇਤਰੀ ਗੋਪੀਚੰਦ ਸ਼ਾਮਲ ਹਨ, ਖ਼ਵਾਟਰਫ਼ਾਈਨਲ ਵਿੱਚ ਮੇਜ਼ਬਾਨ ਜਾਪਾਨ ਦਾ ਸਾਹਮਣਾ ਕਰ ਰਹੀ ਹੈ। ਇਸੇ ਤਰ੍ਹਾਂ ਲਕਸ਼ਯ ਸੇਨ, ਐੱਚ.ਐੱਸ. ਪ੍ਰਣੌਏ, ਕਿਦਾਮਬੀ ਸ਼੍ਰੀਕਾਂਤ, ਸਾਤਵਿਕਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈੱਟੀ ਦੀ ਅਗਵਾਈ ਵਾਲੀ ਪੁਰਸ਼ਾਂ ਦੀ ਬੈਡਮਿੰਟਨ ਟੀਮ ਦਾ ਸਾਹਮਣਾ ਵੀ ਜਾਪਾਨ ਨਾਲ ਹੋਵੇਗਾ।

ਨਿਸ਼ਾਨੇਬਾਜ਼ੀ ਅਤੇ ਹਾਕੀ : ਨਿਸ਼ਾਨੇਬਾਜ਼ੀ ਵਿੱਚ ਪਾਰਥ ਰਾਕੇਸ਼ ਮਾਨੇ ਅਤੇ ਏਲਾਵੇਨਿਲ ਵਾਲਾਰੀਵਨ ਨੇ 10 ਮੀਟਰ ਏਅਰ ਰਾਈਫ਼ਲ ਮਿਕਸਡ ਟੀਮ ਈਵੈਂਟ ਵਿੱਚ ਹਿੱਸਾ ਲਿਆ। ਇਸ ਤੋਂ ਇਲਾਵਾ ਸਕੀਟ ਈਵੈਂਟਸ ਵਿੱਚ ਅਨੰਤਜੀਤ ਸਿੰਘ ਨਰੂਕਾ, ਭਵਤੇਗ ਸਿੰਘ ਗਿੱਲ, ਮਹਿਰਾਜ ਅਹਿਮਦ ਖਾਨ, ਮਹੇਸ਼ਵਰੀ ਚੌਹਾਨ, ਪਰਿਨਾਜ਼ ਧਾਲੀਵਾਲ ਅਤੇ ਰਾਇਜ਼ਾ ਢਿੱਲੋਂ ਆਪਣੇ ਜੌਹਰ ਦਿਖਾ ਰਹੇ ਹਨ।  ਪੁਰਸ਼ ਹਾਕੀ ਦੇ ਪੂਲ ‘ਏ’ ਮੈਚ ਵਿੱਚ ਭਾਰਤ ਦਾ ਸਾਹਮਣਾ ਸ਼੍ਰੀਲੰਕਾ ਨਾਲ ਹੋਵੇਗਾ। ਭਾਰਤ ਨੇ ਆਪਣੇ ਪਹਿਲੇ ਮੈਚ ਵਿੱਚ ਇੰਡੋਨੇਸ਼ੀਆ ਨੂੰ 13-1 ਨਾਲ ਹਰਾ ਕੇ ਸ਼ਾਨਦਾਰ ਸ਼ੁਰੂਆਤ ਕੀਤੀ ਸੀ। ਬਾਕਸਿੰਗ ਵਿੱਚ ਸਾਕਸ਼ੀ ਚੌਧਰੀ (51 ਕਿੱਲੋ) ਅਤੇ ਜਾਦੂਮਨੀ ਸਿੰਘ (55 ਕਿੱਲੋ) ਦੇ ਵੀ ਮੁਕਾਬਲੇ ਹਨ।  ਇਨ੍ਹਾਂ ਤੋਂ ਇਲਾਵਾ ਫੈਂਸਿੰਗ, ਵੂਸ਼ੂ, ਤੈਰਾਕੀ, ਕਰਾਟੇ, ਟੇਬਲ ਟੈਨਿਸ ਅਤੇ ਈ-ਸਪੋਰਟਸ ਵਿੱਚ ਵੀ ਭਾਰਤੀ ਅਥਲੀਟ ਮੈਦਾਨ ਵਿੱਚ ਉਤਰਨਗੇ।

 

Exit mobile version