Homeਸਪੋਰਟਸਏਸ਼ੀਅਨ ਚੈਂਪੀਅਨਜ਼ ਟਰਾਫੀ: ਜਾਪਾਨੀ ਹਾਕੀ ਟੀਮ ਮੋਹਾਲੀ ਪਹੁੰਚੀ, ਢੋਲ ਦੀ ਥਾਪ ਅਤੇ...

ਏਸ਼ੀਅਨ ਚੈਂਪੀਅਨਜ਼ ਟਰਾਫੀ: ਜਾਪਾਨੀ ਹਾਕੀ ਟੀਮ ਮੋਹਾਲੀ ਪਹੁੰਚੀ, ਢੋਲ ਦੀ ਥਾਪ ਅਤੇ ਭੰਗੜੇ ਨਾਲ ਹੋਇਆ ਸ਼ਾਨਦਾਰ ਸਵਾਗਤ

"Japan's 18-member men's hockey team receives a vibrant traditional welcome at Mohali airport ahead of the Asian Champions Trophy."

ਮੋਹਾਲੀ, 23 ਅਕਤੂਬਰ 2026 (ਚੌਧਰੀ ਪ੍ਰਭਜੀਤ ਸਿੰਘ ) : 27 ਅਕਤੂਬਰ ਤੋਂ ਸ਼ੁਰੂ ਹੋ ਰਹੀ ਏਸ਼ੀਅਨ ਚੈਂਪੀਅਨਜ਼ ਟਰਾਫੀ ਲਈ ਜਾਪਾਨ ਦੀ 18 ਮੈਂਬਰੀ ਪੁਰਸ਼ ਹਾਕੀ ਟੀਮ ਮੋਹਾਲੀ ਦੇ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪਹੁੰਚ ਗਈ ਹੈ। ਹਵਾਈ ਅੱਡੇ ‘ਤੇ ਖੇਡ ਵਿਭਾਗ ਦੇ ਅਧਿਕਾਰੀਆਂ ਨੇ ਢੋਲ ਦੀ ਥਾਪ, ਭੰਗੜੇ ਦੀ ਪੇਸ਼ਕਾਰੀ ਅਤੇ ਰਵਾਇਤੀ ਹਾਰ ਪਹਿਨਾ ਕੇ ਖਿਡਾਰੀਆਂ ਦਾ ਨਿੱਘਾ ਸਵਾਗਤ ਕੀਤਾ। ਜਾਪਾਨੀ ਖਿਡਾਰੀਆਂ ਨੇ ਪੰਜਾਬੀ ਮਹਿਮਾਨ-ਨਿਵਾਜ਼ੀ ਦੀ ਸ਼ਲਾਘਾ ਕਰਦਿਆਂ ਮੇਜ਼ਬਾਨਾਂ ਦਾ ਧੰਨਵਾਦ ਕੀਤਾ। 27 ਅਕਤੂਬਰ ਤੋਂ 5 ਨਵੰਬਰ ਤੱਕ ਚੱਲਣ ਵਾਲਾ ਇਹ ਟੂਰਨਾਮੈਂਟ ਜਲੰਧਰ ਅਤੇ ਮੋਹਾਲੀ ਵਿਖੇ ਖੇਡਿਆ ਜਾਵੇਗਾ। ਪਹਿਲੀ ਵਾਰ ਪੰਜਾਬ ਦੀ ਧਰਤੀ ‘ਤੇ ਇਸ ਵੱਡੇ ਅੰਤਰਰਾਸ਼ਟਰੀ ਹਾਕੀ ਟੂਰਨਾਮੈਂਟ ਦਾ ਆਯੋਜਨ ਕੀਤਾ ਜਾ ਰਿਹਾ ਹੈ।

 

RELATED ARTICLES
- Advertisment -
Google search engine
Google search engine
Google search engine

Most Popular

Recent Comments