Home ਸਪੋਰਟਸ ਅਸ਼ਮਿਤਾ ਚਾਲੀਹਾ ਨੇ ਜਿੱਤਿਆ ਕੋਰੀਆ ਮਾਸਟਰਜ਼ ਖਿਤਾਬ

ਅਸ਼ਮਿਤਾ ਚਾਲੀਹਾ ਨੇ ਜਿੱਤਿਆ ਕੋਰੀਆ ਮਾਸਟਰਜ਼ ਖਿਤਾਬ

Ashmita Chaliha clinches her maiden BWF World Tour title by winning the Korea Masters Super 300 women’s singles crown.

0

ਸਿਓਲ, 9 ਅਗਸਤ, 2026 (ਹਰਸ਼ਪ੍ਰੀਤ ਕੌਰ) : ਭਾਰਤ ਦੀ ਬੈਡਮਿੰਟਨ ਖਿਡਾਰਨ ਅਸ਼ਮਿਤਾ ਚਾਲੀਹਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕੋਰੀਆ ਮਾਸਟਰਜ਼ ਸੁਪਰ 300 ਮਹਿਲਾ ਸਿੰਗਲਜ਼ ਦਾ ਖਿਤਾਬ ਆਪਣੇ ਨਾਮ ਕਰ ਲਿਆ ਹੈ। ਫਾਈਨਲ ਵਿੱਚ ਉਨ੍ਹਾਂ ਨੇ ਚੀਨ ਦੀ ਚੌਥੀ ਸੀਡ ਹਾਨ ਕੀਆਨ ਸ਼ੀ ਨੂੰ 14-21, 21-14, 21-14 ਨਾਲ ਹਰਾਇਆ।

ਕਰੀਬ 53 ਮਿੰਟ ਚੱਲੇ ਮੁਕਾਬਲੇ ਵਿੱਚ ਅਸ਼ਮਿਤਾ ਨੇ ਪਹਿਲਾ ਗੇਮ ਗੁਆਉਣ ਤੋਂ ਬਾਅਦ ਜ਼ਬਰਦਸਤ ਵਾਪਸੀ ਕੀਤੀ। ਦੂਜੇ ਅਤੇ ਤੀਜੇ ਗੇਮ ਵਿੱਚ ਉਨ੍ਹਾਂ ਨੇ ਆਕਰਮਕ ਖੇਡ ਅਤੇ ਸ਼ਾਨਦਾਰ ਡਿਫੈਂਸ ਦੇ ਦਮ ‘ਤੇ ਮੁਕਾਬਲਾ ਆਪਣੇ ਹੱਕ ਵਿੱਚ ਕਰ ਲਿਆ। ਇਹ ਅਸ਼ਮਿਤਾ ਚਾਲੀਹਾ ਦਾ ਪਹਿਲਾ BWF ਵਰਲਡ ਟੂਰ ਖਿਤਾਬ ਹੈ। ਇਸ ਜਿੱਤ ਨਾਲ ਭਾਰਤ ਨੇ ਲਗਾਤਾਰ ਦੂਜਾ BWF ਵਰਲਡ ਟੂਰ ਫਾਈਨਲ ਜਿੱਤਿਆ ਹੈ। ਇਸ ਤੋਂ ਪਹਿਲਾਂ ਤਨਵੀ ਸ਼ਰਮਾ ਨੇ 2 ਅਗਸਤ ਨੂੰ ਤਾਈਪੇ ਓਪਨ ਦਾ ਖਿਤਾਬ ਜਿੱਤਿਆ ਸੀ।

 

Exit mobile version