ਹਰਿਆਣਾ, 2 ਸਤੰਬਰ, 2026 (ਸੰਜੀਵ ਸ਼ਰਮਾ): ਹਰਿਆਣਾ ਦੇ ਯਮੁਨਾਨਗਰ ਜ਼ਿਲ੍ਹੇ ਵਿੱਚ ਹਥਿਨੀਕੁੰਡ ਬੈਰਾਜ ਨੇੜੇ ਅਭਿਆਸ ਦੌਰਾਨ ਫੌਜ ਦੀ ਇੱਕ ਬੋਟ ਯਮੁਨਾ ਦਰਿਆ ਵਿੱਚ ਡੁੱਬ ਗਈ। ਹਾਦਸੇ ਤੋਂ ਬਾਅਦ ਦੋ ਜਵਾਨ ਲਾਪਤਾ ਦੱਸੇ ਜਾ ਰਹੇ ਹਨ, ਜਦਕਿ ਤਿੰਨ ਜਵਾਨਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ। ਲਾਪਤਾ ਜਵਾਨਾਂ ਦੀ ਭਾਲ ਲਈ ਸਰਚ ਆਪਰੇਸ਼ਨ ਤੇਜ਼ ਕਰ ਦਿੱਤਾ ਗਿਆ ਹੈ। ਲਾਪਤਾ ਜਵਾਨਾਂ ਦੀ ਤਲਾਸ਼ ਲਈ ਯਮੁਨਾ ਦਰਿਆ ਦੇ ਕਰੀਬ 15 ਕਿਲੋਮੀਟਰ ਖੇਤਰ ਵਿੱਚ ਵਿਆਪਕ ਸਰਚ ਮੁਹਿੰਮ ਚਲਾਈ ਜਾ ਰਹੀ ਹੈ। ਫੌਜ ਦੀਆਂ ਟੀਮਾਂ ਵੱਲੋਂ 10 ਤੋਂ ਵੱਧ ਥਾਵਾਂ ’ਤੇ ਨਿਗਰਾਨੀ ਕੀਤੀ ਜਾ ਰਹੀ ਹੈ। ਦਰਿਆ ਦੇ ਉਨ੍ਹਾਂ ਸਥਾਨਾਂ ’ਤੇ ਵੀ ਖਾਸ ਧਿਆਨ ਦਿੱਤਾ ਜਾ ਰਿਹਾ ਹੈ, ਜਿੱਥੇ ਪਾਣੀ ਦੀ ਰਫ਼ਤਾਰ ਘੱਟ ਹੁੰਦੀ ਹੈ ਅਤੇ ਲਾਪਤਾ ਵਿਅਕਤੀਆਂ ਦੇ ਫਸੇ ਹੋਣ ਦੀ ਸੰਭਾਵਨਾ ਹੋ ਸਕਦੀ ਹੈ। ਸਰਚ ਆਪਰੇਸ਼ਨ ਦੌਰਾਨ ਦਰਿਆ ਦੇ ਤੇਜ਼ ਵਹਾਅ ਸਮੇਤ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਫੌਜ ਅਤੇ ਬਚਾਅ ਟੀਮਾਂ ਵੱਲੋਂ ਲਾਪਤਾ ਦੋਵਾਂ ਜਵਾਨਾਂ ਦੀ ਭਾਲ ਜਾਰੀ ਹੈ। ਹਾਦਸੇ ਨਾਲ ਜੁੜੀ ਹੋਰ ਜਾਣਕਾਰੀ ਦੀ ਉਡੀਕ ਹੈ।
ਹਥਿਨੀਕੁੰਡ ਬੈਰਾਜ ’ਚ ਫੌਜ ਦੀ ਬੋਟ ਯਮੁਨਾ ’ਚ ਡੁੱਬੀ, 2 ਜਵਾਨ ਲਾਪਤਾ; 15 ਕਿਲੋਮੀਟਰ ਖੇਤਰ ’ਚ ਸਰਚ ਆਪਰੇਸ਼ਨ
Search operation expanded across 15 km of the Yamuna after an Army boat sank during an exercise in Yamunanagar.
