HomeTechnologyਐਪਲ ਨੇ ਪੇਸ਼ ਕੀਤਾ ਆਪਣਾ ਪਹਿਲਾ ਫੋਲਡੇਬਲ ਆਈਫੋਨ, ‘iPhone Duo’ ਦੀ ਕੀਮਤ...

ਐਪਲ ਨੇ ਪੇਸ਼ ਕੀਤਾ ਆਪਣਾ ਪਹਿਲਾ ਫੋਲਡੇਬਲ ਆਈਫੋਨ, ‘iPhone Duo’ ਦੀ ਕੀਮਤ 4.50 ਲੱਖ ਰੁਪਏ ਤੱਕ

Apple Unveils First Foldable iPhone, iPhone Duo

ਨਵੀਂ ਦਿੱਲੀ, 10 ਸਤੰਬਰ, 2026 (ਹਰਸ਼ਲੀਨ ਸਿੰਘ) : ਟੈਕਨਾਲੋਜੀ ਕੰਪਨੀ ਐਪਲ ਨੇ ਆਪਣੇ ‘Surprise and Shine’ ਲਾਂਚ ਈਵੈਂਟ ਦੌਰਾਨ ਕਈ ਨਵੇਂ ਡਿਵਾਈਸ ਪੇਸ਼ ਕੀਤੇ, ਜਿਨ੍ਹਾਂ ਵਿੱਚ ਕੰਪਨੀ ਦਾ ਪਹਿਲਾ ਫੋਲਡੇਬਲ ਆਈਫੋਨ ‘iPhone Duo’ ਸਭ ਤੋਂ ਵੱਧ ਚਰਚਾ ਵਿੱਚ ਰਿਹਾ। ਕੰਪਨੀ ਮੁਤਾਬਕ ਇਸ ਫੋਨ ਵਿੱਚ 5.4 ਇੰਚ ਦੀ ਕਵਰ ਸਕ੍ਰੀਨ ਅਤੇ ਫੋਨ ਖੋਲ੍ਹਣ ’ਤੇ 7.6 ਇੰਚ ਦੀ ਅੰਦਰੂਨੀ ਡਿਸਪਲੇਅ ਦਿੱਤੀ ਗਈ ਹੈ, ਜਿਸ ਨੂੰ ਆਈਫੋਨ ਵਿੱਚ ਹੁਣ ਤੱਕ ਦੀ ਸਭ ਤੋਂ ਵੱਡੀ ਸਕ੍ਰੀਨ ਦੱਸਿਆ ਗਿਆ ਹੈ। ਐਪਲ ਨੇ ਇਸ ਵਾਰ iPhone 18 ਸੀਰੀਜ਼ ਵਿੱਚ ਸਿਰਫ਼ ਪ੍ਰੀਮੀਅਮ ਮਾਡਲ iPhone 18 Pro ਅਤੇ iPhone 18 Pro Max ਵੀ ਲਾਂਚ ਕੀਤੇ ਹਨ। ਇਨ੍ਹਾਂ ਮਾਡਲਾਂ ਦੀ ਖ਼ਾਸ ਵਿਸ਼ੇਸ਼ਤਾ ਉਨ੍ਹਾਂ ਦਾ ਮੁੱਖ ਕੈਮਰਾ ਹੈ, ਜਿਸ ਵਿੱਚ ਪ੍ਰੋਫੈਸ਼ਨਲ DSLR ਕੈਮਰਿਆਂ ਵਰਗੀ ਤਕਨਾਲੋਜੀ ਦੀ ਵਰਤੋਂ ਕੀਤੇ ਜਾਣ ਦਾ ਦਾਅਵਾ ਕੀਤਾ ਗਿਆ ਹੈ।

‘iPhone Duo’ ਨੂੰ ਐਪਲ ਦਾ ਹੁਣ ਤੱਕ ਦਾ ਸਭ ਤੋਂ ਮਹਿੰਗਾ ਆਈਫੋਨ ਦੱਸਿਆ ਗਿਆ ਹੈ। ਇਸ ਦੀ ਸ਼ੁਰੂਆਤੀ ਕੀਮਤ ਲਗਭਗ 3 ਲੱਖ ਰੁਪਏ ਰੱਖੀ ਗਈ ਹੈ, ਜਦਕਿ ਇਸ ਦੇ ਸਭ ਤੋਂ ਉੱਚੇ ਮਾਡਲ ਦੀ ਕੀਮਤ 4.50 ਲੱਖ ਰੁਪਏ ਤੱਕ ਦੱਸੀ ਗਈ ਹੈ। ਭਾਰਤ ਵਿੱਚ ਇਸ ਦੀ ਬੁਕਿੰਗ 16 ਅਕਤੂਬਰ ਤੋਂ ਸ਼ੁਰੂ ਹੋਵੇਗੀ ਅਤੇ ਵਿਕਰੀ 23 ਅਕਤੂਬਰ ਤੋਂ ਸ਼ੁਰੂ ਹੋਣ ਦੀ ਜਾਣਕਾਰੀ ਦਿੱਤੀ ਗਈ ਹੈ। ਦੂਜੇ ਪਾਸੇ, iPhone 18 Pro ਦੀ ਸ਼ੁਰੂਆਤੀ ਕੀਮਤ 1,64,900 ਰੁਪਏ ਅਤੇ iPhone 18 Pro Max ਦੀ ਕੀਮਤ 1,79,900 ਰੁਪਏ ਰੱਖੀ ਗਈ ਹੈ। ਇਨ੍ਹਾਂ ਦੋਵਾਂ ਮਾਡਲਾਂ ਦੀ ਬੁਕਿੰਗ 12 ਸਤੰਬਰ ਤੋਂ ਸ਼ੁਰੂ ਹੋਵੇਗੀ, ਜਦਕਿ ਵਿਕਰੀ 18 ਸਤੰਬਰ ਤੋਂ ਸ਼ੁਰੂ ਹੋਵੇਗੀ। ਲਾਂਚ ਈਵੈਂਟ ਦੌਰਾਨ ਐਪਲ ਨੇ AirPods 5, Apple Watch Series 12 ਅਤੇ Watch Ultra 4 ਸਮੇਤ ਹੋਰ ਨਵੇਂ ਉਤਪਾਦ ਵੀ ਪੇਸ਼ ਕੀਤੇ। ਫੋਲਡੇਬਲ ਆਈਫੋਨ ਦੀ ਐਂਟਰੀ ਨੂੰ ਕੰਪਨੀ ਦੀ ਸਮਾਰਟਫੋਨ ਰੇਂਜ ਵਿੱਚ ਇੱਕ ਵੱਡੇ ਬਦਲਾਅ ਵਜੋਂ ਦੇਖਿਆ ਜਾ ਰਿਹਾ ਹੈ।

 

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments