Home ਸਪੋਰਟਸ ਐਂਸੀ ਸੋਜਨ ਬਣੀ ਨਵੀਂ ਨੈਸ਼ਨਲ ਰਿਕਾਰਡ ਹੋਲਡਰ, ਅੰਜੂ ਬੌਬੀ ਜਾਰਜ ਨੂੰ ਪਿੱਛੇ...

ਐਂਸੀ ਸੋਜਨ ਬਣੀ ਨਵੀਂ ਨੈਸ਼ਨਲ ਰਿਕਾਰਡ ਹੋਲਡਰ, ਅੰਜੂ ਬੌਬੀ ਜਾਰਜ ਨੂੰ ਪਿੱਛੇ ਛੱਡਿਆ

0

ਚੰਡੀਗੜ੍ਹ, 28 ਜੂਨ (ਹਰਸ਼ਪ੍ਰੀਤ ਕੌਰ): ਕੇਰਲ ਦੀ ਐਂਸੀ ਸੋਜਨ ਨੇ ਕੱਲ੍ਹ ਨੈਸ਼ਨਲ ਇੰਟਰ ਸਟੇਟ ਸੀਨੀਅਰ ਐਥਲੈਟਿਕ ਚੈਂਪੀਅਨਸ਼ਿਪ ਵਿੱਚ ਲੰਬੀ ਛਾਲ (Long Jump) ਵਿੱਚ ਅੰਜੂ ਬੌਬੀ ਜਾਰਜ ਦਾ 22 ਸਾਲ ਪੁਰਾਣਾ ਰਾਸ਼ਟਰੀ ਰਿਕਾਰਡ ਤੋੜ ਦਿੱਤਾ ਹੈ। ਅੰਜੂ ਬੌਬੀ ਜਾਰਜ ਨੇ ਏਥਨਜ਼ ਵਿੱਚ 6.83 ਮੀਟਰ ਦੀ ਛਾਲ ਮਾਰ ਕੇ ਰਾਸ਼ਟਰੀ ਰਿਕਾਰਡ ਬਣਾਇਆ ਸੀ, ਜਦੋਂ ਕਿ ਐਂਸੀ ਨੇ 6.88 ਮੀਟਰ ਦੀ ਛਾਲ ਦਰਜ ਕਰਕੇ ਨਵਾਂ ਇਤਿਹਾਸ ਰਚ ਦਿੱਤਾ।

ਇਸ ਦੌਰਾਨ ਖੇਡ ਮੰਤਰੀ ਡਾਕਟਰ ਮਨਸੁਖ ਮਾਂਡਵੀਆ ਨੇ ਇੱਕ ਟਵੀਟ ਰਾਹੀਂ ਐਂਸੀ ਸੋਜਨ ਦੀ ਇਸ ਸ਼ਾਨਦਾਰ ਪ੍ਰਾਪਤੀ ਦੀ ਸ਼ਲਾਘਾ ਕੀਤੀ ਹੈ।

 

Exit mobile version