Homeਦੇਸ਼ਪਵਿੱਤਰ ਗੁਫਾ 'ਚ ‘ਪਹਿਲੀ ਪੂਜਾ’ ਨਾਲ ਸਾਲਾਨਾ ਸ਼੍ਰੀ ਅਮਰਨਾਥ ਜੀ ਦੀ ਯਾਤਰਾ...

ਪਵਿੱਤਰ ਗੁਫਾ ‘ਚ ‘ਪਹਿਲੀ ਪੂਜਾ’ ਨਾਲ ਸਾਲਾਨਾ ਸ਼੍ਰੀ ਅਮਰਨਾਥ ਜੀ ਦੀ ਯਾਤਰਾ ਆਰੰਭ

ਜੰਮੂ, 29 ਜੂਨ (ਮਨੋਜ ਵਰਮਾ) : ਸ਼੍ਰੀ ਅਮਰਨਾਥ ਯਾਤਰਾ 2026 ਦੀ ਸ਼ੁਰੂਆਤ ਤੋਂ ਪਹਿਲਾਂ ਅੱਜ , ਸੋਮਵਾਰ , 29 ਜੂਨ ਨੂੰ ਜਯੇਸ਼ਠ ਪੂਰਨਿਮਾ ਦੇ ਸ਼ੁਭ ਮੌਕੇ ‘ਤੇ ਬਾਬਾ ਅਮਰਨਾਥ ਜੀ ਦੀ ਪਵਿੱਤਰ ਗੁਫਾ ‘ਚ ਮੌਜੂਦ ਪਵਿੱਤਰ ਹਿਮਾਲਿੰਗ ਦੀ ਪਹਿਲੀ ਪੂਜਾ ਕੀਤੀ ਗਈ।

ਇਸ ਮੌਕੇ ‘ਤੇ ਸ਼੍ਰੀ ਅਮਰਨਾਥ ਸ਼੍ਰਾਈਨ ਬੋਰਡ ਅਤੇ ਸ਼੍ਰੀ ਬਾਬਾ ਅਮਰਨਾਥ ਟਰੱਸਟ ਦੇ ਅਧਿਕਾਰੀ ਇਸ ਮਹੱਤਵਪੂਰਨ ਪਲ ‘ਚ ਹਿੱਸਾ ਲੈਣ ਲਈ ਪਹੁੰਚੇ। ਇਸ ਰਵਾਇਤੀ ਪੂਜਾ ਦੇ ਨਾਲ-ਨਾਲ ਆਉਣ ਵਾਲੀ ਯਾਤਰਾ ਦੇ ਸਫ਼ਲ, ਸੁਰੱਖਿਅਤ ਅਤੇ ਸ਼ੁਭ ਸੰਚਾਲਨ ਲਈ ਕਾਮਨਾਵਾਂ ਪ੍ਰਗਟ ਕੀਤੀਆਂ ਗਈਆਂ। ਸੂਤਰਾਂ ਮੁਤਾਬਕ ਉਪ ਰਾਜਪਾਲ ਅਤੇ ਸ਼੍ਰੀ ਅਮਰਨਾਥ ਸ਼ਰਾਈਨ ਬੋਰਡ ਦੇ ਚੇਅਰਮੈਨ ਮਨੋਜ ਸਿਨਹਾ, ਸ਼ਰਾਈਨ ਬੋਰਡ ਅਤੇ ਬਾਬਾ ਅਮਰਨਾਥ ਟਰੱਸਟ ਦੇ ਅਧਿਕਾਰੀਆਂ, ਸੰਤ ਮਹਾਤਮਾ ਅਤੇ ਪਵਿੱਤਰ ਗੁਫਾ ਦੇ ਪੁਜਾਰੀ ਨੇ ਬਾਬਾ ਅਮਰਨਾਥ ਦੀ ਪਹਿਲੀ ਪੂਜਾ ‘ਚ ਹਿੱਸਾ ਲਿਆ।

ਇਸ ਦੌਰਾਨ ਉਪ ਰਾਜਪਾਲ ਮਨੋਜ ਸਿਨਹਾ ਨੇ ਕਿਹਾ ਕਿ ਉਹ ਸ਼੍ਰੀ ਅਮਰਨਾਥ ਜੀ ਦੀ ਪਵਿੱਤਰ ਗੁਫਾ ‘ਚ ‘ਪਹਿਲੀ ਪੂਜਾ’ ਕਰ ਕੇ ਅਤੇ ਸਾਲਾਨਾ ਯਾਤਰਾ ਦੀ ਰਸਮੀ ਸ਼ੁਰੂਆਤ ਕਰਕੇ ਆਪਣੇ ਆਪ ਨੂੰ ਧੰਨ ਮਹਿਸੂਸ ਕਰ ਰਹੇ ਹਨ। ਉਨ੍ਹਾਂ ਬਾਬਾ ਬਰਫਾਨੀ ਅੱਗੇ ਸਾਰਿਆਂ ਦੀ ਸ਼ਾਂਤੀ, ਖੁਸ਼ਹਾਲੀ, ਸਿਹਤ ਅਤੇ ਤੰਦਰੁਸਤੀ ਲਈ ਅਰਦਾਸ ਕੀਤੀ। 3 ਜੁਲਾਈ ਤੋਂ ਸ਼ੁਰੂ ਹੋਣ ਵਾਲੀ ਇਸ ਯਾਤਰਾ ਲਈ ਪ੍ਰਸ਼ਾਸਨ, ਸ਼ਰਾਈਨ ਬੋਰਡ, ਆਰਮੀ, ਪੁਲਿਸ, ਸੁਰੱਖਿਆ ਬਲ, ਸਥਾਨਕ ਭਾਈਚਾਰਾ, ਸੇਵਾ ਪ੍ਰਦਾਤਾ ਅਤੇ ਵਲੰਟੀਅਰ ਪੂਰੀ ਤਰ੍ਹਾਂ ਨਾਲ ਮਿਲ ਕੇ ਕੰਮ ਕਰ ਰਹੇ ਹਨ।

ਸਾਰੇ ਸਬੰਧਤ ਸ਼ਰਧਾਲੂਆਂ ਲਈ ਯਾਤਰਾ ਨੂੰ ਸੁਰੱਖਿਅਤ, ਮੁਸ਼ਕਲ ਰਹਿਤ ਅਤੇ ਯਾਦਗਾਰ ਬਣਾਉਣ ਲਈ ਸਮਰਪਿਤ ਹਨ। ਇਸ ਤੋਂ ਇਲਾਵਾ, ਬਿਹਤਰ ਬੁਨਿਆਦੀ ਢਾਂਚੇ, ਚੰਗੀਆਂ ਸਹੂਲਤਾਂ ਅਤੇ ਜੰਮੂ-ਕਸ਼ਮੀਰ ਦੇ ਲੋਕਾਂ ਦੇ ਅਣਮੁੱਲੇ ਸਹਿਯੋਗ ਨਾਲ, ਉਹ ਸ਼ਰਧਾਲੂਆਂ ਦਾ ਰੂਹਾਨੀ ਤੌਰ ‘ਤੇ ਸੰਤੁਸ਼ਟੀ ਭਰੀ ਯਾਤਰਾ ਲਈ ਸਵਾਗਤ ਕਰਨ ਲਈ ਤਿਆਰ ਹਨ। ਅੰਤ ਵਿੱਚ ਉਨ੍ਹਾਂ ਨੇ ਬਾਬਾ ਅਮਰਨਾਥ ਜੀ ਦੇ ਚਰਨਾਂ ਵਿੱਚ ਸਰਬੱਤ ਦੇ ਭਲੇ ਦੀ ਅਰਦਾਸ ਵੀ ਕੀਤੀ।

ਜਯੇਸ਼ਠ ਪੂਰਨਿਮਾ ਬਾਬਾ ਅਮਰਨਾਥ ਜੀ ਦੀ ਪਵਿੱਤਰ ਗੁਫਾ ਵਿੱਚ ਪਹਿਲੀ ਪੂਜਾ ਸਦੀਆਂ ਤੋਂ ਚੱਲੀ ਆ ਰਹੀ ਪਰੰਪਰਾ ਦਾ ਇੱਕ ਮਹੱਤਵਪੂਰਨ ਹਿੱਸਾ ਹੈ ਅਤੇ ਇਸਨੂੰ ਅਮਰਨਾਥ ਯਾਤਰਾ ਦੀ ਰਸਮੀ ਧਾਰਮਿਕ ਸ਼ੁਰੂਆਤ ਮੰਨਿਆ ਜਾਂਦਾ ਹੈ। ਇਸ ਸਾਲ ਅਮਰਨਾਥ ਯਾਤਰਾ 3 ਜੁਲਾਈ ਨੂੰ ਸ਼ੁਰੂ ਹੋਵੇਗੀ ਅਤੇ 28 ਅਗਸਤ ਨੂੰ ਰੱਖੜੀ ਤੱਕ ਚੱਲੇਗੀ। ਸ਼ਿਵ ਭਗਤ ਰਵਾਇਤੀ ਪਹਿਲਗਾਮ ਰੂਟ ਅਤੇ ਬਾਲਟਾਲ ਰੂਟ ਰਾਹੀਂ ਬਾਬਾ ਅਮਰਨਾਥ ਜੀ ਦੇ ਦਰਸ਼ਨ ਕਰਨ ਦੇ ਯੋਗ ਹੋਣਗੇ।

ਸਰਕਾਰ ਨੇ ਯਾਤਰਾ ਸਬੰਧੀ ਸੁਰੱਖਿਆ, ਸਿਹਤ ਸੇਵਾਵਾਂ, ਰਿਹਾਇਸ਼, ਸੰਚਾਰ, ਸੜਕਾਂ ਅਤੇ ਹੋਰ ਲੋੜੀਂਦੀਆਂ ਸਹੂਲਤਾਂ ਦੇ ਵਿਆਪਕ ਪ੍ਰਬੰਧ ਕੀਤੇ ਹਨ। ਜੰਮੂ ਦੇ ਭਗਵਤੀ ਨਗਰ ਯਾਤਰੀ ਨਿਵਾਸ ਤੋਂ ਇਲਾਵਾ ਯਾਤਰਾ ਦੇ ਰੂਟ ਅਤੇ ਪਹਿਲਗਾਮ ਅਤੇ ਬਾਲਟਾਲ ਵਿਖੇ ਆਧਾਰ ਕੈਂਪਾਂ ‘ਤੇ ਸ਼ਰਧਾਲੂਆਂ ਦੀ ਸਹੂਲਤ ਲਈ ਪ੍ਰਬੰਧਾਂ ਨੂੰ ਅੰਤਿਮ ਰੂਪ ਦਿੱਤਾ ਗਿਆ ਹੈ।

 

RELATED ARTICLES
- Advertisment -
Google search engine
Google search engine
Google search engine

Most Popular

Recent Comments