Homeਦੇਸ਼ਅਮਿਤ ਸ਼ਾਹ ਵੱਲੋਂ ਪੁਣੇ ਸਥਿਤ ਭਾਰਤ ਫੋਰਜ ਦੇ ਨਿਰਮਾਣ ਕੇਂਦਰ ਦਾ ਦੌਰਾ,...

ਅਮਿਤ ਸ਼ਾਹ ਵੱਲੋਂ ਪੁਣੇ ਸਥਿਤ ਭਾਰਤ ਫੋਰਜ ਦੇ ਨਿਰਮਾਣ ਕੇਂਦਰ ਦਾ ਦੌਰਾ, ਯੂਪੀ ਸਪੈਸ਼ਲ ਟਾਸਕ ਫੋਰਸ ਲਈ ਰਾਈਫਲਾਂ ਦੀ ਪਹਿਲੀ ਖੇਪ ਰਵਾਨਾ

Amit Shah Visits Bharat Forge's Pune Facility, Flags Off First Consignment of Rifles for Uttar Pradesh STF on the Company's 60th Anniversary.

ਭਾਰਤ ਫੋਰਜ ਦੀ 60ਵੀਂ ਵਰ੍ਹੇਗੰਢ ਮੌਕੇ ਯਾਦਗਾਰੀ ਤਖ਼ਤੀ ਦਾ ਕੀਤਾ ਉਦਘਾਟਨ, ਦੇਸੀ ਰੱਖਿਆ ਉਤਪਾਦਾਂ ਦਾ ਵੀ ਲਿਆ ਜਾਇਜ਼ਾ

ਚੰਡੀਗੜ੍ਹ, 17 ਨਵੰਬਰ, 2026 (ਛਤਰਪਾਲ ਸਿੰਘ) : ਕੇਂਦਰੀ ਗ੍ਰਹਿ ਮੰਤਰੀ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ 15 ਨਵੰਬਰ ਨੂੰ ਮਹਾਰਾਸ਼ਟਰ ਦੇ ਪੁਣੇ ਵਿਖੇ ਸਥਿਤ ਕਲਿਆਣੀ-ਭਾਰਤ ਫੋਰਜ ਦੇ ਨਿਰਮਾਣ ਕੇਂਦਰ ਦਾ ਦੌਰਾ ਕੀਤਾ। ਦੁਨੀਆ ਦੀਆਂ ਸਭ ਤੋਂ ਵੱਡੀਆਂ ਫੋਰਜਿੰਗ ਸਹੂਲਤਾਂ ਵਿੱਚ ਸ਼ੁਮਾਰ ਇਸ ਕੇਂਦਰ ਵਿਖੇ ਉਨ੍ਹਾਂ ਦਾ ਸਵਾਗਤ ਭਾਰਤ ਫੋਰਜ ਲਿਮਟਿਡ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਪਦਮ ਭੂਸ਼ਣ ਬਾਬਾ ਕਲਿਆਣੀ ਨੇ ਕੀਤਾ। ਇਸ ਮੌਕੇ ਅਮਿਤ ਸ਼ਾਹ ਨੇ ਭਾਰਤ ਫੋਰਜ ਦੀ ਸਥਾਪਨਾ ਦੇ 60 ਸਾਲ ਪੂਰੇ ਹੋਣ ’ਤੇ ਯਾਦਗਾਰੀ ਤਖ਼ਤੀ ਦਾ ਉਦਘਾਟਨ ਕੀਤਾ। ਇਹ ਤਖ਼ਤੀ ਕੰਪਨੀ ਦੇ ਛੇ ਦਹਾਕਿਆਂ ਦੇ ਇੰਜੀਨੀਅਰਿੰਗ ਖੇਤਰ ਵਿੱਚ ਉੱਤਮਤਾ, ਨਵੀਨਤਾ ਅਤੇ ਦੇਸ਼ ਦੇ ਉਦਯੋਗਿਕ ਵਿਕਾਸ ਵਿੱਚ ਯੋਗਦਾਨ ਨੂੰ ਸਮਰਪਿਤ ਹੈ। ਦੌਰੇ ਦੌਰਾਨ ਗ੍ਰਹਿ ਮੰਤਰੀ ਨੇ ਕੰਪਨੀ ਦੀਆਂ ਫੋਰਜਿੰਗ ਉਤਪਾਦਨ ਲਾਈਨਾਂ ਦਾ ਨਿਰੀਖਣ ਕੀਤਾ ਅਤੇ ਕੰਪਨੀ ਦੇ ਪ੍ਰਬੰਧਕੀ ਅਧਿਕਾਰੀਆਂ ਨਾਲ ਇਸ ਦੇ ਵਿਕਾਸ ਅਤੇ ਭਵਿੱਖੀ ਯੋਜਨਾਵਾਂ ਬਾਰੇ ਵਿਚਾਰ-ਵਟਾਂਦਰਾ ਕੀਤਾ। ਇਸ ਗੱਲਬਾਤ ਵਿੱਚ ਆਤਮਨਿਰਭਰ ਭਾਰਤ ਅਤੇ ਸਸ਼ਕਤ ਭਾਰਤ, ਸੁਰੱਖਿਅਤ ਭਾਰਤ ਦੇ ਟੀਚੇ ਤਹਿਤ ਦੇਸ਼ ਦੀ ਨਿਰਮਾਣ ਅਤੇ ਰੱਖਿਆ ਸਮਰੱਥਾ ਨੂੰ ਮਜ਼ਬੂਤ ਕਰਨ ਵਿੱਚ ਭਾਰਤ ਫੋਰਜ ਦੀ ਭੂਮਿਕਾ ’ਤੇ ਵੀ ਚਰਚਾ ਹੋਈ।

ਅਮਿਤ ਸ਼ਾਹ ਨੂੰ ਕੰਪਨੀ ਦੀ ਸਹਾਇਕ ਰੱਖਿਆ ਇਕਾਈ ਕਲਿਆਣੀ ਸਟ੍ਰੈਟਜਿਕ ਸਿਸਟਮਜ਼ ਲਿਮਟਿਡ (ਕੇ.ਐੱਸ.ਐੱਸ.ਐੱਲ.) ਵੱਲੋਂ ਤਿਆਰ ਕੀਤੇ ਜਾ ਰਹੇ ਸਵਦੇਸ਼ੀ ਉਤਪਾਦਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ। ਇਨ੍ਹਾਂ ਉਤਪਾਦਾਂ ਵਿੱਚ ਛੋਟੇ ਹਥਿਆਰ, ਤੋਪਾਂ, ਗੋਲਾ-ਬਾਰੂਦ ਪ੍ਰਣਾਲੀਆਂ ਅਤੇ ਹਵਾ, ਜ਼ਮੀਨ ਤੇ ਪਾਣੀ ਵਿੱਚ ਕੰਮ ਕਰਨ ਵਾਲੇ ਮਨੁੱਖ ਰਹਿਤ ਸਿਸਟਮ ਸ਼ਾਮਲ ਹਨ। ਦੌਰੇ ਦਾ ਇੱਕ ਅਹਿਮ ਪੜਾਅ ਉਸ ਸਮੇਂ ਸਾਹਮਣੇ ਆਇਆ ਜਦੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਉੱਤਰ ਪ੍ਰਦੇਸ਼ ਸਪੈਸ਼ਲ ਟਾਸਕ ਫੋਰਸ (ਯੂਪੀਐੱਸਟੀਐੱਫ.) ਲਈ ਤਿਆਰ ਕੀਤੀਆਂ ਗਈਆਂ 5.56 x 45 ਐੱਮ.ਐੱਮ. ਰਾਈਫਲਾਂ ਦੀ ਪਹਿਲੀ ਖੇਪ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਹ ਪਹਿਲਕਦਮੀ ਦੇਸ਼ ਵਿੱਚ ਸਵਦੇਸ਼ੀ ਰੱਖਿਆ ਉਤਪਾਦਨ ਅਤੇ ਸੁਰੱਖਿਆ ਸਬੰਧੀ ਉਪਕਰਨਾਂ ਦੇ ਨਿਰਮਾਣ ਨੂੰ ਉਤਸ਼ਾਹਿਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਹੈ।

 

RELATED ARTICLES
- Advertisment -
Google search engine
Google search engine
Google search engine

Most Popular

Recent Comments