Homeਪੰਜਾਬਗੁਲਾਬ ਸਿੱਧੂ ਨਾਲ ਵਿਵਾਦ ਵਿਚਾਲੇ ਅਨਮੋਲ ਕਵਾਤਰਾ ਨੇ ਕਿਹਾ- ‘ਮੌਤ ਤੱਕ ਮੇਰਾ...

ਗੁਲਾਬ ਸਿੱਧੂ ਨਾਲ ਵਿਵਾਦ ਵਿਚਾਲੇ ਅਨਮੋਲ ਕਵਾਤਰਾ ਨੇ ਕਿਹਾ- ‘ਮੌਤ ਤੱਕ ਮੇਰਾ ਭਰਾ ਰਹੇਗਾ’

Anmol Kwatra says Gulab Sidhu will remain his brother for life amid their ongoing social media controversy.

ਲੁਧਿਆਣਾ, 20 ਅਗਸਤ, 2026 (ਦੀਪਕ ਦੱਤਾ) : ਪੰਜਾਬੀ ਗਾਇਕ ਗੁਲਾਬ ਸਿੱਧੂ ਅਤੇ ਸਮਾਜਿਕ ਕਾਰਕੁਨ ਅਨਮੋਲ ਕਵਾਤਰਾ ਵਿਚਕਾਰ ਚੱਲ ਰਹੇ ਵਿਵਾਦ ਨੇ ਸੋਸ਼ਲ ਮੀਡੀਆ ‘ਤੇ ਚਰਚਾ ਛੇੜ ਦਿੱਤੀ ਹੈ। ਦੋਵਾਂ ਵੱਲੋਂ ਸਾਹਮਣੇ ਆਏ ਬਿਆਨਾਂ ਤੋਂ ਬਾਅਦ ਮਾਮਲਾ ਹੋਰ ਭਖਦਾ ਨਜ਼ਰ ਆ ਰਿਹਾ ਹੈ। ਗੁਲਾਬ ਸਿੱਧੂ ਨੇ ਹਾਲ ਹੀ ਵਿੱਚ ਕਾਰ ਵਿੱਚ ਬੈਠਿਆਂ ਇੱਕ ਵੀਡੀਓ ਸਾਂਝੀ ਕੀਤੀ ਸੀ। ਵੀਡੀਓ ਵਿੱਚ ਉਨ੍ਹਾਂ ਨੇ ਬਿਨਾਂ ਕਿਸੇ ਦਾ ਨਾਮ ਲਏ ਇੱਕ ਵਿਅਕਤੀ ‘ਤੇ ਪੋਡਕਾਸਟ ਵਿੱਚ ਸ਼ਾਮਲ ਹੋਣ ਦੇ ਬਦਲੇ 2 ਤੋਂ 3 ਲੱਖ ਰੁਪਏ ਮੰਗਣ ਦਾ ਦੋਸ਼ ਲਗਾਇਆ। ਇਸ ਵੀਡੀਓ ਤੋਂ ਬਾਅਦ ਅਨਮੋਲ ਕਵਾਤਰਾ ਨੂੰ ਸੋਸ਼ਲ ਮੀਡੀਆ ‘ਤੇ ਟ੍ਰੋਲਿੰਗ ਦਾ ਸਾਹਮਣਾ ਕਰਨਾ ਪਿਆ। ਸ਼ੁਰੂ ਵਿੱਚ ਅਨਮੋਲ ਕਵਾਤਰਾ ਨੇ ਇਸ ਮਾਮਲੇ ‘ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ। ਹਾਲਾਂਕਿ, ਜਦੋਂ ਸੋਸ਼ਲ ਮੀਡੀਆ ‘ਤੇ ਚਰਚਾ ਅਤੇ ਟ੍ਰੋਲਿੰਗ ਵਧੀ ਤਾਂ ਉਨ੍ਹਾਂ ਨੇ ਵੀ ਇੱਕ ਵੀਡੀਓ ਜਾਰੀ ਕਰਕੇ ਆਪਣਾ ਪੱਖ ਰੱਖਿਆ। ਅਨਮੋਲ ਨੇ ਕਿਹਾ ਕਿ ਉਹ ਆਉਣ ਵਾਲੇ ਐਤਵਾਰ ਨੂੰ ਗੁਲਾਬ ਸਿੱਧੂ ਵੱਲੋਂ ਕੀਤੀਆਂ ਟਿੱਪਣੀਆਂ ਦਾ ਵਿਸਥਾਰ ਨਾਲ ਜਵਾਬ ਦੇਣਗੇ। ਇਸ ਦੇ ਨਾਲ ਹੀ ਉਨ੍ਹਾਂ ਨੇ ਗੁਲਾਬ ਸਿੱਧੂ ਨਾਲ ਆਪਣੇ ਰਿਸ਼ਤੇ ਬਾਰੇ ਕਿਹਾ ਕਿ ਗੁਲਾਬ ਸਿੱਧੂ ਮੇਰਾ ਭਰਾ ਹੈ ਅਤੇ ਮੌਤ ਤੱਕ ਮੇਰਾ ਭਰਾ ਰਹੇਗਾ।” ਅਨਮੋਲ ਕਵਾਤਰਾ ਨੇ ਕਿਹਾ ਕਿ ਭਾਵੇਂ ਗੁਲਾਬ ਸਿੱਧੂ ਨੇ ਉਨ੍ਹਾਂ ਨਾਲ ਆਪਣਾ ਰਿਸ਼ਤਾ ਖਤਮ ਕਰਨ ਦੀ ਗੱਲ ਆਖੀ ਹੈ, ਪਰ ਉਨ੍ਹਾਂ ਵੱਲੋਂ ਗੁਲਾਬ ਸਿੱਧੂ ਨੂੰ ਹਮੇਸ਼ਾ ਭਰਾ ਹੀ ਮੰਨਿਆ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਉਹ ਅਜੇ ਵੀ ਗੁਲਾਬ ਸਿੱਧੂ ਨੂੰ ਫਿਲਮ ਇੰਡਸਟਰੀ ਦੇ ਸਭ ਤੋਂ ਵਧੀਆ ਅਦਾਕਾਰਾਂ ਵਿੱਚੋਂ ਇੱਕ ਮੰਨਦੇ ਹਨ।

ਗੁਲਾਬ ਸਿੱਧੂ ਨੇ ਵੀਡੀਓ ਵਿੱਚ ਕੀ ਕਿਹਾ?

ਗੁਲਾਬ ਸਿੱਧੂ ਨੇ ਆਪਣੀ ਵੀਡੀਓ ਵਿੱਚ ਕਥਿਤ ਤੌਰ ‘ਤੇ ਟੁੱਟੇ ਭਰੋਸੇ ਨੂੰ ਲੈ ਕੇ ਦੁੱਖ ਜ਼ਾਹਰ ਕੀਤਾ। ਉਨ੍ਹਾਂ ਕਿਹਾ ਕਿ ਜਦੋਂ ਕਈ ਲੋਕ ਬਿਨਾਂ ਕਿਸੇ ਸਵਾਰਥ ਦੇ ਉਨ੍ਹਾਂ ਦੀ ਮਦਦ ਕਰ ਰਹੇ ਹਨ ਤਾਂ ਇੱਕ ਅਜਿਹਾ ਵਿਅਕਤੀ, ਜਿਸ ਨੂੰ ਉਹ ਆਪਣਾ ਭਰਾ ਸਮਝਦੇ ਸਨ, ਵੱਲੋਂ ਪੋਡਕਾਸਟ ਲਈ ਪੈਸੇ ਮੰਗੇ ਜਾਣ ਦੀ ਗੱਲ ਨੇ ਉਨ੍ਹਾਂ ਨੂੰ ਠੇਸ ਪਹੁੰਚਾਈ ਹੈ। ਉਨ੍ਹਾਂ ਇਹ ਵੀ ਕਿਹਾ ਕਿ 2-3 ਲੱਖ ਰੁਪਏ ਉਨ੍ਹਾਂ ਲਈ ਮੁੱਦਾ ਨਹੀਂ ਹਨ, ਸਗੋਂ ਮਾਮਲਾ ਭਰੋਸੇ ਅਤੇ ਭਾਵਨਾਵਾਂ ਨਾਲ ਜੁੜਿਆ ਹੋਇਆ ਹੈ। ਗੁਲਾਬ ਸਿੱਧੂ ਮੁਤਾਬਕ, ਇਸ ਘਟਨਾ ਨੇ ਉਨ੍ਹਾਂ ਦੇ ਵਿਸ਼ਵਾਸ ਨੂੰ ਠੇਸ ਪਹੁੰਚਾਈ ਹੈ। ਗਾਇਕ ਨੇ ਇਹ ਵੀ ਸੰਕੇਤ ਦਿੱਤਾ ਕਿ ਉਹ ਸਬੰਧਤ ਵਿਅਕਤੀ ਨਾਲ ਆਪਣਾ ਰਿਸ਼ਤਾ ਖਤਮ ਕਰ ਰਹੇ ਹਨ। ਹਾਲਾਂਕਿ, ਅਨਮੋਲ ਕਵਾਤਰਾ ਦੇ ਬਿਆਨ ਤੋਂ ਬਾਅਦ ਦੋਵਾਂ ਵਿਚਕਾਰ ਰਿਸ਼ਤੇ ਨੂੰ ਲੈ ਕੇ ਨਵੀਂ ਚਰਚਾ ਸ਼ੁਰੂ ਹੋ ਗਈ ਹੈ। ਹੁਣ ਸਭ ਦੀਆਂ ਨਜ਼ਰਾਂ ਅਨਮੋਲ ਕਵਾਤਰਾ ਦੇ ਆਉਣ ਵਾਲੇ ਐਤਵਾਰ ਵਾਲੇ ਬਿਆਨ ‘ਤੇ ਹਨ ਕਿ ਉਹ ਗੁਲਾਬ ਸਿੱਧੂ ਦੇ ਦੋਸ਼ਾਂ ਅਤੇ ਪੂਰੇ ਵਿਵਾਦ ਬਾਰੇ ਕੀ ਕਹਿੰਦੇ ਹਨ।

 

RELATED ARTICLES
- Advertisment -
Google search engine
Google search engine
Google search engine

Most Popular

Recent Comments