Homeਪਟਿਆਲਾ ਅਪਡੇਟਅੰਬਾਲਾ ਪੁਲਿਸ ਨੂੰ ਪਟਿਆਲਾ ’ਚ ਪਈਆਂ ਭਾਜੜਾਂ! ਲੁੱਟ-ਖੋਹ ਦੇ ਮੁਲਜ਼ਮ ਨੇ ਚੁੱਕਿਆ...

ਅੰਬਾਲਾ ਪੁਲਿਸ ਨੂੰ ਪਟਿਆਲਾ ’ਚ ਪਈਆਂ ਭਾਜੜਾਂ! ਲੁੱਟ-ਖੋਹ ਦੇ ਮੁਲਜ਼ਮ ਨੇ ਚੁੱਕਿਆ ਤੇਜ਼ਧਾਰ ਦਾਤ

Ambala Police, with help from Patiala Police, apprehended a robbery suspect near Polo Ground after he allegedly brandished a sharp weapon.

ਪਟਿਆਲਾ, 15 ਸਤੰਬਰ, 2026 (ਬਲਜੀਤ ਸਰਨਾ) : ਪਟਿਆਲਾ ਦੇ ਪੋਲੋ ਗਰਾਊਂਡ ਨੇੜੇ ਉਸ ਸਮੇਂ ਹੰਗਾਮੇ ਵਾਲੀ ਸਥਿਤੀ ਬਣ ਗਈ, ਜਦੋਂ ਅੰਬਾਲਾ ਪੁਲਿਸ ਲੁੱਟ-ਖੋਹ ਦੇ ਇੱਕ ਮਾਮਲੇ ਵਿੱਚ ਲੋੜੀਂਦੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਲਈ ਪਹੁੰਚੀ। ਜਾਣਕਾਰੀ ਮੁਤਾਬਕ ਅੰਬਾਲਾ ਪੁਲਿਸ ਪਿਛਲੇ ਤਿੰਨ-ਚਾਰ ਦਿਨਾਂ ਤੋਂ ਪਟਿਆਲਾ ਵਿੱਚ ਮੁਲਜ਼ਮ ਦੀ ਭਾਲ ਕਰ ਰਹੀ ਸੀ। ਆਖ਼ਰਕਾਰ ਪੁਲਿਸ ਨੂੰ ਮੁਲਜ਼ਮ ਪੋਲੋ ਗਰਾਊਂਡ ਨੇੜੇ ਮਿਲ ਗਿਆ। ਪੁਲਿਸ ਵੱਲੋਂ ਉਸ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਮੁਲਜ਼ਮ ਨੇ ਆਪਣੇ ਹੱਥ ਵਿੱਚ ਤੇਜ਼ਧਾਰ ਦਾਤ ਚੁੱਕ ਲਿਆ। ਇਸ ਕਾਰਨ ਮੌਕੇ ’ਤੇ ਤਣਾਅਪੂਰਨ ਸਥਿਤੀ ਪੈਦਾ ਹੋ ਗਈ ਅਤੇ ਲੋਕਾਂ ਵਿੱਚ ਵੀ ਭਾਜੜਾਂ ਪੈ ਗਈਆਂ।

ਸਥਿਤੀ ਨੂੰ ਦੇਖਦਿਆਂ ਪਟਿਆਲਾ ਪੁਲਿਸ ਦੀ ਆਫਿਸਰ ਕਲੋਨੀ ਚੌਕੀ ਦੀ ਟੀਮ ਵੀ ਮੌਕੇ ’ਤੇ ਪਹੁੰਚ ਗਈ। ਪਟਿਆਲਾ ਪੁਲਿਸ ਨੇ ਅੰਬਾਲਾ ਪੁਲਿਸ ਦੀ ਟੀਮ ਨਾਲ ਮਿਲ ਕੇ ਮੁਲਜ਼ਮ ਨੂੰ ਕਾਬੂ ਕਰਨ ਦੀ ਕਾਰਵਾਈ ਸ਼ੁਰੂ ਕੀਤੀ। ਪੁਲਿਸ ਟੀਮਾਂ ਦੀ ਸਾਂਝੀ ਕਾਰਵਾਈ ਤੋਂ ਬਾਅਦ ਮੁਲਜ਼ਮ ਨੂੰ ਕਾਬੂ ਕਰ ਲਿਆ ਗਿਆ। ਇਸ ਘਟਨਾ ਕਾਰਨ ਪੋਲੋ ਗਰਾਊਂਡ ਦੇ ਨੇੜਲੇ ਇਲਾਕੇ ਵਿੱਚ ਕੁਝ ਸਮੇਂ ਲਈ ਦਹਿਸ਼ਤ ਅਤੇ ਹੰਗਾਮੇ ਵਾਲਾ ਮਾਹੌਲ ਬਣਿਆ ਰਿਹਾ। ਮੁਲਜ਼ਮ ਖ਼ਿਲਾਫ਼ ਅੰਬਾਲਾ ਵਿੱਚ ਦਰਜ ਲੁੱਟ-ਖੋਹ ਦੇ ਮਾਮਲੇ ਸਬੰਧੀ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments