Home ਪਟਿਆਲਾ ਅਪਡੇਟ ਜਿਮ ਟ੍ਰੇਨਰ ਦੀ ਕਾਰ ‘ਤੇ ਕਥਿਤ ਹਮਲਾ, ਪੁਲਿਸ ਜਾਂਚ ‘ਚ ਜੁਟੀ

ਜਿਮ ਟ੍ਰੇਨਰ ਦੀ ਕਾਰ ‘ਤੇ ਕਥਿਤ ਹਮਲਾ, ਪੁਲਿਸ ਜਾਂਚ ‘ਚ ਜੁਟੀ

0

ਪਟਿਆਲਾ, 13 ਜੁਲਾਈ (ਬਲਜੀਤ ਸਰਨਾ):ਪਟਿਆਲਾ ਦੇ ਐਸਐਸਟੀ ਨਗਰ ਨੇੜੇ ਮਥੁਰਾ ਕਲੋਨੀ ਵਿੱਚ ਰਹਿਣ ਵਾਲੇ ਇੱਕ ਜਿਮ ਟ੍ਰੇਨਰ ਦੀ ਕਾਰ ‘ਤੇ ਕਥਿਤ ਹਮਲੇ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਤੋਂ ਬਾਅਦ ਇਲਾਕੇ ਵਿੱਚ ਚਰਚਾ ਦਾ ਮਾਹੌਲ ਹੈ, ਜਦਕਿ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਮਿਲੀ ਜਾਣਕਾਰੀ ਅਨੁਸਾਰ ਜਿਮ ਟ੍ਰੇਨਰ ਸਮਰ ਪਟਨਾਗਰ ਜਿਮ ਤੋਂ ਆਪਣੇ ਘਰ ਵਾਪਸ ਆ ਰਹੇ ਸਨ। ਇਸ ਦੌਰਾਨ ਕਥਿਤ ਤੌਰ ‘ਤੇ ਯੂਪੀ ਨੰਬਰ ਵਾਲੀ ਇੱਕ ਫੋਰਚੂਨਰ ਗੱਡੀ ਨੇ ਉਨ੍ਹਾਂ ਦੀ ਕਾਰ ਨੂੰ ਦੋ ਵਾਰ ਟੱਕਰ ਮਾਰੀ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਦੌਰਾਨ ਉਨ੍ਹਾਂ ਦੀ ਗੱਡੀ ‘ਤੇ ਫਾਇਰਿੰਗ ਵੀ ਕੀਤੀ ਗਈ।

ਘਟਨਾ ਸਬੰਧੀ ਜਦੋਂ ਸਥਾਨਕ ਥਾਣਾ ਮੁਖੀ (ਐਸਐਚਓ) ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਫਾਇਰਿੰਗ ਸਬੰਧੀ ਹਾਲੇ ਤੱਕ ਕੋਈ ਅਧਿਕਾਰਿਕ ਪੁਸ਼ਟੀ ਜਾਂ ਸ਼ਿਕਾਇਤ ਉਨ੍ਹਾਂ ਕੋਲ ਨਹੀਂ ਪਹੁੰਚੀ ਹੈ।

ਪੁਲਿਸ ਅਧਿਕਾਰੀਆਂ ਮੁਤਾਬਕ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਹਰ ਪੱਖ ਤੋਂ ਮਾਮਲੇ ਦੀ ਤਫਤੀਸ਼ ਜਾਰੀ ਹੈ।

ਫਿਲਹਾਲ ਪੁਲਿਸ ਵੱਲੋਂ ਫਾਇਰਿੰਗ ਦੀ ਘਟਨਾ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਘਟਨਾ ਦੇ ਅਸਲ ਤੱਥ ਸਾਹਮਣੇ ਆ ਸਕਣਗੇ।

 

Exit mobile version