Homeਦੇਸ਼ਲਖਨਊ ਏਅਰਪੋਰਟ ’ਤੇ ਏਅਰ ਇੰਡੀਆ ਐਕਸਪ੍ਰੈੱਸ ਦੀ ਐਮਰਜੈਂਸੀ ਲੈਂਡਿੰਗ, 155 ਯਾਤਰੀ ਸੁਰੱਖਿਅਤ

ਲਖਨਊ ਏਅਰਪੋਰਟ ’ਤੇ ਏਅਰ ਇੰਡੀਆ ਐਕਸਪ੍ਰੈੱਸ ਦੀ ਐਮਰਜੈਂਸੀ ਲੈਂਡਿੰਗ, 155 ਯਾਤਰੀ ਸੁਰੱਖਿਅਤ

Air India Express Makes Emergency Landing in Lucknow After Cargo Smoke Alarm

ਲਖਨਊ, 3 ਸਤੰਬਰ 2026 (ਹਰਸ਼ਲੀਨ ਸਿੰਘ): ਵਾਰਾਣਸੀ ਤੋਂ ਦਿੱਲੀ ਜਾ ਰਹੀ ਏਅਰ ਇੰਡੀਆ ਐਕਸਪ੍ਰੈੱਸ ਦੀ ਉਡਾਣ ਨੂੰ ਕਾਰਗੋ ਹਿੱਸੇ ਵਿੱਚ ਸਮੋਕ ਡਿਟੈਕਸ਼ਨ ਅਲਾਰਮ ਵੱਜਣ ਤੋਂ ਬਾਅਦ ਵੀਰਵਾਰ ਸਵੇਰੇ ਲਖਨਊ ਹਵਾਈ ਅੱਡੇ ’ਤੇ ਐਮਰਜੈਂਸੀ ਲੈਂਡਿੰਗ ਕਰਨੀ ਪਈ। ਫਲਾਈਟ IX 1253 ਨੇ ਵਾਰਾਣਸੀ ਤੋਂ ਸਵੇਰੇ ਕਰੀਬ 8 ਵਜੇ ਉਡਾਣ ਭਰੀ ਸੀ। ਕੁਝ ਸਮੇਂ ਬਾਅਦ ਕਾਰਗੋ ਵਿੱਚ ਧੂੰਏਂ ਦਾ ਅਲਾਰਮ ਵੱਜਣ ’ਤੇ ਪਾਇਲਟ ਨੇ ਲਖਨਊ ਏਅਰਪੋਰਟ ਦੇ ATC ਨਾਲ ਸੰਪਰਕ ਕੀਤਾ। ਮਨਜ਼ੂਰੀ ਮਿਲਣ ਤੋਂ ਬਾਅਦ ਜਹਾਜ਼ ਨੇ ਸਵੇਰੇ 8:52 ਵਜੇ ਸੁਰੱਖਿਅਤ ਲੈਂਡਿੰਗ ਕੀਤੀ। ਜਹਾਜ਼ ਦੇ ਉਤਰਦੇ ਹੀ ਫਾਇਰ ਬ੍ਰਿਗੇਡ, ਰਿਸਪੌਂਸ ਟੀਮ ਅਤੇ ਤਕਨੀਕੀ ਮਾਹਰਾਂ ਨੇ ਜਾਂਚ ਸ਼ੁਰੂ ਕਰ ਦਿੱਤੀ। ਕਰੀਬ 9:02 ਵਜੇ 155 ਯਾਤਰੀਆਂ ਅਤੇ ਕਰੂ ਮੈਂਬਰਾਂ ਨੂੰ ਜਹਾਜ਼ ਤੋਂ ਬਾਹਰ ਕੱਢਿਆ ਗਿਆ। ਸ਼ੁਰੂਆਤੀ ਜਾਂਚ ਦੌਰਾਨ ਜਹਾਜ਼ ਵਿੱਚ ਧੂੰਏਂ ਜਾਂ ਅੱਗ ਦਾ ਕੋਈ ਸੰਕੇਤ ਨਹੀਂ ਮਿਲਿਆ। ਇਸ ਤੋਂ ਬਾਅਦ ਜਹਾਜ਼ ਨੂੰ ਏਅਰਪੋਰਟ ਦੇ ਸਟੈਂਡ ’ਤੇ ਪਾਰਕ ਕਰ ਦਿੱਤਾ ਗਿਆ। ਹੁਣ ਅਧਿਕਾਰੀ ਇਹ ਪਤਾ ਲਗਾਉਣ ਵਿੱਚ ਜੁਟੇ ਹਨ ਕਿ ਜੇਕਰ ਧੂੰਏਂ ਦਾ ਕੋਈ ਸੰਕੇਤ ਨਹੀਂ ਸੀ ਤਾਂ ਸਮੋਕ ਅਲਾਰਮ ਕਿਉਂ ਐਕਟੀਵੇਟ ਹੋਇਆ।

 

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments