Homeਪੰਜਾਬਰਿਸ਼ਵਤਖੋਰੀ 'ਤੇ ਐਕਸ਼ਨ: ਰੰਗੇ ਹੱਥੀਂ ਫੜਿਆ ਗਿਆ ਤਹਿਸੀਲਦਾਰ ਦਾ ਰੀਡਰ

ਰਿਸ਼ਵਤਖੋਰੀ ‘ਤੇ ਐਕਸ਼ਨ: ਰੰਗੇ ਹੱਥੀਂ ਫੜਿਆ ਗਿਆ ਤਹਿਸੀਲਦਾਰ ਦਾ ਰੀਡਰ

ਪਟਿਆਲਾ, 3 ਜੁਲਾਈ (ਦੀਪਕ ਦੱਤਾ): ਵਿਜੀਲੈਂਸ ਬਿਊਰੋ, ਪਟਿਆਲਾ ਨੇ ਸਮਾਣਾ ਦੇ ਨਾਇਬ ਤਹਿਸੀਲਦਾਰ ਦੇ ਰੀਡਰ ਸੰਜੀਵ ਸੱਭਰਵਾਲ ਨੂੰ 6,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ। ਉਸ ਸਬੰਧ ਵਿੱਚ ਥਾਣਾ ਵਿਜੀਲੈਂਸ ਬਿਊਰੋ , ਪਟਿਆਲਾ ਵਿਖੇ ਸੰਜੀਵ ਸੱਭਰਵਾਲ ਦੇ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ, 1988 (2018 ਵਿੱਚ ਸੋਧਿਆ ਗਿਆ) ਦੀ ਧਾਰਾ 7 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਵਿਜੀਲੈਂਸ ਬਿਊਰੋ ਦੇ ਅਨੁਸਾਰ, ਇਹ ਕਾਰਵਾਈ ਪਿੰਡ ਢੈਂਥਲ (ਤਹਿਸੀਲ ਸਮਾਣਾ, ਜ਼ਿਲ੍ਹਾ ਪਟਿਆਲਾ) ਦੇ ਵਸਨੀਕ ਕਸ਼ਮੀਰ ਸਿੰਘ ਦੇ ਪੁੱਤਰ ਗੁਰਪ੍ਰੀਤ ਸਿੰਘ ਦੁਆਰਾ ਦਾਇਰ ਸ਼ਿਕਾਇਤ ਦੇ ਆਧਾਰ ‘ਤੇ ਕੀਤੀ ਗਈ ਸੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸਦੇ ਭਰਾ ਗੁਰਚਰਨ ਸਿੰਘ ਨੇ 2021-22 ਵਿੱਚ ਆਪਣੇ ਪੁੱਤਰ ਦੀ ਵਿਦੇਸ਼ ਯਾਤਰਾ ਲਈ ਆਪਣਾ ਘਰ ਗਿਰਵੀ ਰੱਖ ਕੇ ਜਨ ਸਮਾਲ ਫਾਈਨਾਂਸ ਬੈਂਕ (ਲੀਲਾ ਭਵਨ, ਪਟਿਆਲਾ) ਤੋਂ 11 ਲੱਖ ਰੁਪਏ ਦਾ ਕਰਜ਼ਾ ਲਿਆ ਸੀ।

ਇਸ ਕਰਜ਼ੇ ਦੀ ਮਹੀਨਾਵਾਰ ਕਿਸ਼ਤ 14,000 ਰੁਪਏ ਸੀ। ਪਿਛਲੇ ਲਗਭਗ 2 ਸਾਲਾਂ ਤੋਂ ਕਿਸ਼ਤਾਂ ਨਿਯਮਿਤ ਰੂਪ ਨਾਲ ਜਮ੍ਹਾਂ ਨਾ ਹੋਣ ਕਾਰਨ ਨਾਇਬ ਤਹਿਸੀਲਦਾਰ-ਕਮ-ਕਾਰਜਕਾਰੀ ਮੈਜਿਸਟ੍ਰੈਟ , ਸਮਾਣਾ ਦੇ ਦਫ਼ਤਰ ਵਿੱਚ ਸਰਫੇਰੀ ਐਕਟ , 2002 ਦੇ ਤਹਿਤ ਕਾਰਵਾਈ ਦੀ ਪ੍ਰਕਿਰਿਆ ਚਲ ਰਹੀ ਸੀ। ਸ਼ਿਕਾਇਤ ਦੇ ਅਨੁਸਾਰ, ਸਬੰਧਤ ਦਫ਼ਤਰ ਨੇ 4 ਜੂਨ, 2026 ਨੂੰ ਜਾਇਦਾਦ ਦਾ ਕਬਜ਼ਾ ਲੈਣ ਦੇ ਹੁਕਮ ਜਾਰੀ ਕੀਤੇ ਸਨ। 23 ਜੂਨ ਨੂੰ ਗੁਰਪ੍ਰੀਤ ਸਿੰਘ ਹੁਕਮ ਦੀ ਇੱਕ ਕਾਪੀ ਲੈ ਕੇ ਨਾਇਬ ਤਹਿਸੀਲਦਾਰ ਦੇ ਦਫ਼ਤਰ ਗਿਆ, ਜਿੱਥੇ ਉਹ ਰੀਡਰ, ਸੰਜੀਵ ਸੱਭਰਵਾਲ ਨੂੰ ਮਿ ਲਿਆ।

ਦੋਸ਼ ਹੈ ਕਿ ਰੀਡਰ ਨੇ ਕੇਸ ਪੈਂਡਿੰਗ ਰੱਖਣ ਦੇ ਬਦਲੇ 20 ਤੋਂ 25 ਹਜ਼ਾਰ ਰੁਪਏ ਦੀ ਮੰਗ ਕੀਤੀ। ਜਦੋਂ ਸ਼ਿਕਾਇਤਕਰਤਾ ਨੇ ਅਸਮਰੱਥਾ ਪ੍ਰਗਟਾਈ ਤਾਂ ਉਸ ਨੇ ਕਥਿਤ ਤੌਰ ‘ਤੇ ਉਸ ਨੂੰ 6 ਹਜ਼ਾਰ ਰੁਪਏ 6 ਜੁਲਾਈ ਤੋਂ ਪਹਿਲਾਂ ਅਤੇ ਬਾਕੀ ਰਕਮ ਬਾਅਦ ਵਿੱਚ ਦੇਣ ਲਈ ਕਿਹਾ। ਸ਼ਿਕਾਇਤ ਦੀ ਪੜਤਾਲ ਉਪਰੰਤ ਵਿਜੀਲੈਂਸ ਬਿਊਰੋ ਨੇ ਜਾਲ ਵਿਛਾ ਕੇ ਸੰਜੀਵ ਸੱਭਰਵਾਲ ਨੂੰ 6,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

 

RELATED ARTICLES
- Advertisment -
Google search engine
Google search engine
Google search engine

Most Popular

Recent Comments