ਆਚਾਰੀਆ ਸਵਾਮੀ ਰਾਜੇਸ਼ਵਰਾਨੰਦ ਜੀ ਮਹਾਰਾਜ ਪ੍ਰਮੁਖ ਪ੍ਰਚਾਰਕ ਨਿਰਮਲਾ ਅਖਾੜਾ ਅਤੇ ਰਾਜੇਸ਼ਵਰਾਨੰਦ ਯੋਗਪੀਠ (Arihant Science of Life), ਅੰਬਾਲਾ ਦੇ ਸੰਸਥਾਪਕ ਕੌਮਾਂਤਰੀ ਪੱਧਰ ਦੇ ਵੈਦਿਕ ਕਥਾ-ਵਾਚਕ, ਆਯੁਰਵੇਦ ਦੇ ਜਾਣਕਾਰ ਅਤੇ ਸਮਾਜ-ਸੇਵੀ ਸੰਤ ਹਨ। ਉਹ ਧਰਮ, ਅਧਿਆਤਮਕ ਗਿਆਨ, ਆਯੁਰਵੇਦ, ਕੁਦਰਤ ਤੇ ਵਾਤਾਵਰਣ ਦੀ ਸਾਂਭ-ਸੰਭਾਲ ਅਤੇ ਮਨੁੱਖਤਾ ਦੀ ਸੇਵਾ ਰਾਹੀਂ ਸਮਾਜ ਤੇ ਸਮੁੱਚੀ ਮਨੁੱਖਤਾ ਦੇ ਭਲੇ ਲਈ ਨਿਰੰਤਰ ਯਤਨਸ਼ੀਲ ਹਨ। ਉਨ੍ਹਾਂ ਦੀਆਂ ਜਨਤਕ ਗਤੀਵਿਧੀਆਂ ਵਿੱਚ ਵੈਦਿਕ ਗਿਆਨ ਦਾ ਪ੍ਰਚਾਰ, ਧਾਰਮਿਕ ਸਮਾਗਮਾਂ ਵਿੱਚ ਸ਼ਮੂਲੀਅਤ, ਆਯੁਰਵੇਦ ਬਾਰੇ ਜਾਗਰੂਕਤਾ ,ਸਮਾਜਿਕ ਸੇਵਾ ਅਤੇ ਸਮਾਜਿਕ ਜਾਗਰੂਕਤਾ ਨਾਲ ਜੁੜੇ ਉਪਰਾਲੇ ਸ਼ਾਮਲ ਹਨ।
ਸਵਾਮੀ ਜੀ ਨੇ ਆਯੁਰਵੇਦਕ ਇਲਾਜ ਅਤੇ ਸਰਜਰੀ ਵਿੱਚ ਬੈਚਲਰ ਡਿਗਰੀ (BAMS) ਪ੍ਰਾਪਤ ਕੀਤੀ ਹੈ ਅਤੇ ਆਯੁਰਵੇਦ ਵਿੱਚ ਐੱਮ.ਡੀ. ਦੀ ਉੱਚ-ਵਿੱਦਿਆ ਵੀ ਹਾਸਲ ਕੀਤੀ ਹੈ। ਆਯੁਰਵੇਦ, ਕੁਦਰਤੀ ਜੀਵਨ-ਜਾਚ ਅਤੇ ਤੰਦਰੁਸਤ ਜੀਵਨ ਜਿਊਣ ਦੇ ਢੰਗ ਬਾਰੇ ਗਿਆਨ ਲੋਕਾਂ ਤੱਕ ਪਹੁੰਚਾਉਣ ਲਈ ਉਹ ਲਗਾਤਾਰ ਲੋਕ-ਜਾਗਰੂਕਤਾ ਦੇ ਉਪਰਾਲੇ ਕਰ ਰਹੇ ਹਨ।
ਪ੍ਰਭੂ ਦੀ ਮਿਹਰ ਅਤੇ ਪ੍ਰੇਰਨਾ ਸਦਕਾ ਸਵਾਮੀ ਜੀ ਨੇ ਵੈਦਿਕ ਸਨਾਤਨ ਧਰਮ ਦੇ ਗਿਆਨ ਨੂੰ ਸਰਲ ਅਤੇ ਆਮ ਲੋਕਾਂ ਦੀ ਸਮਝ ਵਿੱਚ ਆਉਣ ਵਾਲੀ ਬੋਲੀ ਰਾਹੀਂ ਜਨ-ਜਨ ਤੱਕ ਪਹੁੰਚਾਉਣ ਦਾ ਸੰਕਲਪ ਲਿਆ ਹੈ। ਉਹ ਭਾਰਤ ਦੇ ਵੱਖ-ਵੱਖ ਛੋਟੇ-ਵੱਡੇ ਸ਼ਹਿਰਾਂ ਵਿੱਚ ਵੈਦਿਕ ਕਥਾਵਾਂ ਅਤੇ ਅਧਿਆਤਮਕ ਸਮਾਗਮਾਂ ਰਾਹੀਂ ਧਰਮ, ਸੰਸਕਾਰਾਂ, ਤੰਦਰੁਸਤ ਜੀਵਨ-ਜਾਚ, ਮਨੁੱਖਤਾ ਦੀ ਸੇਵਾ ਅਤੇ ਭਾਰਤੀ ਸੱਭਿਆਚਾਰ ਦਾ ਸੁਨੇਹਾ ਦੇ ਰਹੇ ਹਨ। ਸਵਾਮੀ ਜੀ ਹੁਣ ਤੱਕ ਸੈਂਕੜੇ ਵੈਦਿਕ ਕਥਾਵਾਂ ਰਾਹੀਂ ਲੋਕਾਂ ਨੂੰ ਭਾਰਤੀ ਸੱਭਿਆਚਾਰ ਅਤੇ ਸਨਾਤਨ ਜੀਵਨ-ਦਰਸ਼ਨ ਨਾਲ ਜੋੜਨ ਦਾ ਉਪਰਾਲਾ ਕਰ ਚੁੱਕੇ ਹਨ।
ਸਵਾਮੀ ਜੀ ਨਿਰਮਲਾ ਅਖਾੜੇ ਨਾਲ ਜੁੜੇ, ਓਹਨਾ ਪਹਿਲਾਂ ਗੁਰੂ ਗਯਾਨ ਦੇਵ ਜੀ ਦਾ ਅਤੇ ਫਿਰ ਸੰਤ ਬਾਬਾ ਰੇਸ਼ਮ ਸਿੰਘ ਜੀ ਦਾ ਸੰਗ ਕੀਤਾ, ਗਿਆਨ ਪ੍ਰਾਪਤ ਕੀਤਾ ਅਤੇ ਨਿਸ਼ਚਾ ਆਦਿ ਗੁਰੂ ਸ਼੍ਰੀ ਗੁਰੂ ਗਰੰਥ ਸਹਿਬ ਜੀ ਮਹਾਰਾਜ ਜੀ ਵਿਚ ਰਖਿਆ, ਆਚਾਰੀਆ ਜੀ ਨੇ ਲੰਬੇ ਸਮੇਂ ਲਈ ਆਦਿ ਗੁਰੂ ਸ਼੍ਰੀ ਗਰੰਥ ਸਹਿਬ ਜੀ ਮਹਾਰਾਜ ਜੀ ਦਾ ਨਿਤ ਅਧਿਯਨ ਕੀਤਾ, ਸੰਤਾਂ, ਬਾਣੀ ਦੇ ਮਾਹਰਾਂ ਦਾ ਸੰਗ ਕੀਤਾ ਤੇ ਸ਼ਬਦ ਗੁਰੂ ਦੀ ਸਚਾਈ ਨੂੰ ਜਾਣਿਆ ਅਤੇ ਆਪਣੇ ਜੀਵਨ ਵਿਚ ਉਤਾਰਿਆ, ਆਦਿ ਗੁਰੂ ਸ਼੍ਰੀ ਗਰੰਥ ਸਹਿਣ ਜੀ ਮਹਾਰਾਜ ਜੀ ਤੋ ਪ੍ਰਾਪਤ ਅਣਮੁੱਲੇ ਗਿਆਨ ਨੂੰ ਆਮ ਲੋਕਾਂ ਤਕ ਲਿਜਾਣ ਦਾ ਨਿਸ਼ਚਾ ਕੀਤਾ ਕਿਉਂਕਿ ਅੱਜ ਗੁੜ ਧਾਰਮਿਕ -ਸਮਾਜਿਕ ਗਿਆਨ ਤੋਂ ਸਖਣੀ ਇਹ ਲੁਕਾਈ ਦੁਨਿਆ ਭਰ ਦੇ ਦੁਖ, ਝਮੇਲੇ, ਪਾਖੰਡ ਅਤੇ ਆਡਮਬਰ ਸਹੇੜੀ ਬੈਠੀ ਹੈ ਅਤੇ ਇਹਨਾ ਨੂੰ ਹੀ ਇਸ਼ਟ ਦੀ ਲੋੜ ਮੰਨ ਕੇ ਮੁੜ ਮੁੜ ਖੁਆਰ ਹੋ ਰਹੀ ਹੈ, ਸਿਰਫ ਆਦਿ ਗੁਰੂ ਸ਼੍ਰੀ ਗਰੰਥ ਸਹਿਣ ਜੀ ਮਹਾਰਾਜ ਜੀ ਦਾ ਸੋਖਾ ਅਤੇ ਸਰਲ ਗਿਆਨ ਹੀ ਇਸ ਲੋਕਾਈ ਦਾ ਪਾਰ ਉਤਾਰਾ ਕਰ ਸਕਦਾ ਹੈ. ਇਸ ਅਟੱਲ ਸਚਾਈ ਨੂੰ ਆਮ ਲੋਕਾਂ ਤੱਕ ਬਹੁਤ ਸੋਖੇ ਸ਼ਬਦਾ ਵਿਚ ਪਹੁੰਚੋਉਣ ਲਈ ਆਚਾਰੀਆ ਸਵਾਮੀ ਰਾਜੇਸ਼ਵਰਾਨੰਦ ਜੀ ਮਹਾਰਾਜ ਜੀ ਨੇ ਦੇਸ਼ਾਂ ਵਿਦੇਸ਼ਾਂ ਦਾ ਦੌਰਾ ਕੀਤਾ, ਦੇਸ਼ਾਂ ਵਿਦੇਸ਼ਾਂ ਵਿਚ ਸਮਾਗਮ, ਸੰਤ ਸਮਾਗਮ ਕੀਤੇ, ਜਿਥ੍ਹੇ ਆਚਾਰੀਆ ਸਵਾਮੀ ਰਾਜੇਸ਼ਵਰਾਨੰਦ ਜੀ ਮਹਾਰਾਜ ਜੀ ਨੇ ਆਦਿ ਗੁਰੂ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਮਹਾਰਜ ਵਿਚ ਦਰਜ ਗੁਰਬਾਣੀ ਨੂੰ ਲੋਕਾਂ ਤੱਕ ਪਹੁੰਚਾਇਆ ਉਥੇ ਗੁਰੂ ਸਾਹਿਬਾਨਾ ਦੇ ਜੀਵਨ ਬਿਰਤਾਂਤ ਤੋ ਵੀ ਪ੍ਰੇਤ੍ਰਿਤ ਹੋਕੇ ਓਹਨਾ ਦੀ ਜੀਵਨੀ ਅਤੇ ਓਹਨਾ ਦਾ ਸਿੱਖੀ ਪ੍ਰਤੀ ਸ਼ਰਧਾ , ਲੋਕ ਸੇਵਾ, ਧੁਰ ਕੀ ਬਾਣੀ ਦਾ ਪਰਚਾਰ , ਸਾਰੇ ਧਰਮਾਂ ਦਾ ਸਤਕਾਰ ਅਤੇ ਸਾਰੀ ਮਨੁਖ ਜਾਤੀ ਨੂੰ ਉਸ ਇਕ ਅਕਾਲਪੁਰਖ ਦੀ ਉਤਪੱਤੀ ਵਾਲੇ ਗੁਰਮਤ ਸਿਧਾਂਤ, ਇਥੋਂ ਤੱਕ ਕੇ ਧਰਮ ਅਤੇ ਨਿਯਾਂ ਲਈ ਸ਼ਹੀਦੀ ਸਾਕੇ ਨੂੰ ਮੰਦਰਾਂ, ਗੁਰਦੁਆਰਿਆਂ , ਸਮਾਗਮਾਂ, ਪਿੰਡਾਂ ਸ਼ਹਿਰਾਂ ਅਤੇ ਸੰਤ ਸਮਾਗਮ ਵਿਚ ਵੀ ਸਾਂਝਾ ਕੀਤਾ। ਜਿੱਥੇ ਅੱਜ ਧਰਮ ਅਤੇ ਖਿੱਤੇ ਲਈ ਲੋਕੀ ਮਨਾਂ ਵਿਚ ਦਵੇਸ਼, ਉੱਚ-ਨੀਚ, ਜਾਤੀ-ਨਸਲ, ਅਮੀਰ ਗਰੀਬ ਦੇ ਭੇਦ ਭਾਵ ਦੀ ਧਾਰਨਾ ਬਣਾਈ ਬੈਠੇ ਹਨ ਉੱਥੇ ਸਵਾਮੀ ਜੀ ਨੇ ਧਰਮ ਤੋਂ ਉੱਪਰ ਉੱਠ ਕੇ “ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ” ਦੇ ਮਹਾਨ ਵਾਕਾਂ ਅਨੁਸਾਰ ਗੁਰਬਾਣੀ ਦਾ ਲੰਗਰ ਲਗਾ ਦਿੱਤਾ ਅਤੇ ਸੜਦੇ ਰਿਸ਼ਤਿਆਂ ਵਿੱਚ ਠੰਢ ਪਾਉਣ ਦਾ ਨਾ ਨਿਵੇਕਲਾ ਕੰਮ ਕੀਤਾ। ਆਚਾਰੀਆ ਜੀ ਆਪਣੇ ਸਮਾਗਮ ਵਿੱਚ ਅਕਸਰ ਇਹ ਬਚਨ ਕਰਦੇ ਹਨ ਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹੀ ਸਿਰਫ਼ ਅਜਿਹਾ ਗੁਰੂ ਹਨ ਜਿਸ ਲੜ ਲੱਗ ਕੇ ਸੰਸਾਰ ਵਿੱਚ ਹਰ ਕਿਸਮ ਦਾ ਵੈਰ ਵਿਰੋਧ , ਉਂਚ ਨੀਚ , ਅਮੀਰੀ ਗਰੀਬੀ ਅਤੇ ਸਬ ਤੋਂ ਵੱਡੀ ਦਾਤ ਨਿਰੋਲ ਗਿਆਨ ਦੀ ਘਾਟ ਪੂਰੀ ਹੋ ਸਕਦੀ ਹੈ.
ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਨੂੰ ਸਮਰਪਿਤ ਸੰਤ ਸਮਾਗਮਾਂ ਦੀ ਮੁਹਿੰਮ ਦੀ ਯਾਤਰਾ ਦਿੱਲੀ ਦੇ ਰਾਮਲੀਲਾ ਮੈਦਾਨ ਸਥਿਤ ਸ੍ਰੀ ਰਾਮ ਮੰਦਰ ਤੋਂ ਸ਼ੁਰੂ ਹੋਈ ਅਤੇ ਇਤਿਹਾਸਕ ਗੁਰਦੁਆਰਾ ਸੀਸ ਗੰਜ ਸਾਹਿਬ ਪਹੁੰਚੀ। ਆਚਾਰੀਆ ਸਵਾਮੀ ਰਾਜੇਸ਼ਵਰਾਨੰਦ ਜੀ ਨੇ ਗੁਰਦੁਆਰਾ ਸੀਸ ਗੰਜ ਸਾਹਿਬ ਵਿਖੇ ਨਤਮਸਤਕ ਹੋ ਕੇ ਗੁਰੂ ਸਾਹਿਬ ਪ੍ਰਤੀ ਸ਼ਰਧਾ ਪ੍ਰਗਟ ਕੀਤੀ ਅਤੇ ਉਨ੍ਹਾਂ ਦੀ ਸ਼ਹਾਦਤ ਦੇ ਸੰਦੇਸ਼ ਨੂੰ ਦੇਸ਼ ਭਰ ਵਿੱਚ ਪਹੁੰਚਾਉਣ ਦਾ ਸੰਕਲਪ / ਨਿਸ਼ਚਾ ਦੁਹਰਾਇਆ ਅਤੇ ਸਮਾਗਮ ਵਿੱਚ ਧਾਰਮਿਕ ਆਜ਼ਾਦੀ ਅਤੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਦਾ ਸੰਦੇਸ਼ ਸਾਂਝਾ ਕੀਤਾ ਗਿਆ।
ਇਸ ਯਾਤਰਾ ਦੌਰਾਨ ਤੇਜ਼ ਮੀਂਹ ਵੀ ਆਇਆ ਲੋਕੀਂ ਕਾਫਿਲਾ ਰੁਕਿਆ ਨਹੀਂ ਅਤੇ ਦ੍ਰਿੜ ਇਰਾਦੇ ਨਾਲ ਅੱਗੇ ਵਧਿਆ.


ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ੩੫੦ਵੇਂ ਸ਼ਹੀਦੀ ਵਰ੍ਹੇ ਨੂੰ ਸਮਰਪਿਤ ੩੫੦ ਮਹਾਨ ਸੰਤ ਸਮਾਗਮ ਕਰਵਾਉਣ ਦੇ ਸੰਕਲਪ ਤਹਿਤ, ਦਿੱਲੀ ਦੇ ਸ੍ਰੀ ਰਾਮ ਮੰਦਰ ਤੋਂ ਗੁਰਦੁਆਰਾ ਸ੍ਰੀ ਸੀਸ ਗੰਜ ਸਾਹਿਬ ਤੱਕ ਇੱਕ ਯਾਤਰਾ ਵਧੀ।


ਇਹ ਯਾਤਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਲਾਸਾਨੀ ਸ਼ਹਾਦਤ, ਮਹਾਨ ਤਿਆਗ, ਧਰਮ ਦੀ ਰਾਖੀ ਅਤੇ ਮਨੁੱਖਤਾ ਨੂੰ ਆਪਣੇ ਧਰਮ ਤੇ ਵਿਸ਼ਵਾਸ ਅਨੁਸਾਰ ਜੀਵਨ ਜਿਊਣ ਦੀ ਆਜ਼ਾਦੀ ਦਿਵਾਉਣ ਦੇ ਸੰਦੇਸ਼ ਨੂੰ ਘਰ-ਘਰ ਪਹੁੰਚਾਉਣ ਲਈ ਸਮਰਪਿਤ ਹੋਵੇਗੀ।
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨੂੰ ਸਮਰਪਿਤ 350 ਵੇਂ ਗੁਰਪੁਰਬ ਤੇ ਆਚਾਰੀਆ ਸਵਾਮੀ ਰਾਜੇਸ਼ਵਰਾਨੰਦ ਜੀ ਨੇ 350 ਸਮਾਗਮਾਂ ਦਾ ਨਿਸਚਾ/ ਸੰਕਲਪ ਦੀ ਲੜੀ ਵਿੱਚ ਸਵਾਮੀ ਜੀ ਹੁਣ ਤੱਕ ਦੇਸ਼ਾਂ ਵਿਦੇਸ਼ਾਂ ਵਿੱਚ ਘੁੰਮ ਕੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਜੀਵਨ ਬਿਰਤਾਂਤ ਅਤੇ ਲਾਸਾਨੀ ਸ਼ਹੀਦੀ ਨੂੰ ਸਮਰਪਿਤ 250 ਸਮਾਗਮ ਕਰ ਚੁੱਕੇ ਹਨ, ਇਸੇ ਲੜੀ ਵਿੱਚ ਪਟਿਆਲਾ ਦੇ ਸਨਾਤਨ ਧਰਮ ਕੁਮਾਰ ਸਭਾ ਭਵਨ ਵਿਖੇ 31 ਅਕਤੂਬਰ 2026, ਦਿਨ ਸ਼ਨੀਵਾਰ ਨੂੰ ਦੋਪਹਿਰ 3:00 ਵਜੇ ਤੋਂ ਸ਼ਾਮ 5:00 ਵਜੇ, ਵੱਡੇ ਪੱਧਰ ਤੇ ਸ਼ਹੀਦੀ ਸਮਾਗਮ ਨੂੰ ਸਮਰਪਿਤ 251ਵਾਂ ਮਹਾਨ ਸੰਤ ਸਮਾਗਮ ਕਰਨਗੇ। ਇਸ ਮੌਕੇ ਹਰਿਆਣਾ ਰਾਜ ਦੇ ਮੁੱਖ ਮੰਤਰੀ ਸ੍ਰੀ ਨਾਇਬ ਸੈਣੀ ਜੀ ਵਿਆਹੀ ਤੌਰ ਤੇ ਹਾਜ਼ਰ ਰਹਿਣਗੇ। ਇਸ ਮਹਾਨ ਸੰਤ ਸਮਾਗਮ ਵਿਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦਾ ਕੇਂਦਰੀ ਸੰਦੇਸ਼ ਧਾਰਮਿਕ ਆਜ਼ਾਦੀ, ਜ਼ਮੀਰ ਦੀ ਸੁਤੰਤਰਤਾ, ਮਨੁੱਖੀ ਮਰਿਆਦਾ ਅਤੇ ਦੂਜਿਆਂ ਦੇ ਵਿਸ਼ਵਾਸ ਦੀ ਰੱਖਿਆ ਨਾਲ ਜੁੜਿਆ ਹੈ। ਇਹ ਸੰਦੇਸ਼ ਕਿਸੇ ਇੱਕ ਭਾਈਚਾਰੇ ਤੱਕ ਸੀਮਤ ਨਹੀਂ, ਸਗੋਂ ਸਮੁੱਚੀ ਮਨੁੱਖਤਾ ਲਈ ਮਹੱਤਵ ਰੱਖਦਾ ਹੈ। ਸਵਾਮੀ ਜੀ ਦੀ ਮੁਹਿੰਮ ਇਸੇ ਸੰਦੇਸ਼ ਨੂੰ ਵੱਖ-ਵੱਖ ਧਾਰਮਿਕ ਅਤੇ ਸਮਾਜਿਕ ਵਰਗਾਂ ਤੱਕ ਪਹੁੰਚਾਉਣ ਦੇ ਉਦੇਸ਼ ਨਾਲ ਜੋੜੀ ਗਈ ਹੈ।
ਆਚਾਰੀਆ ਸਵਾਮੀ ਰਾਜੇਸ਼ਵਰਾਨੰਦ ਜੀ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਜੀਵਨ ਅਤੇ ਸ਼ਹੀਦੀ ਨੂੰ ਸਮਰਪਿਤ 350 ਸੰਤ ਸਮਾਗਮ ਕਰਨ ਦੇ ਸੰਕਲਪ ਦੇ ਤਿੰਨ ਮਹੱਤਵਪੂਰਨ ਪੱਖ ਹਨ:
ਪਹਿਲਾ — ਇਤਿਹਾਸਕ ਜਾਗਰੂਕਤਾ: ਨਵੀਂ ਪੀੜ੍ਹੀ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ, ਤਿਆਗ, ਸਿਦਕ ਅਤੇ ਸ਼ਹਾਦਤ ਨਾਲ ਜਾਣੂ ਕਰਵਾਉਣਾ।
ਦੂਜਾ — ਭਾਸ਼ਾ ਦੀ ਪਹੁੰਚ: ਗੁਰਬਾਣੀ ਦੇ ਸੰਦੇਸ਼ ਅਤੇ ਸਿੱਖ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਨੂੰ ਹਿੰਦੀ-ਭਾਸ਼ੀ ਲੋਕਾਂ ਤੱਕ ਸਰਲ ਭਾਸ਼ਾ ਵਿੱਚ ਪਹੁੰਚਾਉਣਾ। ਇਸ ਕੰਮ ਵਿੱਚ ਅਨੁਵਾਦ ਦੀ ਸ਼ੁੱਧਤਾ, ਮੂਲ ਗੁਰਬਾਣੀ ਦਾ ਸਤਿਕਾਰ ਅਤੇ ਸਿੱਖ ਵਿਦਵਾਨਾਂ ਦੀ ਰਹਿਨੁਮਾਈ ਮਹੱਤਵਪੂਰਨ ਹੋਵੇਗੀ।
ਤੀਜਾ — ਧਰਮਾਂ ਵਿਚਕਾਰ ਆਪਸੀ ਸਾਂਝ ਤੇ ਸਤਿਕਾ: ਵੱਖ-ਵੱਖ ਧਾਰਮਿਕ ਪਰੰਪਰਾਵਾਂ ਦੇ ਲੋਕਾਂ ਨੂੰ ਇਹ ਸਮਝਾਉਣਾ ਕਿ ਦੂਜਿਆਂ ਦੇ ਧਰਮ ਅਤੇ ਆਸਥਾਵਾਂ ਦੀ ਆਜ਼ਾਦੀ ਦੀ ਰੱਖਿਆ ਕਰਨਾ ਵੀ ਮਨੁੱਖਤਾ ਦੀ ਸੇਵਾ ਹੈ।
ਇਸ ਸੰਕਲਪ ਦਾ ਮੰਤਵ ਕੇਵਲ ਸਮਾਗਮਾਂ ਦੀ ਗਿਣਤੀ ਨਹੀਂ, ਸਗੋਂ ਇਸ ਗੱਲ ਵਿੱਚ ਹੈ ਕਿ ਇਨ੍ਹਾਂ ਰਾਹੀਂ ਗੁਰੂ ਸਾਹਿਬ ਦੀ ਸ਼ਹਾਦਤ ਦਾ ਸੰਦੇਸ਼ ਕਿੰਨੀ ਡੂੰਘਾਈ ਨਾਲ ਲੋਕਾਂ ਤੱਕ ਪਹੁੰਚਦਾ ਹੈ।
ਸਵਾਮੀ ਜੀ ਦੇ ਨੁਮਾਇੰਦਿਆਂ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਪੁਰਬ ਨੂੰ ਸਮਰਪਿਤ ਮੁਹਿੰਮ ਦਾ 23ਵਾਂ ਸਮਾਗਮ ਪਟਿਆਲਾ ਵਿੱਚ ਕੋਹਲੀ ਪਰਿਵਾਰ ਦੇ ਸਹਿਯੋਗ ਨਾਲ ਕਰਵਾਇਆ ਗਿਆ। ਸਮਾਗਮ ਵਿੱਚ ਸੰਤ ਬਾਬਾ ਮੋਹਨ ਸਿੰਘ ਬਾਰਨ ਵਾਲੇ, ਰੇਸ਼ਮ ਸਿੰਘ ਜੀ ਅਤੇ ਨਿਰਮਲ ਅਖਾੜੇ ਤੇ ਵੱਖ-ਵੱਖ ਸਿੱਖ ਅਤੇ ਉਦਾਸੀਨ ਪਰੰਪਰਾਵਾਂ ਨਾਲ ਜੁੜੇ ਸੰਤਾਂ ਦੀ ਹਾਜ਼ਰੀ ਦੱਸੀ ਗਈ ਹੈ। ਸਵਾਮੀ ਜੀ ਦੇ ਸੰਬੋਧਨ ਦਾ ਮੁੱਖ ਭਾਵ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਧਾਰਮਿਕ ਆਜ਼ਾਦੀ, ਮਨੁੱਖਤਾ ਅਤੇ ਦੂਜਿਆਂ ਦੇ ਵਿਸ਼ਵਾਸ ਦੀ ਰੱਖਿਆ ਦਾ ਸਰਬ-ਵਿਆਪ ਸੰਦੇਸ਼ ਦਿੰਦੀ ਹੈ।
ਮਾਤਾ ਨੈਣਾ ਆਰੀਆ ਧਰਮਸ਼ਾਲਾ, ਨਗਰ ਪਾਲਿਕਾ ਨੇੜੇ, ਸਮਾਣਾ ਵਿਖੇ ਗਊ ਮਾਤਾ ਸੇਵਾ ਸਮਿਤੀ, ਸਮਾਣਾ ਵੱਲੋਂ 8 ਅਤੇ 9 ਅਗਸਤ 2026 ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਪੁਰਬ ਨੂੰ ਸਮਰਪਿਤ ਦਿਵਿਆ ਗਊ ਕਥਾ ਦਾ ਅਮਿਤੋਜ਼ ਪ੍ਰੋਡਕਸ਼ਨ ਵੱਲੋਂ ਇੱਕ ਜਨਤਕ ਪ੍ਰਸਾਰਣ ਕੀਤਾ ਗਿਆ , ਇਸ ਕਥਾ ਵਿੱਚ ਮੁੱਖ ਮਹਿਮਾਨ ਵਜੋਂ ਸਵਾਮੀ ਰਾਜੇਸ਼ਵਰਾਨੰਦ ਜੀ ਮਹਾਰਾਜ ਅਤੇ ਸੰਤ-ਸਾਨਿਧ ਵਜੋਂ ਸੰਤ ਸ੍ਰੀ ਨਾਰਾਇਣ ਪੁਰੀ ਜੀ ਮਹਾਰਾਜ, ਕਲਵਾਣੂ ਵਾਲੇ ਹਾਜ਼ਰ ਰਹੇ.
ਆਚਾਰੀਆ ਸਵਾਮੀ ਰਾਜੇਸ਼ਵਰਾਨੰਦ ਜੀ ਮਹਾਰਾਜ ਨੇ ਸ਼ਹੀਦ-ਏ-ਆਜ਼ਮ ਬਿਊਰੋ ਚੀਫ਼ ਗੁਰਮੀਤ ਸਿੰਘ ਤੁੰਗ ਨੂੰ ਜਾਣਕਾਰੀ ਦਿੱਤੀ ਕਿ ਕੁਦਰਤ ਅਤੇ ਵਾਤਾਵਰਣ ਦੀ ਮੌਜੂਦਾ ਹਾਲਤ ਨੂੰ ਧਿਆਨ ਵਿੱਚ ਰੱਖਦਿਆਂ ਆਚਾਰੀਆ ਸਵਾਮੀ ਰਾਜੇਸ਼ਵਰਾਨੰਦ ਜੀ ਮਹਾਰਾਜ ਨੇ ਇੱਕ ਕਰੋੜ ਰੁੱਖ ਤੇ ਬੂਟੇ ਲਾਉਣ ਦਾ ਸੰਕਲਪ ਲਿਆ ਹੈ।
ਇਸ ਮੁਹਿੰਮ ਤਹਿਤ ਹੁਣ ਤੱਕ ਅੱਠ ਲੱਖ ਰੁੱਖ ਤੇ ਬੂਟੇ ਧਰਤੀ ਉੱਤੇ ਲਾਏ ਜਾ ਚੁੱਕੇ ਹਨ। ਇਨ੍ਹਾਂ ਦੀ ਸਾਂਭ-ਸੰਭਾਲ, ਸੇਵਾ ਅਤੇ ਵਧਣ-ਫੁੱਲਣ ਲਈ ਵੀ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ।
ਇਸ ਮੁਹਿੰਮ ਦਾ ਮੰਤਵ ਸਿਰਫ਼ ਬੂਟੇ ਲਾਉਣ ਤੱਕ ਸੀਮਤ ਨਹੀਂ, ਸਗੋਂ ਲੋਕਾਂ ਅੰਦਰ ਰੁੱਖਾਂ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਜਗਾਉਣਾ, ਕੁਦਰਤੀ ਵਾਤਾਵਰਣ ਦੀ ਰਾਖੀ ਕਰਨਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਫ਼-ਸੁਥਰਾ ਤੇ ਸੁਰੱਖਿਅਤ ਵਾਤਾਵਰਣ ਯਕੀਨੀ ਬਣਾਉਣ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ।
ਸਵਾਮੀ ਜੀ ਨੇ ਪ੍ਰੇਮ, ਕੁਦਰਤ ਅਤੇ ਪਾਣੀ ਦੀ ਸਾਂਭ-ਸੰਭਾਲ ਦੀ ਮੁਹਿੰਮ ਤਹਿਤ ਪ੍ਰਮੁੱਖ ਧਰਮ ਪ੍ਰਚਾਰ ਕਮੇਟੀ, ਨਿਰਮਲ ਅਖਾੜਾ ਧਰਮ ਧਵਜਾ ਦੇ ਚੇਅਰਮੈਨ ਅਤੇ ਇੰਟਰਨੈਸ਼ਨਲ ਸੰਤ ਸਮਾਜ ਸੇਵਾ ਦਲ ਰਾਹੀਂ ਸਵਾਮੀ ਜੀ ਵੱਲੋਂ ਇੱਕ ਹਜ਼ਾਰ ਸਤਿਸੰਗਾਂ ਦੇ ਜ਼ਰੀਏ ਲੋਕਾਂ ਨੂੰ ਪ੍ਰੇਮ, ਕੁਦਰਤ ਅਤੇ ਪਾਣੀ ਦੀ ਸਾਂਭ-ਸੰਭਾਲ ਲਈ ਜਾਗਰੂਕ ਤੇ ਪ੍ਰੇਰਿਤ ਕੀਤਾ ਗਿਆ ਹੈ।
ਇਨ੍ਹਾਂ ਸਤਿਸੰਗਾਂ ਰਾਹੀਂ ਜਲ-ਸੰਭਾਲ, ਵਾਤਾਵਰਣ ਦੀ ਰਾਖੀ, ਕੁਦਰਤ ਨਾਲ ਪਿਆਰ, ਮਨੁੱਖਤਾ ਦੀ ਸੇਵਾ ਅਤੇ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਣ ਦਾ ਸੁਨੇਹਾ ਘਰ-ਘਰ ਪਹੁੰਚਾਉਣ ਦਾ ਯਤਨ ਕੀਤਾ ਗਿਆ ਹੈ।
ਜਿਵੇਂ ਕਿ ਸਵਾਮੀ ਜੀ ਨੇ ਗੁਰਬਾਣੀ ਦਾ ਡੂੰਘਾਈ ਅਤੇ ਸ਼ਰਧਾ ਨਾਲ ਅਧਿਐਨ ਕੀਤਾ ਹੈ। ਉਹ ਗੁਰਬਾਣੀ ਵਿੱਚ ਦਰਜ ਮਨੁੱਖਤਾ ਦੇ ਭਲੇ, ਸਿਹਤ, ਕੁਦਰਤ ਅਤੇ ਵਾਤਾਵਰਣ ਦੀ ਸਾਂਭ-ਸੰਭਾਲ ਨਾਲ ਜੁੜੇ ਸੁਨੇਹਿਆਂ ਨੂੰ ਸਰਲ ਬੋਲੀ ਵਿੱਚ ਲੋਕਾਂ ਤੱਕ ਪਹੁੰਚਾਉਣ ਦਾ ਉਪਰਾਲਾ ਕਰ ਰਹੇ ਹਨ।
ਇਸੇ ਤਰ੍ਹਾਂ ਸ੍ਰੀਮਦ ਭਗਵਦ ਗੀਤਾ ਅਤੇ ਹੋਰ ਭਾਰਤੀ ਧਰਮ-ਗ੍ਰੰਥਾਂ ਵਿੱਚ ਦਰਜ ਜੀਵਨ ਨੂੰ ਸੇਧ ਦੇਣ ਵਾਲੇ ਗਿਆਨ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਲਈ ਵੀ ਉਹ ਨਿਰੰਤਰ ਯਤਨਸ਼ੀਲ ਹਨ।
ਸਵਾਮੀ ਜੀ ਨੇ ਅੱਗੇ ਜਾਣਕਾਰੀ ਦਿੰਦਿਆਂ ਉਹਨਾਂ ਵੱਲੋਂ ਹੋਰ ਸਮਾਜਿਕ ਗਤੀਵਿਧਿਆਂ ਸਬੰਧੀ ਚਾਨਣਾ ਪਾਇਆ ਜਿਸ ਵਿੱਚ-
ਇੰਟਰਨੈਸ਼ਨਲ ਸੰਤ ਸਮਾਜ ਸੇਵਾ ਦਲ- ਆਚਾਰੀਆ ਸਵਾਮੀ ਰਾਜੇਸ਼ਵਰਾਨੰਦ ਜੀ ਮਹਾਰਾਜ ਇੰਟਰਨੈਸ਼ਨਲ ਸੰਤ ਸਮਾਜ ਸੇਵਾ ਦਲ ਦੇ ਚੇਅਰਪਰਸਨ ਹਨ। ਇਸ ਜਥੇਬੰਦੀ ਰਾਹੀਂ ਦੁਨੀਆ ਭਰ ਵਿੱਚ ਸੰਤ-ਸਮਾਜ ਅਤੇ ਲੋਕ-ਸੇਵਾ ਨਾਲ ਜੁੜੇ ਵੱਖ-ਵੱਖ ਉਪਰਾਲਿਆਂ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਅਰਿਹੰਤ ਆਯੁਰਵੇਦਾ ਫਾਊਂਡੇਸ਼ਨ- ਸਵਾਮੀ ਜੀ ਅਰਿਹੰਤ ਆਯੁਰਵੇਦਾ ਫਾਊਂਡੇਸ਼ਨ ਦੇ ਬਾਨੀ ਹਨ। ਇਸ ਸੰਸਥਾ ਦਾ ਮੁੱਖ ਉਦੇਸ਼ ਆਯੁਰਵੇਦ, ਕੁਦਰਤੀ ਜੀਵਨ-ਜਾਚ, ਕੁਦਰਤ ਦੀ ਸਾਂਭ-ਸੰਭਾਲ ਅਤੇ ਭਾਰਤੀ ਗਿਆਨ-ਪਰੰਪਰਾ ਪ੍ਰਤੀ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨਾ ਹੈ।
ਪ੍ਰਮੁੱਖ ਸੰਕਲਪ ਅਤੇ ਲੋਕ-ਸੇਵਾ ਦੇ ਉਪਰਾਲੇ
* ਇੱਕ ਕਰੋੜ ਰੁੱਖ ਤੇ ਬੂਟੇ ਲਾਉਣ ਦਾ ਸੰਕਲਪ: ਹੁਣ ਤੱਕ ਅੱਠ ਲੱਖ ਬੂਟੇ ਧਰਤੀ ਉੱਤੇ ਲਾਏ ਜਾਣ ਦਾ ਦਾਅਵਾ।
* ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ 350ਵੇਂ ਸ਼ਹੀਦੀ ਪੁਰਬ ਨੂੰ ਸਮਰਪਿਤ 350 ਸਮਾਗਮਾਂ ਦਾ ਸੰਕਲਪ: ਹੁਣ ਤੱਕ ਮੰਦਰਾਂ ਅਤੇ ਗੁਰਦੁਆਰਾ ਸਾਹਿਬਾਨ ਵਿੱਚ 220 ਸਮਾਗਮ ਕਰਵਾਏ ਜਾਣ ਦਾ ਦਾਅਵਾ।
* ਇੱਕ ਹਜ਼ਾਰ ਸਤਿਸੰਗਾਂ ਰਾਹੀਂ ਲੋਕ-ਜਾਗਰੂਕਤਾ: ਪ੍ਰੇਮ, ਕੁਦਰਤ ਅਤੇ ਪਾਣੀ ਦੀ ਸਾਂਭ-ਸੰਭਾਲ ਦਾ ਸੁਨੇਹਾ।
* ਆਯੁਰਵੇਦ ਅਤੇ ਤੰਦਰੁਸਤ ਜੀਵਨ-ਜਾਚ ਬਾਰੇ ਜਾਗਰੂਕਤਾ।
* ਕੁਦਰਤ ਅਤੇ ਵਾਤਾਵਰਣ ਦੀ ਰਾਖੀ।
* ਗੁਰਬਾਣੀ, ਗੀਤਾ ਅਤੇ ਵੈਦਿਕ ਗਿਆਨ ਦਾ ਲੋਕਾਈ ਤੱਕ ਪ੍ਰਸਾਰ।
* ਮਨੁੱਖਤਾ ਦੀ ਸੇਵਾ ਅਤੇ ਅਧਿਆਤਮਕ ਜਾਗਰੂਕਤਾ।
* ਵੈਦਿਕ ਸਨਾਤਨ ਧਰਮ ਅਤੇ ਭਾਰਤੀ ਸੱਭਿਆਚਾਰ ਦਾ ਪ੍ਰਚਾਰ-ਪ੍ਰਸਾਰ।
* ਪਾਣੀ ਅਤੇ ਹੋਰ ਕੁਦਰਤੀ ਸਰੋਤਾਂ ਦੀ ਸਾਂਭ-ਸੰਭਾਲ ਲਈ ਲੋਕਾਂ ਨੂੰ ਪ੍ਰੇਰਿਤ ਕਰਨਾ।
ਮੂਲ ਉਦੇਸ਼
ਆਚਾਰੀਆ ਸਵਾਮੀ ਰਾਜੇਸ਼ਵਰਾਨੰਦ ਜੀ ਮਹਾਰਾਜ ਦਾ ਮੂਲ ਉਦੇਸ਼ ਧਰਮ, ਗਿਆਨ, ਸਿਹਤ, ਕੁਦਰਤ ਦੀ ਸਾਂਭ-ਸੰਭਾਲ ਅਤੇ ਮਨੁੱਖਤਾ ਦੀ ਸੇਵਾ ਨੂੰ ਇੱਕ ਸੂਤਰ ਵਿੱਚ ਪਰੋ ਕੇ ਸਮਾਜ ਦੇ ਭਲੇ ਲਈ ਕਾਰਜ ਕਰਨਾ ਹੈ। ਉਹ ਭਾਰਤੀ ਗਿਆਨ-ਪਰੰਪਰਾ ਵਿੱਚ ਦਰਜ ਮਨੁੱਖਤਾ ਦੇ ਭਲੇ, ਕੁਦਰਤ ਦੀ ਰਾਖੀ, ਤੰਦਰੁਸਤ ਜੀਵਨ ਅਤੇ ਸਮਾਜਕ ਸਾਂਝ ਦੇ ਸੁਨੇਹਿਆਂ ਨੂੰ ਲੋਕਾਈ ਤੱਕ ਪਹੁੰਚਾਉਣ ਲਈ ਨਿਰੰਤਰ ਯਤਨਸ਼ੀਲ ਹਨ।
ਸੇਵਾ ਦਾ ਸੰਕਲਪ
-ਧਰਮ ਦੇ ਨਾਲ ਮਨੁੱਖਤਾ ਦੀ ਸੇਵਾ,
-ਆਯੁਰਵੇਦ ਦੇ ਨਾਲ ਤੰਦਰੁਸਤ ਜੀਵਨ,
-ਕੁਦਰਤ ਦੇ ਨਾਲ ਪਿਆਰ,
-ਪਾਣੀ ਦੀ ਸਾਂਭ-ਸੰਭਾਲ ਦੇ ਨਾਲ ਜੀਵਨ ਦੀ ਰਾਖੀ, ਅਤੇ ਵਾਤਾਵਰਣ ਦੀ ਸੁਰੱਖਿਆ ਰਾਹੀਂ ਆਉਣ ਵਾਲੀਆਂ ਪੀੜ੍ਹੀਆਂ ਦਾ ਭਵਿੱਖ ਸੁਰੱਖਿਅਤ ਬਣਾਉਣਾ।
ਗੁਰਮੀਤ ਸਿੰਘ ਤੁੰਗ
ਬਿਊਰੋ ਚੀਫ਼ (98552 21193)







