ਸ਼੍ਰੀ ਨਾਇਬ ਸਿੰਘ ਸੈਣੀ ਮੁੱਖ ਮੰਤਰੀ ਹਰਿਆਣਾ ਸ਼ਹੀਦ ਸ. ਊਧਮ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਸ਼ਰਧਾ ਦੇ ਫੁੱਲ ਭੇਟ ਕਰਨਗੇ।

ਸਨੌਰ, 18 ਜੁਲਾਈ 2026 (ਛਤਰਪਾਲ ਸਿੰਘ) : ਸ਼ਹੀਦ ਊਧਮ ਸਿੰਘ ਜੀ ਦੇ 86ਵੇਂ ਸ਼ਹੀਦੀ ਦਿਵਸ ਮੌਕੇ 31 ਜੁਲਾਈ 2026 ਨੂੰ ਸਵੇਰੇ 9 ਵਜੇ ਰਾਜ ਪੱਧਰੀ ਸਮਾਗਮ ਦਾ ਆਯੋਜਨ ਕੀਤਾ ਜਾਵੇਗਾ। ਇਹ ਸਮਾਗਮ ਹਾਂਡਾ ਪੈਲੇਸ, ਸਨੌਰ, ਨੇੜੇ ਗੁਰਦੁਆਰਾ ਅਕਾਲਗੜ੍ਹ ਸਾਹਿਬ ਵਿਖੇ ਹੋਵੇਗਾ।
ਸਮਾਗਮ ਦੌਰਾਨ ਸ਼ਹੀਦ ਊਧਮ ਸਿੰਘ ਜੀ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਉਨ੍ਹਾਂ ਦੇ ਦੇਸ਼ ਲਈ ਦਿੱਤੇ ਯੋਗਦਾਨ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ।



ਸ. ਕੇਵਲ ਸਿੰਘ ਢਿੱਲੋਂ ਸ. ਭੁਪਿੰਦਰ ਸਿੰਘ ਸ. ਅਮਨ ਸਿੰਘ ਢੋਟ
ਇਸ ਸ਼ਹੀਦੀ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ੍ਰੀ ਨਾਇਬ ਸਿੰਘ ਸੈਣੀ, ਮੁੱਖ ਮੰਤਰੀ, ਹਰਿਆਣਾ ਅਤੇ ਸ. ਕੇਵਲ ਸਿੰਘ ਢਿੱਲੋਂ, ਸੂਬਾ ਪ੍ਰਧਾਨ ਬੀ.ਜੇ.ਪੀ., ਪੰਜਾਬ ਸ਼ਾਮਲ ਹੋਣਗੇ। ਇਨ੍ਹਾਂ ਤੋਂ ਇਲਾਵਾ ਸ. ਭੁਪਿੰਦਰ ਸਿੰਘ, ਡਾਇਰੈਕਟਰ ਮਾਤਾ ਗੁਜਰੀ ਸਕੂਲ, ਦੇਵੀਗੜ੍ਹ ਅਤੇ ਸ. ਅਮਨ ਸਿੰਘ ਢੋਟ, ਯੂਵਾ ਮੋਰਚਾ ਬੀ.ਜੇ.ਪੀ. ਵਿਸ਼ੇਸ਼ ਤੌਰ ’ਤੇ ਪੰਹੁਚ ਰਹੇ ਹਨ।
ਸ੍ਰੀ ਗੁਰੂ ਮਹਾਰਾਜ ਬਾਬਾ ਬ੍ਰਹਮ ਦਾਸ ਜੀ
ਇਸ ਮੌਕੇ ਹੋਰ ਕਈ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਸ਼ਖਸੀਅਤਾਂ ਦੀ ਹਾਜ਼ਰੀ ਵੀ ਰਹੇਗੀ। ਸ਼ਹੀਦੀ ਸਮਾਗਮ ਵਿਚ ਸ੍ਰੀ ਗੁਰੂ ਮਹਾਰਾਜ ਬਾਬਾ ਬ੍ਰਹਮ ਦਾਸ ਜੀ ਗੱਦੀ ਨਸ਼ੀਨ: ਡੇਰਾ ਬਾਬਾ ਭੁੰਮਣ ਸ਼ਾਹ ਜੀ ਸੰਗਰ ਸਾਧਾਂ (ਸਿਰਸਾ) ਵੀ ਸ਼ਿਰਕਤ ਕਰ ਰਹੇ ਹਨ।

ਸ. ਹਰਦੀਪ ਸਿੰਘ ਕੰਬੋਜ (ਪ੍ਰਧਾਨ ਕੰਬੋਜ ਭਲਾਈ ਮੰਚ, ਪੰਜਾਬ), ਸਮੂਹ ਨਿਵਾਸੀ ਵਿਧਾਨ ਸਭਾ ਹਲਕਾ ਸਨੌਰ ਤੇ ਕੰਬੋਜ ਭਾਈਚਾਰਾ, ਪੰਜਾਬ ਆਪ ਜੀ ਨੂੰ ਸ਼ਹੀਦੀ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਲ ਹੋਣ ਅਤੇ ਸ਼ਰਧਾ ਦੇ ਫੁੱਲ ਭੇਟ ਕਰਨ ਦੀ ਅਪੀਲ ਕਰਦੇ ਹਨ
ਸੰਪਰਕ ਲਈ:
98559-79222, 76965-41760









