Homeਪਟਿਆਲਾ ਅਪਡੇਟ ਸਿਵਿਲ ਡਿਫੈਂਸ ਵੱਲੋਂ 27 ਨਵੰਬਰ ਰਾਤ 8 ਵਜੇ ਪਟਿਆਲਾ ਵਿਚ ਕਾਰਵਾਈ ਜਾਵੇਗੀ...

 ਸਿਵਿਲ ਡਿਫੈਂਸ ਵੱਲੋਂ 27 ਨਵੰਬਰ ਰਾਤ 8 ਵਜੇ ਪਟਿਆਲਾ ਵਿਚ ਕਾਰਵਾਈ ਜਾਵੇਗੀ  ਮੌਕ ਡਰਿੱਲ

Civil Defence to Conduct Mock Drill in Patiala on November 27 at 8 PM

ਲੋਕ ਕਿਸੇ ਤਰਾਂ ਦੀ ਘਬਰਾਹਟ ‘ ਚ ਨਾ ਆਉਣ – ਜਿਲ੍ਹਾ ਮਾਲ ਅਫਸਰ

ਪਟਿਆਲਾ, 19 ਨਵੰਬਰ, 2026 (ਹਰਸ਼ਪ੍ਰੀਤ ਕੌਰ ) : ਜਿਲ੍ਹਾ ਮਾਲ ਅਫਸਰ ਸ਼੍ਰੀ ਕਰਮਜੋਤ ਸਿੰਘ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਸਿਵਲ ਡਿਫੈਂਸ ਵਿਭਾਗ ਦੀ ਤਿਆਰੀ ਨੂੰ ਮਜ਼ਬੂਤ ਕਰਨ ਲਈ ਇਕ ਸਰਗਰਮ ਕਦਮ ਵਜੋਂ ਪਟਿਆਲਾ ਦੇ ਡਿਪਟੀ ਕਮਿਸ਼ਨਰ ਸ੍ਰੀ ਹਿਮਾਂਸ਼ੂ ਜੈਨ ਦੀ ਅਗਵਾਈ ਵਿਚ ਸਿਵਿਲ ਡਿਫੈਂਸ ਅਤੇ ਪੰਜਾਬ ਹੋਮ ਗਾਰਡਜ ਵਿਭਾਗ  ਵੱਲੋਂ 27 ਨਵੰਬਰ ਦੀ ਰਾਤ 8 ਵਜੇ ਪਟਿਆਲਾ ਵਿਖੇ ਏਅਰ ਰੇਡ ਵਾਰਨਿੰਗ ਦੌਰਾਨ /ਬਲੈਕਆਊਟ ਕਰਨ ਦੀ ਮੌਕ ਐਕਸਰਸਾਈਜ਼ ਕਰਵਾਈ ਜਾ ਰਹੀ ਹੈ।

ਓਹਨਾ ਦਸਿਆ ਕਿ ਇਹ ਮੌਕ ਐਕਸਰਸਾਈਜ਼ ਏਅਰ ਰੇਡ ਚੇਤਾਵਨੀ ਸਾਇਰਨ ਵੱਜਣ ਦੇ ਨਾਲ ਸ਼ੁਰੂ ਹੋਵੇਗੀ  ਇਹ ਸਾਇਰਨ 02 ਮਿੰਟ ਲਗਾਤਾਰ ਉੱਚੀ ਪਿੱਚ ਤੇ ਵਜਾਇਆ ਜਾਵੇਗੀ। ਇਸ ਮੌਕ ਐਕਸਰਸਾਈਜ਼ ਦੌਰਾਨ ਡਿਪਟੀ ਕਮਿਸ਼ਨਰ-ਕਮ-ਕੰਟਰੋਲਰ, ਸਿਵਲ ਡਿਫੈਂਸ ਦੁਆਰਾ ਮੌਕ ਐਕਸਰਸਾਈਜ਼ ਲਈ ਨਿਰਧਾਰਤ ਖੇਤਰ ‘ਚ ਬਲੈਕਆਊਟ ਲਾਗੂ ਕੀਤਾ ਜਾਵੇਗਾ। ਬਲੈਕਆਊਟ ਦੌਰਾਨ  ਖੇਤਰ ਦੇ ਆਮ ਲੋਕਾਂ ਦੁਆਰਾ ਸਾਰੀਆਂ ਗੈਰ-ਜ਼ਰੂਰੀ ਲਾਈਟਾਂ ਨੂੰ ਬੰਦ ਰੱਖੀਆਂ ਜਾਵੇ। ਉਹਨਾ ਜਨਤਾ ਨੂੰ ਅਪੀਲ ਕੀਤੀ ਕਿ 8 ਵਜੇ ਆਪਣੇ ਘਰ ਕੇ ਸਿਕਉਰਟਿ ਕੈਮਰੇ ਅਤੇ ਇੰਨਵਰਟਰ 10 ਮਿੰਟ ਲਈ ਬੰਦ ਰੱਖਣ। ਓਹਨਾ ਇਹ ਵੀ ਕਿਹਾ ਕਿ ਬਲੈਕਆਊਟ ਦੌਰਾਨ ਜ਼ਰੂਰੀ ਸੇਵਾਵਾਂ ਚਾਲੂ ਰਹਿਣਗੀਆਂ। ਇੱਕ ਵਾਰ ਮੌਕ ਐਕਸਰਸਾਈਜ਼ ਪੂਰੀ ਹੋਣ ਤੋਂ ਬਾਅਦ, ਸਭ ਠੀਕ ਹੈ ਸਿਗਨਲ ਵਜਾਇਆ ਜਾਵੇਗਾ ਇਹ ਸਾਇਰਨ 02 ਮਿੰਟ ਲਈ ਲਗਾਤਾਰ ਉੱਚੀ ਅਤੇ ਨੀਵੀ ਪਿੱਚ ਨਾਲ ਵਜਾਇਆ ਜਾਵੇਗਾ, ਜੋ ਕਿ ਮੌਕ ਐਕਸਰਸਾਈਜ਼ ਦੇ ਸਮਾਪਤ ਹੋਣ ਦਾ ਸੰਕੇਤ ਹੋਵੇਗਾ।

ਸਿਵਿਲ ਡਿਫੈਂਸ ਦੇ ਅਡਿਸ਼ਨਲ ਕੰਟਰੋਲਰ ਸ੍ਰੀ ਗਗਨਪ੍ਰੀਤ ਸਿੰਘ ਢਿੱਲੋ ਅਤੇ ਚੀਫ਼ ਵਾਰਡਨ ਕੇ ਐਸ ਸੇਖੋਂ ਨੇ ਦਸਿਆ ਕਿ ਇਸ ਮੌਕ ਐਕਸਰਸਾਈਜ਼ ਦੌਰਾਨ ਫਾਇਰ ਰਿਸਪਾਂਸ ਆਪ੍ਰੇਸ਼ਨ, ਸਰਚ ਐਂਡ ਰੈਸਕਿਊ ਆਪ੍ਰੇਸ਼ਨ, ਫਸਟ-ਏਡ ਅਤੇ ਮੈਡੀਕਲ ਸਹਾਇਤਾ, ਜ਼ਖਮੀ ਵਿਅਕਤੀਆਂ ਨੂੰ ਬਾਹਰ ਕੱਢਣ, ਟ੍ਰੈਫਿਕ ਅਤੇ ਭੀੜ ਕੰਟਰੋਲ ਦੇ ਉਪਾਵਾਂ ਦਾ ਅਭਿਆਸ ਕੀਤਾ ਜਾਵੇਗਾ। ਜਿਲ੍ਹਾ ਮਾਲ ਅਫਸਰ ਨੇ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ ਉਹ ਘਬਰਾਉਣ ਨਾ ਕਿਉਂਕਿ ਇਹ ਪੂਰੇ ਦੇਸ਼ ਭਰ ਵਿਚ ਸਿਵਲ ਡਿਫੈਂਸ ਦੀਆਂ ਤਿਆਰੀਆਂ ਦੀ ਜਾਂਚ ਕਰਨ ਲਈ ਇੱਕ ਰੁਟੀਨ ਮੌਕ ਡਰਿੱਲ ਹੈ। ਓਹਨਾ ਕਿਹਾ ਕਿ ਅਜਿਹੀਆਂ ਮੌਕ ਡਰਿੱਲ ਪਹਿਲਾਂ ਵੀ ਡੀ ਐਮ ਡਬਲਯੂ ਏਰੀਏ ਵਿਚ ਕਰਵਾਈ ਜਾ ਚੁੱਕੀ ਹੈ। ਇਹ ਕੇਵਲ ਅਭਿਆਸ ਹੈ ਜੌ ਕਿ ਕਿਸੇ ਵੀ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਸਿਵਿਲ ਡਿਫੈਂਸ ਵੱਲੋਂ ਕੀਤਾ ਜਾ ਰਿਹਾ ਹੈ।

RELATED ARTICLES
- Advertisment -
Google search engine
Google search engine
Google search engine

Most Popular

Recent Comments