Home ਪਟਿਆਲਾ ਅਪਡੇਟ ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਸਮਾਗਮ ਲਈ ਹਲਕਾ ਸਨੌਰ ਤੋਂ...

ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਸਮਾਗਮ ਲਈ ਹਲਕਾ ਸਨੌਰ ਤੋਂ ਰਵਾਨਾ ਹੋਇਆ ਵੱਡਾ ਕਾਫ਼ਲਾ- 25 ਬੱਸਾਂ ਅਤੇ ਸੈਂਕੜੇ ਗੱਡੀਆਂ ਵਿੱਚ ਸਵਾਰ ਹੋ ਕੇ ਹਲਕਾ ਵਾਸੀ ਤੇ ਨੌਜਵਾਨਾਂ ਨੇ ਕੀਤੀ ਸ਼ਮੂਲੀਅਤ-: ਰਣਜੋਧ ਸਿੰਘ ਹਡਾਣਾ

Large convoy from Sanaur joins Shaheed Bhagat Singh Ji’s birth anniversary event with strong public and youth participation.

0

ਸਨੌਰ/ਪਟਿਆਲਾ, 28 ਸਤੰਬਰ, 2026 (ਪਟਵਾਰੀ ਸਿੱਧੂ) : ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜਨਮ ਦਿਵਸ ਮੌਕੇ ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਰਾਜ ਪੱਧਰੀ ਵਿਸ਼ੇਸ਼ ਸਮਾਰੋਹ ਵਿੱਚ ਸ਼ਮੂਲੀਅਤ ਕਰਨ ਲਈ ਅੱਜ ਹਲਕਾ ਸਨੌਰ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਪਾਰਟੀ ਵਰਕਰਾਂ, ਵਾਲੰਟੀਅਰਾਂ ਅਤੇ ਨੌਜਵਾਨਾਂ ਦਾ ਇੱਕ ਵਿਸ਼ਾਲ ਕਾਫ਼ਲਾ ਪੂਰੇ ਉਤਸ਼ਾਹ ਨਾਲ ਰਵਾਨਾ ਹੋਇਆ। ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸਰਦਾਰ ਰਣਜੋਧ ਸਿੰਘ ਹਡਾਣਾ ਦੀ ਅਗਵਾਈ ਹੇਠ ਰਵਾਨਾ ਹੋਏ ਇਸ ਕਾਫ਼ਲੇ ਵਿੱਚ 25 ਤੋਂ ਵੱਧ ਵਿਸ਼ੇਸ਼ ਬੱਸਾਂ ਅਤੇ ਸੈਂਕੜੇ ਨਿੱਜੀ ਗੱਡੀਆਂ ਸ਼ਾਮਲ ਸਨ।

ਕਾਫ਼ਲੇ ਦੀ ਰਵਾਨਗੀ ਮੌਕੇ ਨੌਜਵਾਨਾਂ ਨਾਲ ਗੱਲਬਾਤ ਕਰਦਿਆਂ ਹਲਕਾ ਇੰਚਾਰਜ ਸਰਦਾਰ ਰਣਜੋਧ ਸਿੰਘ ਹਡਾਣਾ ਨੇ ਆਖਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਸਰਕਾਰ ਸ਼ਹੀਦਾਂ ਦੇ ਸੁਪਨਿਆਂ ਦਾ ਰੰਗਲਾ ਅਤੇ ਖ਼ੁਸ਼ਹਾਲ ਪੰਜਾਬ ਬਣਾਉਣ ਲਈ ਦਿਨ-ਰਾਤ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਰਦਾਰ ਭਗਤ ਸਿੰਘ ਜੀ ਦੀ ਸੋਚ ਅਤੇ ਕੁਰਬਾਨੀ ਸਮੁੱਚੀ ਕੌਮ ਅਤੇ ਖ਼ਾਸਕਰ ਨੌਜਵਾਨ ਪੀੜ੍ਹੀ ਲਈ ਹਮੇਸ਼ਾ ਚਾਨਣ ਮੁਨਾਰਾ ਬਣੀ ਰਹੇਗੀ। ਹਡਾਣਾ ਨੇ ਕਿਹਾ ਕਿ ਅੱਜ ਹਲਕਾ ਸਨੌਰ ਦਾ ਬੱਚਾ-ਬੱਚਾ ਅਤੇ ਨੌਜਵਾਨ ਬਸੰਤੀ ਰੰਗ ਵਿੱਚ ਰੰਗ ਕੇ ਸ਼ਹੀਦਾਂ ਨੂੰ ਨਮਨ ਕਰਨ ਅਤੇ ਸਰਕਾਰ ਦੇ ਇਸ ਇਤਿਹਾਸਕ ਪ੍ਰੋਗਰਾਮ ਦੀ ਰੌਣਕ ਵਧਾਉਣ ਲਈ ਪੂਰੇ ਜੋਸ਼ ਨਾਲ ਅੱਗੇ ਆਇਆ ਹੈ।

ਰਵਾਨਗੀ ਦੌਰਾਨ ਨੌਜਵਾਨਾਂ ਵੱਲੋਂ “ਇਨਕਲਾਬ ਜ਼ਿੰਦਾਬਾਦ” ਅਤੇ “ਸ਼ਹੀਦ ਭਗਤ ਸਿੰਘ ਅਮਰ ਰਹੇ” ਦੇ ਲਗਾਏ ਗਏ ਅਸਮਾਨੀ ਨਾਅਰਿਆਂ ਨਾਲ ਸਮੁੱਚਾ ਮਾਹੌਲ ਦੇਸ਼ ਭਗਤੀ ਦੇ ਰੰਗ ਵਿੱਚ ਰੰਗਿਆ ਗਿਆ। ਇਸ ਮੌਕੇ ਚੇਅਰਮੈਨ ਬਲਦੇਵ ਸਿੰਘ ਦੇਵੀਗੜ੍ਹ, ਚੇਅਰਮੈਨ ਚਰਨਜੀਤ ਸਿੰਘ ਨੈਣਾ, ਚੇਅਰਮੈਨ ਹੈਪੀ ਪਹਾੜੀਪੁਰ, ਵਾਈਸ ਚੇਅਰਮੈਨ ਹਰਪ੍ਰੀਤ ਸਿੰਘ ਘੁਮਣ, ਵਾਈਸ ਚੇਅਰਮੈਨ ਸਿਮਰਜੀਤ ਸਿੰਘ ਸੋਹਲ,  ਜਿਲ੍ਹਾ ਕੋਆਰਡੀਨੇਟਰ ਬਲਜਿੰਦਰ ਸਰਾਓ, ਸਰਪੰਚ ਰਾਜਾ ਧੰਜੂ ਤੋਂ ਇਲਾਵਾ ਹੋਰ ਪਾਰਟੀ ਦੇ ਸੀਨੀਅਰ ਅਹੁਦੇਦਾਰ, ਬਲਾਕ ਪ੍ਰਧਾਨ, ਚੇਅਰਮੈਨ, ਪੰਚ-ਸਰਪੰਚ, ਸਮੂਹ ਸੰਗਠਨ ਮੈਂਬਰ ਅਤੇ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ।

Exit mobile version