ਪੰਜਾਬ ਵਿਧਾਨ ਸਭਾ ਵਿੱਚ ਸੋਮਵਾਰ ਨੂੰ ਪੰਜਾਬ ਐਪਰੋਪ੍ਰੀਏਸ਼ਨ ਐਕਟ (ਰੱਦ) ਬਿੱਲ, 2025 ਪਾਸ ਹੋ ਗਿਆ। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੁਆਰਾ ਇਹ ਬਿੱਲ ਸਦਨ ਵਿੱਚ ਪੇਸ਼ ਕੀਤਾ।
ਇਸ ਕਾਨੂੰਨ ਦਾ ਉਦੇਸ਼ ਪੁਰਾਣੇ ਐਪਰੋਪ੍ਰੀਏਸ਼ਨ ਐਕਟਾਂ ਨੂੰ ਖਾਰਜ ਕਰਨਾ ਹੈ ਜੋ ਹੁਣ ਢੁਕਵੇਂ ਨਹੀਂ ਹਨ। ਇਸ ਨਾਲ ਰਾਜ ਦੇ ਵਿਧਾਨਕ ਢਾਂਚੇ ਨੂੰ ਸੁਚਾਰੂ ਬਣਾਇਆ ਜਾ ਸਕੇਗਾ ਅਤੇ ਵਿੱਤੀ ਮਾਮਲਿਆਂ ਵਿੱਚ ਕਾਨੂੰਨੀ ਸਪੱਸ਼ਟਤਾ ਵਿੱਚ ਸੁਧਾਰ ਹੋਵੇਗਾ।







