ਪਾਕਿਸਤਾਨ ਦੇ ਬਲੋਚਿਸਤਾਨ ਵਿੱਚ ਇੱਕ ਵੱਡੇ ਕਤਲੇਆਮ ਦੀ ਖ਼ਬਰ ਸਾਹਮਣੇ ਆਈ ਹੈ। ਝੋਬ ਦੇ ਅਸ਼ਾਂਤ ਇਲਾਕੇ ਵਿੱਚ ਅੱਤਵਾਦੀਆਂ ਨੇ ਲਾਹੌਰ ਜਾ ਰਹੀ ਇੱਕ ਬੱਸ ਨੂੰ ਨਿਸ਼ਾਨਾ ਬਣਾਇਆ। ਬੰਦੂਕਧਾਰੀਆਂ ਨੇ ਰਸਤੇ ‘ਚ ਬੱਸ ਨੂੰ ਰੋਕਿਆ ਅਤੇ ਪਛਾਣ ਪੱਤਰ ਦੇਖਣ ਤੋਂ ਬਾਅਦ 9 ਯਾਤਰੀਆਂ ਨੂੰ ਗੋਲੀ ਮਾਰ ਦਿੱਤੀ।
ਤੂਹਾਨੂੰ ਦੱਸ ਦੇਈਏ ਕਿ ਮਾਰੇ ਗਏ ਸਾਰੇ ਯਾਤਰੀ ਪੰਜਾਬ ਸੂਬੇ ਦੇ ਰਹਿਣ ਵਾਲੇ ਸਨ ਅਤੇ ਸਾਰੇ ਹੀ ਪਾਕਿਸਤਾਨੀ ਫੌਜ ਨਾਲ ਜੁੜੇ ਹੋਏ ਸਨ। ਸਾਰੇ ਮ੍ਰਿਤਕ ਪਾਕਿਸਤਾਨੀ ਏਜੰਟ ਸਨ। ਹਾਲੇ ਤੱਕ ਕਿਸੇ ਵੀ ਸਮੂਹ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਪੁਲਿਸ ਦੋਸ਼ੀਆਂ ਭਾਲ ਕਰ ਰਹੀ ਹੈ।








