Homeਸੰਸਾਰਹਵਾ ‘ਚ ਟਕਰਾਏ 2 ਟ੍ਰੇਨਿੰਗ ਜਹਾਜ਼

ਹਵਾ ‘ਚ ਟਕਰਾਏ 2 ਟ੍ਰੇਨਿੰਗ ਜਹਾਜ਼

ਕੈਨੇਡਾ : ਬੀਤੇ ਦਿਨ ਕੈਨੇਡਾ ’ਚ ਇੱਕ ਵੱਡਾ ਹਾਦਸਾ ਉਸ ਵੇਲੇ ਵਾਪਰ ਗਿਆ ਜਦੋਂ ਦੱਖਣੀ ਮੈਨੀਟੋਬਾ ਦੇ ਸਟੀਨਬਾਕ ਸ਼ਹਿਰ ਦੇ ਨੇੜੇ 2 ਛੋਟੇ ਜਹਾਜ਼ ਹਵਾ ਵਿੱਚ ਆਪਸ ‘ਚ ਟਕਰਾ ਗਏ, ਜਿਸ ਕਾਰਨ 2 ਵਿਦਿਆਰਥੀ ਪਾਇਲਟਾਂ ਦੀ ਮੌਤ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ । ਜਾਣਕਾਰੀ ਅਨੁਸਾਰ ਇਹ ਦੁਖਦਾਈ ਹਾਦਸਾ ਬੀਤੀ ਸਵੇਰ 8:45 ਵਜੇ ਹੈਨੋਵਰ ਨਾਮਕ ਇੱਕ ਪੇਂਡੂ ਖੇਤਰ ਵਿੱਚ ਵਾਪਰਿਆ, ਜੋ ਕਿ ਸਟੀਨਬਾਕ ਦੇ ਦੱਖਣ ਵਿੱਚ ਸਥਿਤ ਹੈ।

ਇਸ ਘਟਨਾ ਦੀ ਪੁਸ਼ਟੀ Harv’s Air ਫਲਾਇੰਗ ਸਕੂਲ ਦੇ ਪ੍ਰਧਾਨ ਨੇ ਕੀਤੀ ਕਿ ਦੋਵੇਂ ਜਹਾਜ਼ ਉਡਾਣ ਸਿਖਲਾਈ ਦੌਰਾਨ ਹਵਾ ਵਿੱਚ ਇੱਕ-ਦੂਜੇ ਨਾਲ ਟਕਰਾ ਗਏ। ਹਾਦਸੇ ਵਿੱਚ ਮਾਰੇ ਗਏ ਦੋਵੇਂ ਪਾਇਲਟ ਫਲਾਇੰਗ ਸਕੂਲ ਦੇ ਵਿਦਿਆਰਥੀ ਸਨ ਅਤੇ ਉਸ ਸਮੇਂ ਜਹਾਜ਼ ਵਿੱਚ ਇਕੱਲੇ ਪ੍ਰੈਕਟਿਸ ਕਰ ਰਹੇ ਸਨ। ਇਸ ਦੌਰਾਨ ਕੋਈ ਯਾਤਰੀ ਮੌਜੂਦ ਨਹੀਂ ਸੀ। ਪੁਲਸ ਆਫ ਕੈਨੇਡਾ ਨੇ ਕਿਹਾ ਕਿ ਦੋਵਾਂ ਪਾਇਲਟਾਂ ਦੀਆਂ ਲਾਸ਼ਾਂ ਮਲਬੇ ਵਿੱਚੋਂ ਮਿਲੀਆਂ ਹਨ। ਹਾਲਾਂਕਿ, ਮ੍ਰਿਤਕਾਂ ਦੀ ਬਾਰੇ ਹੁਣ ਤੱਕ ਕੋਈ ਅਧਿਕਾਰਤ ਜਾਣਕਾਰੀ ਜਨਤਕ ਨਹੀਂ ਕੀਤੀ ਗਈ ਹੈ।

ਫਿਲਹਾਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਆਫ਼ ਕੈਨੇਡਾ ਨੂੰ ਹਾਦਸੇ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਹੁਣ ਇਹ ਪਤਾ ਲਗਾਉਣ ਲਈ ਜਾਂਚ ਸ਼ੁਰੂ ਕੀਤੀ ਜਾ ਰਹੀ ਹੈ ਕਿ ਇਸ ਹਾਦਸੇ ਪਿੱਛੇ ਕੀ ਕਾਰਨ ਰਹੇ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine
Google search engine

Most Popular

Recent Comments