
ਹਾਈਡਰੇਟਿਡ ਰਹੋ : ਮਾਹਿਰਾਂ ਮੁਤਾਬਕ AC ਦੀ ਹਵਾ ਚਮੜੀ ਨੂੰ ਖੁਸ਼ਕ ਬਣਾਉਂਦੀ ਹੈ। ਇਸ ਲਈ ਖੁਦ ਨੂੰ ਅੰਦਰੋਂ ਹਾਈਡਰੇਟ ਰੱਖੋ, ਜਿਸ ਨਾਲ ਚਮੜੀ ਨੂੰ ਨਮੀ ਮਿਲੇ। ਇਸ ਦੇ ਲਈ ਖੂਬ ਪਾਣੀ ਪੀਓ। ਨਾਲ ਹੀ ਤੁਸੀਂ ਜੂਸ, ਨਾਰੀਅਲ ਪਾਣੀ, ਲੱਸੀ ਆਦਿ ਵੀ ਪੀ ਸਕਦੇ ਹੋ। ਇਨ੍ਹਾਂ ਤੋਂ ਸਰੀਰ ਨੂੰ ਹਾਈਡ੍ਰੇਸ਼ਨ ਵੀ ਮਿਲਦੀ ਹੈ।
ਮਾਇਸਚਰਾਈਜ਼ਰ ਨਾਲ ਰੱਖੋ : AC ਦੀ ਹਵਾ ਚਮੜੀ ਤੋਂ ਨਮੀ ਨੂੰ ਦੂਰ ਕਰਦੀ ਹੈ। ਇਸ ਲਈ, ਚਮੜੀ ਦੀ ਉਪਰਲੀ ਪਰਤ ਨੂੰ ਨਮੀ ਪ੍ਰਦਾਨ ਕਰਨ ਲਈ ਆਪਣੇ ਨਾਲ ਹਾਈਡ੍ਰੇਟਿੰਗ ਮਾਇਸਚਰਾਈਜ਼ਰ ਰੱਖੋ। ਤੁਸੀਂ ਆਪਣੀ ਚਮੜੀ ਦੇ ਹਿਸਾਬ ਨਾਲ ਮਾਇਸਚਰਾਈਜ਼ਰ ਦੀ ਚੋਣ ਕਰ ਸਕਦੇ ਹੋ।
ਚਮੜੀ ਦੀ ਕਰੋ ਦੇਖਭਾਲ : AC ਦੀ ਠੰਡੀ ਹਵਾ ਕਾਰਨ ਚਮੜੀ ਨੂੰ ਹੋਣ ਵਾਲੇ ਨੁਕਸਾਨ ਤੋਂ ਬਚਣ ਲਈ ਖਾਸ ਚਮੜੀ ਦੇ ਦੇਖਭਾਲ ਰੂਟੀਨ ਦਾ ਪਾਲਣ ਕਰਨਾ ਜ਼ਰੂਰੀ ਹੈ। ਇਸ ਲਈ ਤੁਸੀਂ ਕੋਮਲ ਕਲੀਜ਼ਰ, ਟੋਨਰ, ਮਾਇਸਚਰਾਈਜ਼ਰ ਅਤੇ ਸਨਸਕ੍ਰੀਨ ਦੀ ਵਰਤੋਂ ਕਰ ਸਕਦੇ ਹੋ।
ਖੁਰਾਕ ‘ਚ ਸੁਧਾਰ ਕਰੋ : ਆਪਣੀ ਖੁਰਾਕ ‘ਚ ਅਜਿਹੇ ਭੋਜਨ ਸ਼ਾਮਲ ਕਰੋ, ਜੋ ਚਮੜੀ ਲਈ ਫਾਇਦੇਮੰਦ ਹੁੰਦੇ ਹਨ, ਜਿਵੇਂ ਕਿ ਵਿਟਾਮਿਨ ਏ, ਸੀ ਅਤੇ ਈ ਤੇ ਓਮੇਗਾ-3 ਫੈਟੀ ਐਸਿਡ ਚਮੜੀ ਲਈ ਬਹੁਤ ਜ਼ਰੂਰੀ ਹਨ। ਇਸ ਲਈ ਇਨ੍ਹਾਂ ਨਾਲ ਭਰਪੂਰ ਭੋਜਨ ਨੂੰ ਆਪਣੀ ਡਾਈਟ ‘ਚ ਸ਼ਾਮਲ ਕਰੋ, ਜਿਸ ਨਾਲ ਚਮੜੀ ਦਾ ਨੁਕਸਾਨ ਘੱਟ ਹੁੰਦਾ ਹੈ ਅਤੇ ਚਮੜੀ ਸਿਹਤਮੰਦ ਰਹਿੰਦੀ ਹੈ।
ਲੋੜ ਪੈਣ ‘ਤੇ ਹੀ AC ਚਲਾਓ : ਜੇ ਹੋ ਸਕੇ ਤਾਂ ਦੋ-ਤਿੰਨ ਘੰਟਿਆਂ ਬਾਅਦ AC ਬੰਦ ਕਰ ਦਿਓ, ਜਿਸ ਸਮੇਂ ਘਰ ਠੰਡਾ ਹੋ ਜਾਂਦਾ ਹੈ। ਇਸ ਦੀ ਬਜਾਏ ਤੁਸੀਂ ਕੁਝ ਸਮੇਂ ਲਈ ਪੱਖਾ ਜਾਂ ਕੂਲਰ ਚਲਾ ਸਕਦੇ ਹੋ। ਇਸ ਨਾਲ ਤੁਹਾਨੂੰ ਗਰਮੀ ਨਹੀਂ ਲੱਗੇਗੀ ਅਤੇ AC ਦੇ ਮਾੜੇ ਪ੍ਰਭਾਵ ਵੀ ਘੱਟ ਹੋਣਗੇ।







