Homeਪੰਜਾਬਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵੱਲੋਂ ਸਿਹਤ ਜਾਗਰੂਕਤਾ ਸਬੰਧੀ ਗਤੀਵਿਧੀਆਂ ਦਾ...

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵੱਲੋਂ ਸਿਹਤ ਜਾਗਰੂਕਤਾ ਸਬੰਧੀ ਗਤੀਵਿਧੀਆਂ ਦਾ ਆਯੋਜਨ

Sri Guru Granth Sahib World University Organises Health Awareness Programmes on Breast Cancer, Mitochondrial Diseases and Diabetes.

ਫ਼ਤਹਿਗੜ੍ਹ ਸਾਹਿਬ, 22 ਨਵੰਬਰ, 2026 (ਗੁਰਮੀਤ ਸਿੰਘ ਤੁੰਗ ) : ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫ਼ਤਹਿਗੜ੍ਹ ਸਾਹਿਬ ਦੇ ਜੈਵ-ਤਕਨਾਲੋਜੀ ਵਿਭਾਗ ਵੱਲੋਂ ਛਾਤੀ ਦੇ ਕੈਂਸਰ, ਮਾਈਟੋਕੌਂਡਰੀਅਲ ਬਿਮਾਰੀਆਂ ਅਤੇ ਸ਼ੂਗਰ ਸਬੰਧੀ ਸਿਹਤ ਜਾਗਰੂਕਤਾ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ। ਇਨ੍ਹਾਂ ਗਤੀਵਿਧੀਆਂ ਦਾ ਉਦੇਸ਼ ਵਿਗਿਆਨਕ ਜਾਣਕਾਰੀ ਦੇ ਪ੍ਰਸਾਰ, ਬਿਮਾਰੀਆਂ ਦੀ ਸਮੇਂ ਸਿਰ ਪਛਾਣ ਅਤੇ ਰੋਕਥਾਮ ਲਈ ਸਿਹਤ ਜਾਗਰੂਕਤਾ ਨੂੰ ਉਤਸ਼ਾਹਿਤ ਕਰਨਾ ਸੀ। ਇਨ੍ਹਾਂ ਪ੍ਰੋਗਰਾਮਾਂ ਦੇ ਸਾਲ 2026 ਦੇ ਵਿਸ਼ੇ ਕ੍ਰਮਵਾਰ “ਹਰ ਕਹਾਣੀ ਵਿਲੱਖਣ ਹੈ, ਹਰ ਸਫ਼ਰ ਮਹੱਤਵਪੂਰਨ ਹੈ”, “ਮਾਈਟੋਕੌਂਡਰੀਆ ਨੂੰ ਨਕਸ਼ੇ ‘ਤੇ ਲਿਆਉਣਾ” ਅਤੇ “ਸ਼ੂਗਰ ਦੀ ਰੋਕਥਾਮ ਲਈ ਸਮੇਂ ਸਿਰ ਕਦਮ” ਸਨ। ਵਿਦਿਆਰਥੀਆਂ ਨੇ ਵਿਗਿਆਨਕ ਪੇਸ਼ਕਾਰੀਆਂ ਅਤੇ ਵਿਚਾਰ-ਵਟਾਂਦਰੇ ਰਾਹੀਂ ਸਰਗਰਮ ਭਾਗੀਦਾਰੀ ਕੀਤੀ। ਇਨ੍ਹਾਂ ਦੌਰਾਨ ਛਾਤੀ ਦੇ ਕੈਂਸਰ ਦੀ ਜਾਂਚ ਅਤੇ ਮੁੱਢਲੀ ਪਛਾਣ, ਮਾਈਟੋਕੌਂਡਰੀਅਲ ਸਿਹਤ ਅਤੇ ਬਿਮਾਰੀਆਂ ਦੇ ਪ੍ਰਬੰਧਨ ਅਤੇ ਜੀਵਨ-ਸ਼ੈਲੀ ਵਿੱਚ ਸੁਧਾਰ ਰਾਹੀਂ ਸ਼ੂਗਰ ਦੀ ਰੋਕਥਾਮ ਵਰਗੇ ਵਿਸ਼ਿਆਂ ‘ਤੇ ਚਰਚਾ ਕੀਤੀ ਗਈ।
ਵਧੀਆ ਵਿਗਿਆਨਕ ਪੇਸ਼ਕਾਰੀ ਲਈ ਬੀ.ਐੱਸ.ਸੀ. ਮੈਡੀਕਲ ਲੈਬਾਰਟਰੀ ਸਾਇੰਸਿਜ਼, ਪੰਜਵੇਂ ਸਮੈਸਟਰ ਦੀਆਂ ਵਿਦਿਆਰਥਣਾਂ ਜਸ਼ਨਦੀਪ ਕੌਰ ਅਤੇ ਰਿਪਨਪ੍ਰੀਤ ਕੌਰ ਨੂੰ ਬੈਸਟ ਸਾਇੰਟਿਫਿਕ ਪ੍ਰੈਜ਼ੈਂਟਰ ਐਵਾਰਡ ਅਤੇ ਨੀਤੂ ਨੂੰ ਆਊਟਸਟੈਂਡਿੰਗ ਰਿਸਰਚ ਪ੍ਰੈਜ਼ੈਂਟਰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਮਾਈਟੋਕੌਂਡਰੀਅਲ ਡਿਜ਼ੀਜ਼ ਅਵੇਅਰਨੈੱਸ ਵੀਕ ਦੇ ਜੇਤੂਆਂ ਵਿੱਚ ਨੀਤੂ, ਰਿਪਨਪ੍ਰੀਤ ਕੌਰ, ਰਮਨਪ੍ਰੀਤ ਕੌਰ ਅਤੇ ਗੰਗਾ ਸਾਗਰ ਸ਼ਾਮਲ ਰਹੇ। ਵਿਭਾਗ ਦੇ ਮੁਖੀ ਡਾ. ਰੁਪਿੰਦਰ ਕੌਰ ਨੇ ਵਿਦਿਆਰਥੀਆਂ ਦੀ ਸਰਗਰਮ ਭਾਗੀਦਾਰੀ ਦੀ ਸ਼ਲਾਘਾ ਕਰਦਿਆਂ ਸਿਹਤ ਸਬੰਧੀ ਚੁਣੌਤੀਆਂ ਦੇ ਹੱਲ ਲਈ ਆਧੁਨਿਕ ਜੈਵ-ਤਕਨਾਲੋਜੀ ਦੇ ਗਿਆਨ ਅਤੇ ਸਿਹਤ ਜਾਗਰੂਕਤਾ ਦੇ ਸੁਮੇਲ ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ਇਨ੍ਹਾਂ ਗਤੀਵਿਧੀਆਂ ਰਾਹੀਂ ਵਿਭਾਗ ਨੇ ਨੌਜਵਾਨ ਖੋਜਾਰਥੀਆਂ ਨੂੰ ਉਤਸ਼ਾਹਿਤ ਕਰਨ ਅਤੇ ਸਮਾਜ ਪ੍ਰਤੀ ਜ਼ਿੰਮੇਵਾਰ ਨਾਗਰਿਕ ਤਿਆਰ ਕਰਨ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ।
RELATED ARTICLES
- Advertisment -
Google search engine
Google search engine
Google search engine

Most Popular

Recent Comments