Homeਪੰਜਾਬਵੈਟਨਰੀ ਯੂਨੀਵਰਸਿਟੀ ਦੇ ਅਧਿਆਪਕਾਂ ਦੀ ਅਗਵਾਈ ਵਾਲੇ ਪਹਿਲੇ ਸਟਾਰਟਅੱਪ ਨੇ  ਇਨਕਿਊਬੇਸ਼ਨ ਸਮਝੌਤੇ...

ਵੈਟਨਰੀ ਯੂਨੀਵਰਸਿਟੀ ਦੇ ਅਧਿਆਪਕਾਂ ਦੀ ਅਗਵਾਈ ਵਾਲੇ ਪਹਿਲੇ ਸਟਾਰਟਅੱਪ ਨੇ  ਇਨਕਿਊਬੇਸ਼ਨ ਸਮਝੌਤੇ `ਤੇ ਦਸਤਖ਼ਤ ਕੀਤੇ

The 'Veterinary and Livestock Innovation and Incubation Foundation'

ਲੁਧਿਆਣਾ, 20 ਨਵੰਬਰ,  2026 (ਸ਼ਹੀਦ-ਏ-ਆਜ਼ਮ-ਬਿਊਰੋ ) : ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੀ `ਵੈਟਨਰੀ ਐਂਡ ਲਾਈਵਸਟਾਕ ਇਨੋਵੇਸ਼ਨ ਐਂਡ ਇਨਕਿਊਬੇਸ਼ਨ ਫਾਊਂਡੇਸ਼ਨ` ਨੇ `ਐਨਾਲਿਟੀਕਲ ਫਾਰਮਓਪਸ ਪ੍ਰਾਈਵੇਟ ਲਿਮਟਿਡ` ਨਾਲ ਇੱਕ ਇਨਕਿਊਬੇਸ਼ਨ ਸਮਝੌਤੇ `ਤੇ ਦਸਤਖ਼ਤ ਕੀਤੇ ਹਨ। ਇਹ ਯੂਨੀਵਰਸਿਟੀ ਦਾ ਪਹਿਲਾ ਅਜਿਹਾ ਸਟਾਰਟਅੱਪ ਹੈ ਜਿਸ ਦੀ ਅਗਵਾਈ ਅਧਿਆਪਕਾਂ ਦੁਆਰਾ ਕੀਤੀ ਜਾ ਰਹੀ ਹੈ ਅਤੇ ਇਹ ਯੂਨੀਵਰਸਿਟੀ ਦੀ ਪੇਟੈਂਟ ਤਕਨਾਲੋਜੀ `ਤੇ ਆਧਾਰਿਤ ਹੈ। ਇਹ ਸਮਝੌਤਾ `ਐਨੀਮਲ ਜੈਨੇਟਿਕਸ ਐਂਡ ਬਰੀਡਿੰਗ` ਵਿਭਾਗ ਦੀ ਸਹਾਇਕ ਪ੍ਰੋਫੈਸਰ ਅਤੇ `ਐਨਾਲਿਟੀਕਲ ਫਾਰਮਓਪਸ ਪ੍ਰਾਈਵੇਟ ਲਿਮਟਿਡ` ਦੀ ਸਹਿ-ਸੰਸਥਾਪਕ, ਡਾ. ਭਾਰਤੀ ਦੇਸ਼ਮੁਖ ਨਾਲ ਕੀਤਾ ਗਿਆ ਹੈ। ਇਹ ਯੂਨੀਵਰਸਿਟੀ ਦੇ ਨਵੀਨਤਾ ਅਤੇ ਉੱਦਮਤਾ ਦੇ ਸਫ਼ਰ ਵਿੱਚ ਇੱਕ ਮਹੱਤਵਪੂਰਨ ਉਪਰਾਲਾ ਹੈ। ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਨੇ ਡਾ. ਭਾਰਤੀ ਦੇਸ਼ਮੁਖ ਨੂੰ ਇਸ ਪਲੇਠੀ ਪਹਿਲਕਦਮੀ `ਤੇ ਵਧਾਈ ਦਿੱਤੀ ਅਤੇ ਇਸਨੂੰ ਅਕਾਦਮਿਕ ਖੋਜ ਰਾਹੀਂ ਨੂੰ ਵਪਾਰਕ ਤੌਰ `ਤੇ ਵਿਹਾਰਕ ਤਕਨਾਲੋਜੀਆਂ ਵਿੱਚ ਬਦਲਣ ਵੱਲ ਇੱਕ ਮਹੱਤਵਪੂਰਨ ਕਦਮ ਦੱਸਿਆ। ਇਹ ਪਹਿਲਕਦਮੀ ਫੈਕਲਟੀ-ਆਧਾਰਿਤ ਨਵੀਨਤਾਵਾਂ ਰਾਹੀਂ ਪਸ਼ੂਧਨ ਸਟਾਰਟਅੱਪ ਵਾਤਾਵਰਣਕ ਢਾਂਚੇ ਨੂੰ ਮਜ਼ਬੂਤ ਕਰਨ ਵਿੱਚ `ਵਰਸਿਟੀ ਦੀ ਵਧਦੀ ਭੂਮਿਕਾ ਨੂੰ ਉਜਾਗਰ ਕਰਦੀ ਹੈ।

ਡਾ. ਰਾਮ ਸਰਨ ਸੇਠੀ, ਕਾਲਜ ਆਫ਼ ਐਨੀਮਲ ਬਾਇਓਟੈਕਨਾਲੋਜੀ ਦੇ ਡੀਨ ਅਤੇ ਇਨਕਿਊਬੇਸ਼ਨ ਫਾਉਂਡੇਸ਼ਨ ਦੇ ਨਿਰਦੇਸ਼ਕ ਨੇ ਦੱਸਿਆ ਕਿ ਇਹ ਸਟਾਰਟਅੱਪ ਹੱਥਾਂ ਨਾਲ ਦੁੱਧ ਚੁਆਈ ਦੌਰਾਨ ਦੁੱਧ ਦੀ ਮਾਤਰਾ ਦੀ ਪ੍ਰਮਾਣਿਕਤਾ ਲਈ ਇੱਕ (ਸੌਖੇ ਢੰਗ ਨਾਲ ਲੈ ਜਾਣ ਯੋਗ) ਸਾਂਝਾ ਕਰਨ ਯੋਗ ਅਤੇ ਕਿਫਾਇਤੀ ਹੱਲ ਵਿਕਸਿਤ ਕਰ ਰਿਹਾ ਹੈ। ਇਸ ਵਿੱਚ ਮਸਨੂਈ ਬੁੱਧੀ ਅਤੇ ਇੰਟਰਨੈੱਟ ਨਾਲ ਜੁੜੇ ਕਈ ਕਿਸਮ ਦੇ ਗਿਆਨ ਅਤੇ  ਤਕਨੀਕਾਂ ਨੂੰ ਜੋੜਿਆ ਗਿਆ ਹੈ। ਇਸ ਵਿੱਚ ਵਰਤੀ ਗਈ ਤਕਨਾਲੋਜੀ ਯੂਨੀਵਰਸਿਟੀ ਦੁਆਰਾ ਪੇਟੈਂਟ ਕਰਵਾਈ ਗਈ ਹੈ।ਇਹ ਯੂਨੀਵਰਸਿਟੀ ਵਿੱਚ ਪੇਟੈਂਟ-ਅਧਾਰਿਤ ਉੱਦਮਤਾ ਅਤੇ ਤਕਨਾਲੋਜੀ ਦੇ ਵਪਾਰੀਕਰਨ `ਤੇ ਵੱਧ ਰਹੇ ਮਹੱਤਵ ਨੂੰ ਵੀ ਦਰਸਾਉਂਦਾ ਹੈ। ਇਸ ਮੌਕੇ `ਤੇ ਕੈਨੇਡੀਅਨ ਫੂਡ ਇੰਸਪੈਕਸ਼ਨ ਏਜੰਸੀ ਕੈਨੇਡਾ ਦੇ ਪ੍ਰੈਜ਼ੀਡੈਂਟ, ਡਾ. ਹਰਪ੍ਰੀਤ ਸਿੰਘ ਕੋਛੜ ਵਿਸ਼ੇਸ਼ ਤੌਰ `ਤੇ ਮੌਜੂਦ ਸਨ। ਉਨ੍ਹਾਂ ਨੇ ਖੋਜ-ਅਧਾਰਿਤ ਉੱਦਮਤਾ ਨੂੰ ਉਤਸ਼ਾਹਿਤ ਕਰਨ ਅਤੇ ਅਕਾਦਮਿਕ ਖੋਜਾਂ ਨੂੰ ਵਪਾਰਕ ਤੌਰ `ਤੇ ਲਾਹੇਵੰਦ ਤਕਨਾਲੋਜੀਆਂ ਵਿੱਚ ਬਦਲਣ ਵਿੱਚ ਯੂਨੀਵਰਸਿਟੀ ਦੇ ਯਤਨਾਂ ਦੀ ਸ਼ਲਾਘਾ ਕੀਤੀ। ਫਾਊਂਡੇਸ਼ਨ ਦੀ ਮੁੱਖ ਕਾਰਜਕਾਰੀ ਅਧਿਕਾਰੀ ਦੀ ਸ਼਼੍ਰੀਮਤੀ ਇਕਬਾਲਪ੍ਰੀਤ ਕੌਰ ਨੇ ਕਿਹਾ ਕਿ ਸਮਝੌਤੇ ਦੇ ਤਹਿਤ, ਇਸ ਸਟਾਰਟਅੱਪ ਨੂੰ ਉਤਪਾਦ ਵਿਕਾਸ ਅਤੇ ਵਪਾਰੀਕਰਨ ਨੂੰ ਤੇਜ਼ ਕਰਨ ਲਈ ਗ੍ਰਾਂਟ, ਸਹਾਇਤਾ, ਸਲਾਹ, ਤਕਨੀਕੀ ਮਾਰਗਦਰਸ਼ਨ ਅਤੇ ਉਦਯੋਗ ਨੈੱਟਵਰਕਿੰਗ ਪ੍ਰਦਾਨ ਕਰੇਗਾ।

RELATED ARTICLES
- Advertisment -
Google search engine
Google search engine
Google search engine

Most Popular

Recent Comments