ਪਟਿਆਲਾ, 27 ਅਕਤੂਬਰ, 2026 (ਅਨਿਲ ਕੁਮਾਰ ) : ਸੜਕਾਂ ਦੇ ਕਿਨਾਰਿਆਂ ਤੇ ਪਏ ਅਨਾਥ, ਬੇਸਹਾਰਾ, ਬੇਘਰ ਅਤੇ ਗੰਭੀਰ ਬਿਮਾਰ ਵਿਅਕਤੀਆਂ ਨੂੰ ਪ੍ਰਭੂ ਜੀ ਦਾ ਰੂਪ ਮੰਨਦੇ ਹੋਏ ਉਹਨਾਂ ਦੇ ਰਹਿਣ, ਮੁਫ਼ਤ ਇਲਾਜ ਅਤੇ ਦੇਖਭਾਲ ਲਈ ‘ਜਨਹਿਤ ਸਮਿਤੀ (ਰਜਿਸਟਰਡ) ਪਟਿਆਲਾ’ ਵੱਲੋਂ ‘ਅਪਨਾ ਘਰ ਆਸ਼ਰਮ, ਭਰਤਪੁਰ (ਰਾਜਸਥਾਨ)’ ਦੇ ਸਹਿਯੋਗ ਨਾਲ ਪਿੰਡ ਰਾਏਪੁਰ ਮੰਡਲਾ ਨੇੜੇ ਬਹਾਦਰਗੜ੍ਹ, ਪਟਿਆਲਾ, ਵਿਖੇ ‘ਜਨਹਿਤ ਅਪਨਾ ਘਰ ਆਸ਼ਰਮ’ ਦਾ ਭਵਯ ਉਦਘਾਟਨ ਸਮਾਰੋਹ ਆਯੋਜਿਤ ਕੀਤਾ ਗਿਆ। ਇਸ ਮਾਨਵਤਾਵਾਦੀ ਕਾਰਜ ਦੀ ਸ਼ੁਰੂਆਤ 25 ਬੇਸਹਾਰਾ ਪ੍ਰਭੂ ਜੀਆਂ ਦੀ ਸੇਵਾ-ਸੰਭਾਲ ਨਾਲ ਕੀਤੀ ਗਈ ਹੈ। ਸਮਾਰੋਹ ਦਾ ਉਦਘਾਟਨ ‘ਮਾਂ ਮਾਧੁਰੀ ਬ੍ਰਿਜ ਵਾਰਿਸ ਸੇਵਾ ਸਦਨ’ (ਅਪਨਾ ਘਰ ਆਸ਼ਰਮ ਭਰਤਪੁਰ ਰਾਜਸਥਾਨ) ਦੀ ਸੰਸਥਾਪਕਾ ਮਾਂ ਮਾਧੁਰੀ ਭਾਰਦਵਾਜ ਧਰਮਪਤਨੀ ਡਾ. ਬ੍ਰਿਜ ਮੋਹਨ ਭਾਰਦਵਾਜ (ਸੰਸਥਾਪਕ) ਦੁਆਰਾ ਸ਼ੁਭ ਆਸ਼ੀਰਵਾਦ ਦਿੰਦੇ ਹੋਏ ਕੀਤਾ ਗਿਆ। ਇਸ ਮੌਕੇ ਤੇ ਉਹਨਾਂ ਨੇ ਦੱਸਿਆ ਕਿ ਪੂਰੇ ਦੇਸ਼ ਵਿੱਚ 79 ਆਪਣਾ ਘਰ ਆਸ਼ਰਮ ਲੋਕ ਸੇਵਾ ਵਿੱਚ ਲੱਗੇ ਹੋਏ ਹਨ ਜਿਨ੍ਹਾਂ ਵਿਚ 17,000 ਤੋਂ ਵੱਧ ਪ੍ਰਭੁਜਨਾਂ ਦੀ ਨਿਸ਼ਕਾਮ ਸੇਵਾ ਅਤੇ ਸਾਂਭ ਸੰਭਾਲ ਕੀਤੀ ਜਾ ਰਹੀ ਹੈ। ਸਮਿਤੀ ਦੇ ਪ੍ਰਧਾਨ ਸ਼੍ਰੀ ਐੱਸ. ਕੇ. ਗੌਤਮ, ਜਨਰਲ ਸੈਕ੍ਰੇਟਰੀ ਸ਼੍ਰੀ ਵਿਨੋਦ ਕੁਮਾਰ ਸ਼ਰਮਾ, ਫਾਊਂਡਰ ਮੈਂਬਰ ਅਨਿਲ ਭਾਰਤੀ ਅਤੇ ਮੈਨੇਜਰ ਸਤੀਸ਼ ਜੋਸ਼ੀ ਨੇ ਦੱਸਿਆ ਕਿ ਇਹ ਆਸ਼ਰਮ ਸਮਾਜ ਦੇ ਸਭ ਤੋਂ ਲੋੜਵੰਦ ਵਰਗ ਦੀ ਨਿਸ਼ਕਾਮ ਸੇਵਾ ਲਈ ਸਮਰਪਿਤ ਰਹੇਗਾ। ਇਸ ਸ਼ੁਭ ਮੌਕੇ ‘ਤੇ ਵਿਸ਼ੇਸ਼ ਅਤੇ ਵਿਸ਼ੇਸ਼ ਅਤੀਥੀਆਂ ਵਜੋਂ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸ਼੍ਰੀ ਤੇਜਿੰਦਰ ਮਹਿਤਾ ਸਮੇਤ ਕਈ ਪ੍ਰਮੁੱਖ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ। ਸਮਾਰੋਹ ਵਿੱਚ ਹੋਰਨਾਂ ਤੋਂ ਇਲਾਵਾ ਗੌਰਵ ਸੰਧੂ, ਪ੍ਰਾਣ ਸਭਰਵਾਲ, ਵਿਸ਼ਨੂੰ ਸ਼ਰਮਾ (ਸਾਬਕਾ ਮੇਅਰ), ਡਾ. ਬੀ. ਐੱਲ. ਭਾਰਦਵਾਜ, ਡਾ. ਹਰੀਓਮ ਅਗਰਵਾਲ, ਡਾ. ਜੇ. ਪੀ. ਐੱਸ. ਵਾਲੀਆ, ਅਬਦੁਲ ਵਾਹਿਦ, ਐੱਮ. ਐੱਚ. ਕੁਰੈਸ਼ੀ, ਵਿਵੇਕ ਜੈਨ, ਵਿਮਲ ਚੋਪੜਾ, ਸੀਨੀਅਰ ਐਡਵੋਕੇਟ ਐੱਚ. ਐੱਨ. ਮਹਿਸਮਪੁਰੀ, ਐੱਸ. ਐੱਨ. ਜਿੰਦਲ, ਪੀ. ਕੇ. ਜੈਨ, ਸਰਵਿੰਦਰ ਸਿੰਘ ਛਾਬੜਾ, ਪ੍ਰਵੀਨ ਸ਼ਰਮਾ, ਸ਼੍ਰੀ ਵਿਨੈ ਸ਼ਰਮਾ, ਸ਼੍ਰੀ ਅਸ਼ੋਕ ਵਰਮਾ, ਰਮੇਸ਼ ਮਲਹੋਤਰਾ, ਮੈਡਮ ਸ਼ਿਮਲਾ ਵਰਮਾ, ਅਨੀਤਾ ਬੰਸਲ, ਜਸਬੀਰ ਸਿੰਘ ਢੀਂਡਸਾ, ਹਰਪ੍ਰੀਤ ਸਿੰਘ ਸੰਧੂ, ਪਰਮਿੰਦਰ ਭਲਵਾਨ, ਵਰਿੰਦਰ ਆਹਲੂਵਾਲੀਆ, ਜਗਤਾਰ ਸਿੰਘ ਜੱਗੀ, ਰਾਜੇਸ਼ ਰੰਗੂਲਾ (ਏ.ਜੀ.ਐੱਮ., ਬੀ.ਐੱਸ.ਐੱਨ.ਐੱਲ.), ਭੂਪਿੰਦਰ ਸਿੰਘ, ਐਡਵੋਕੇਟ ਜਸਵਿੰਦਰ ਗ੍ਰੇਵਾਲ, ਜੀ. ਐੱਸ. ਬੇਦੀ, ਧੀਰਜ, ਸਤੀਸ਼ ਸਿੰਗਲਾ, ਡੀ. ਪੀ. ਗੋਇਲ, ਰਣਜੀਤ ਸਿੰਘ, ਨਵਨੀਤ ਰਿਸ਼ੀ, ਭਗਵਾਨ ਦਾਸ ਛਾਬੜਾ, ਸੰਤੋਸ਼ ਕੁਮਾਰ, ਰਾਜ ਕੁਮਾਰ (ਬੀ.ਐੱਸ.ਐੱਨ.ਐੱਲ.), ਪੰਕਜ ਕੁਮਾਰ, ਡੀ. ਪੀ. ਸਿੰਘ, ਕਮਲ ਕੌਸ਼ਿਸ਼, ਪ੍ਰਦੀਪ ਸਿੰਗਲਾ, ਸ਼੍ਰੀ ਬਾਲਕ੍ਰਿਸ਼ਨ ਬਿੰਦਲ, IRAS ਸ਼੍ਰੀ ਬਿਕਰਮਜੀਤ ਸਿੰਘ, ਸ਼੍ਰੀ ਵਿਨੋਦ ਸ਼ਰਮਾ, ਸ਼੍ਰੀ ਜਸਵਿੰਦਰ ਸਿੰਘ, ਸ਼੍ਰੀ ਵਰਿੰਦਰ ਸਿੰਘ ਟਿਵਾਣਾ ਅਤੇ ਡਾ. ਸੁਧੀਰ ਵਰਮਾ ਨੇ ਵੀ ਹਾਜ਼ਰ ਹੋ ਕੇ ਸਮਾਰੋਹ ਦੀ ਰੌਣਕ ਵਧਾਈ। ਸਮਿਤੀ ਦੇ ਅਹੁਦੇਦਾਰਾਂ ਨੇ ਸਮੂਹ ਨਗਰ ਨਿਵਾਸੀਆਂ ਅਤੇ ਦਾਨਵੀਰਾਂ ਦਾ ਧੰਨਵਾਦ ਕੀਤਾ ਅਤੇ ਮਾਨਵਤਾ ਦੀ ਸੇਵਾ ਦੇ ਇਸ ਮਹਾਨ ਕਾਰਜ ਵਿੱਚ ਵੱਧ-ਚੜ੍ਹ ਕੇ ਸਹਿਯੋਗ ਦੇਣ ਦੀ ਅਪੀਲ ਕੀਤੀ।
‘ਜਨਹਿਤ ਅਪਨਾ ਘਰ ਆਸ਼ਰਮ’ ਰਾਏਪੁਰ ਮੰਡਲਾਂ ਦਾ ਉਦਘਾਟਨ ਸਮਾਰੋਹ ਸ਼ਰਧਾ ਅਤੇ ਉਤਸ਼ਾਹ ਨਾਲ ਸੰਪੰਨ
Janahit Apna Ghar Ashram inaugurated in Raipur Mandals amid devotion, faith and enthusiasm.
RELATED ARTICLES






