Homeਸੰਸਾਰਅਮਰੀਕਾ ਦੀ ਫਲੋਰਿਡਾ ਯੂਨੀਵਰਸਿਟੀ ਨੇੜੇ ਗੋਲੀਬਾਰੀ, 11 ਜਣੇ ਜ਼ਖ਼ਮੀ; ਬੱਚੇ ਵੀ ਸ਼ਾਮਲ

ਅਮਰੀਕਾ ਦੀ ਫਲੋਰਿਡਾ ਯੂਨੀਵਰਸਿਟੀ ਨੇੜੇ ਗੋਲੀਬਾਰੀ, 11 ਜਣੇ ਜ਼ਖ਼ਮੀ; ਬੱਚੇ ਵੀ ਸ਼ਾਮਲ

At least 11 people, including six juveniles, suffer gunshot wounds in a shooting near Florida A&M University in Tallahassee.

ਫਲੋਰਿਡਾ, 25 ਅਕਤੂਬਰ (ਛਤਰਪਾਲ ਸਿੰਘ): ਅਮਰੀਕਾ ਦੇ ਫਲੋਰਿਡਾ ਸੂਬੇ ਦੇ ਟੈਲਹੈਸੀ ਸ਼ਹਿਰ ਵਿੱਚ ਫਲੋਰਿਡਾ ਏ ਐਂਡ ਐੱਮ ਯੂਨੀਵਰਸਿਟੀ ਦੇ ਬ੍ਰੈਗ ਸਟੇਡੀਅਮ ਨੇੜੇ ਗੋਲੀਬਾਰੀ ਦੀ ਘਟਨਾ ਵਿੱਚ ਘੱਟੋ-ਘੱਟ 11 ਜਣੇ ਜ਼ਖ਼ਮੀ ਹੋ ਗਏ। ਪੁਲਿਸ ਮੁਤਾਬਕ ਜ਼ਖ਼ਮੀਆਂ ਵਿੱਚ ਛੇ ਨਾਬਾਲਗ ਵੀ ਸ਼ਾਮਲ ਹਨ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਟੈਲਹੈਸੀ ਪੁਲਿਸ ਵਿਭਾਗ ਦੇ ਅਨੁਸਾਰ, ਗੋਲੀਬਾਰੀ ਸ਼ਨੀਵਾਰ ਰਾਤ ਸਥਾਨਕ ਸਮੇਂ ਮੁਤਾਬਕ ਕਰੀਬ 8 ਵਜੇ ਪੈਰੀ ਅਤੇ ਮਨਾਟੀ ਸੜਕਾਂ ਦੇ ਚੌਰਾਹੇ ਨੇੜੇ ਹੋਈ। ਸ਼ੁਰੂਆਤੀ ਜਾਣਕਾਰੀ ਮੁਤਾਬਕ ਘਟਨਾ ਤੋਂ ਪਹਿਲਾਂ ਕੁਝ ਲੋਕਾਂ ਵਿਚਕਾਰ ਝਗੜਾ ਹੋਇਆ ਸੀ, ਜਿਸ ਤੋਂ ਬਾਅਦ ਗੋਲੀਆਂ ਚਲਾਈਆਂ ਗਈਆਂ। ਰਿਪੋਰਟਾਂ ਅਨੁਸਾਰ, ਗੋਲੀ ਲੱਗਣ ਕਾਰਨ 11 ਲੋਕ ਜ਼ਖ਼ਮੀ ਹੋਏ, ਜਦਕਿ ਇੱਕ ਹੋਰ ਵਿਅਕਤੀ ਗੋਲੀਬਾਰੀ ਵਾਲੀ ਥਾਂ ਤੋਂ ਭੱਜਣ ਦੌਰਾਨ ਜ਼ਖ਼ਮੀ ਹੋ ਗਿਆ। ਕੁਝ ਜ਼ਖ਼ਮੀਆਂ ਦੀ ਹਾਲਤ ਗੰਭੀਰ ਦੱਸੀ ਗਈ, ਜਦਕਿ ਹੋਰਾਂ ਦੀ ਹਾਲਤ ਸਥਿਰ ਸੀ।

ਟੈਲਹੈਸੀ ਦੇ ਪੁਲਿਸ ਮੁਖੀ ਲਾਰੈਂਸ ਰੇਵਲ ਨੇ ਘਟਨਾ ’ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਬੱਚਿਆਂ ਦਾ ਜ਼ਖ਼ਮੀ ਹੋਣਾ ਖ਼ਾਸ ਤੌਰ ’ਤੇ ਦੁਖਦਾਈ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਮੁਲਾਜ਼ਮਾਂ ਨੇ ਘਟਨਾ ਤੋਂ ਤੁਰੰਤ ਬਾਅਦ ਆਪਣੀ ਸੁਰੱਖਿਆ ਦੀ ਪਰਵਾਹ ਕੀਤੇ ਬਿਨਾਂ ਜ਼ਖ਼ਮੀਆਂ ਨੂੰ ਸੁਰੱਖਿਅਤ ਥਾਂ ’ਤੇ ਪਹੁੰਚਾਉਣ ਅਤੇ ਹਸਪਤਾਲ ਲਿਜਾਣ ਵਿੱਚ ਮਦਦ ਕੀਤੀ। ਪੁਲਿਸ ਦੇ ਹਿੰਸਕ ਅਪਰਾਧਾਂ ਦੀ ਜਾਂਚ ਕਰਨ ਵਾਲੇ ਵਿਸ਼ੇਸ਼ ਯੂਨਿਟ ਨੇ ਮਾਮਲੇ ਦੀ ਜਾਂਚ ਆਪਣੇ ਹੱਥ ਵਿੱਚ ਲੈ ਲਈ ਹੈ। ਅਧਿਕਾਰੀ ਗੋਲੀਬਾਰੀ ਦੇ ਕਾਰਨਾਂ ਦਾ ਪਤਾ ਲਗਾਉਣ ਅਤੇ ਜ਼ਿੰਮੇਵਾਰ ਵਿਅਕਤੀਆਂ ਦੀ ਪਛਾਣ ਕਰਨ ਲਈ ਗਵਾਹਾਂ ਨਾਲ ਗੱਲਬਾਤ ਕਰ ਰਹੇ ਹਨ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਘਟਨਾ ਬਾਰੇ ਜਾਣਕਾਰੀ ਹੈ ਤਾਂ ਉਹ ਜਾਂਚ ਵਿੱਚ ਸਹਿਯੋਗ ਦੇਣ। ਅਧਿਕਾਰੀਆਂ ਨੇ ਕਿਹਾ ਕਿ ਜਾਂਚ ਹਾਲੇ ਜਾਰੀ ਹੈ ਅਤੇ ਮੁੱਢਲੀ ਜਾਣਕਾਰੀ ਵਿੱਚ ਤਬਦੀਲੀ ਹੋ ਸਕਦੀ ਹੈ।

 

RELATED ARTICLES
- Advertisment -
Google search engine
Google search engine
Google search engine

Most Popular

Recent Comments