HomeHealth & Fitnessਪਾਲਕ-ਖਣਿਜ, ਵਿਟਾਮਿਨ ਅਤੇ ਫਾਈਟੋਨਿਊਟ੍ਰੀਐਂਟਸ ਦਾ ਭਰਪੂਰ ਸਰੋਤ

ਪਾਲਕ-ਖਣਿਜ, ਵਿਟਾਮਿਨ ਅਤੇ ਫਾਈਟੋਨਿਊਟ੍ਰੀਐਂਟਸ ਦਾ ਭਰਪੂਰ ਸਰੋਤ

ਸਿਹਤ (ਸ਼ਹੀਦ—ਏ—ਆਜ਼ਮ ਬਿਓਰੋ):

ਪਾਲਕ ਇਕ ਹਰੀ ਪੱਤੇਦਾਰ ਸਬਜ਼ੀ ਹੈ। ਇਹ ਖਣਿਜ, ਵਿਟਾਮਿਨ ਅਤੇ ਫਾਈਟੋਨਿਊਟ੍ਰੀਐਂਟਸ ਦਾ ਭਰਪੂਰ ਸਰੋਤ ਹੈ, ਇਸ ਲਈ ਪਾਲਕ ਨੂੰ ਇਕ ਸੁਪਰ ਫੂਡ ਮੰਨਿਆ ਜਾਂਦਾ ਹੈ, ਕਿਓਂਕਿ ਇਹ ਵਿਟਾਮਿਨ ਸੀ , ਵਿਟਾਮਿਨ ਈ , ਵਿਟਾਮਿਨ ਏ ਅਤੇ ਮੈਂਗਨੀਜ਼ ਵਰਗੇ ਪੋਸ਼ਟਿਕ ਤੱਤਾਂ ਤੋਂ ਭਰਪੂਰ ਹੁੰਦੀ ਹੈ । ਇਸ ਦੇ ਸੇਵਨ ਤਣਾਅ ਸਮੇਤ ਕਈ ਸਿਹਤ ਸਮੱਸਿਆਵਾਂ ਦੇ ਖਤਰੇ ਨੂੰ ਘੱਟ ਕਰਨ ‘ਚ ਵੀ ਮਦਦ ਕਰਦਾ ਹੈ।

  • ਪਾਲਕ ਬੀਟਾ-ਕੈਰੋਟੀਨ, ਲੂਟੀਨ ਅਤੇ ਜ਼ੈਨਥਾਈਨ ਦਾ ਭਰਪੂਰ ਸਰੋਤ ਹੈ। ਇਹ ਅੱਖਾਂ ਦੀ ਰੋਸ਼ਨੀ ਵਾਸਤੇ ਫਾਇਦੇਮੰਦ ਹੁੰਦੇ ਹਨ । ਪਾਲਕ ਦੇ ਸੇਵਨ ਤੋਂ ਵਿਟਾਮਿਨ ਏ ਦੀ ਘਾਟ ,ਅੱਖਾਂ ਵਿੱਚ ਖਾਰਸ਼, ਅੱਖਾਂ ਦੇ ਫੋੜੇ ਅਤੇ ਖੁਸ਼ਕ ਅੱਖਾਂ ਨੂੰ ਰੋਕਣ ਵਿੱਚ ਮਦਦ ਕਰਦੀ ਹੈ।
  • ਪਾਲਕ ਵਿਚ ਪੋਟਾਸ਼ੀਅਮ ਅਤੇ ਸੋਡੀਅਮ ਭਰਪੂਰ ਮਾਤਰਾ ਵਿਚ ਪਾਇਆ ਜਾਂਦਾ ਹੈ, ਜੋ ਕਿ ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ, ਕਿਉਂਕਿ ਪੋਟਾਸ਼ੀਅਮ ਬਲੱਡ ਪ੍ਰੈਸ਼ਰ ਨੂੰ ਘੱਟ ਕਰਦਾ ਹੈ। ਇਸ ਦੇ ਨਾਲ ਹੀ ਸੋਡੀਅਮ ਬਲੱਡ ਪ੍ਰੈਸ਼ਰ ਨੂੰ ਵਧਾਉਂਦਾ ਹੈ।
  • ਪਾਲਕ ਵਿਚ ਹੋਰ ਸਬਜ਼ੀਆਂ ਦੇ ਮੁਕਾਬਲੇ ਵੱਧ ਪੋਸ਼ਟਿਕ ਤੱਤ ਪਾਏ ਜਾਂਦੇ ਹਨ , ਜੋ ਪੇਟ ਨਾਲ ਜੁੜੀਆਂ ਸਾਰੀਆਂ ਬਿਮਾਰੀਆਂ ਨੂੰ ਦੂਰ ਕਰਨ ‘ਚ ਮਦਦਗਾਰ ਹੁੰਦਾ ਹੈ। ਪਾਲਕ ਦੇ ਸੇਵਨ ਤੋਂ ਪੇਟ ਵਿਚ ਹੋਣ ਵਾਲੀ ਹਾਈਡ੍ਰੋਕਲੋਰਿਕ ਅਲਸਰ ਦੀ ਘਟਨਾ ਘੱਟ ਜਾਂਦੀ ਹੈ। ਪਾਲਕ ਵਿਚ ਪਾਏ ਜਾਣ ਵਾਲੇ ਗਲਾਈਕੋਸਾਈਕਲੋਪਿਡਸ ਪਾਚਨ ਤੰਤਰ ਦੀ ਤਾਕਤ ਨੂੰ ਮਜਬੂਤ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਉਂਦਾ ਹੈ ।
  • ਲੋੜੀਂਦੇ ਆਇਰਨ ਦੇ ਬਿੰਨਾ ਤੁਹਾਡਾ ਖੂਨ ਹੀਮੋਗਲੋਬਿਨ ਦਾ ਉਤਪਾਦਨ ਨਹੀਂ ਕਰ ਸਕਦੇ ਹਨ , ਇਸ ਲਈ ਆਇਰਨ ਵਾਲੇ ਭੋਜਨ ਦਾ ਸੇਵਨ ਕਰਨ ਨਾਲ ਸ਼ਰੀਰ ਵਿਚ ਅਨੀਮੀਆ ਦੀ ਕਮੀ ਦੂਰ ਹੋ ਜਾਂਦੀ ਹੈ।
  • ਐਂਟੀਆਕਸੀਡੈਂਟਸ ਅਤੇ ਫਾਈਟੋਨਿਊਟ੍ਰੀਐਂਟਸ ਤੋਂ ਭਰਪੂਰ ਪਾਲਕ ਵਿਚ ਕੈਂਸਰ ਵਿਰੋਧੀ ਗੁਣ ਪਾਏ ਗਏ ਹਨ । ਇਹ ਕੈਂਸਰ ਸੈੱਲਾਂ ਵਿੱਚ ਸੈੱਲ ਡਿਵੀਜ਼ਨ ਨੂੰ ਹੌਲੀ ਕਰਨ ਵਿੱਚ ਮਦਦ ਕਰਦਾ ਹੈ । ਪਾਲਕ ਵਿਚ ਪਾਏ ਜਾਣ ਵਾਲੇ ਐਂਟੀ-ਇੰਫਲੇਮੈਟਰੀ ਮਿਸ਼ਰਿਤ ਸੋਜਸ਼ ਨੂੰ ਘੱਟ ਕਰਨ ਵਿਚ ਮਦਦ ਕਰਦੇ ਹਨ ਅਤੇ ਕੈਂਸਰ ਦੀ ਸ਼ੁਰੂਆਤ ਨੂੰ ਰੋਕਦੇ ਹਨ ।
RELATED ARTICLES
- Advertisment -
Google search engine
Google search engine
Google search engine

Most Popular

Recent Comments