Homeਪੰਜਾਬਸਿਵਲ ਹਸਪਤਾਲ ਧੂਰੀ: ਨਸ਼ਾ ਛੁਡਾਊ ਕੇਂਦਰ ਵਿੱਚ ਕੰਪਿਊਟਰ ਸਿਸਟਮ ਦਾ ਮਾੜਾ ਹਾਲ

ਸਿਵਲ ਹਸਪਤਾਲ ਧੂਰੀ: ਨਸ਼ਾ ਛੁਡਾਊ ਕੇਂਦਰ ਵਿੱਚ ਕੰਪਿਊਟਰ ਸਿਸਟਮ ਦਾ ਮਾੜਾ ਹਾਲ

ਮਜ਼ਦੂਰਾਂ ਨੂੰ ਆ ਰਹੀ ਭਾਰੀ ਪ੍ਰੇਸ਼ਾਨੀ, ਲੰਮੀਆਂ ਲਾਈਨਾਂ ਕਾਰਨ ਦਿਹਾੜੀ ਛੱਡਣ ਲਈ ਮਜਬੂਰ

ਧੂਰੀ: 5-10-2026 (ਜਗਦੇਵ ਰੰਚਨਾ): ਸਿਵਲ ਹਸਪਤਾਲ ਧੂਰੀ ਵਿਖੇ ਸਥਿਤ ਨਸ਼ਾ ਛੁਡਾਊ ਕੇਂਦਰ, ਜਿੱਥੇ ਮਰੀਜ਼ਾਂ ਨੂੰ ਨਸ਼ਾ ਛੁਡਾਊ ਗੋਲੀਆਂ ਮਿਲਦੀਆਂ ਹਨ, ਉੱਥੇ ਕੰਪਿਊਟਰ ਸਿਸਟਮ ਦਾ ਮਾੜਾ ਹਾਲ ਹੈ। ਵਟਸਐਪ ਨਾ ਚੱਲਣ ਕਾਰਨ ਰੋਜ਼ਾਨਾ ਦਵਾਈ ਲੈਣ ਆਉਣ ਵਾਲੇ ਮਜ਼ਦੂਰਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇੱਥੇ ਲੰਮੀਆਂ ਲਾਈਨਾਂ ਲੱਗਣ ਕਾਰਨ ਮਜ਼ਦੂਰਾਂ ਨੂੰ ਆਪਣੀ ਰੋਜ਼ਾਨਾ ਦੀ ਦਿਹਾੜੀ ਵੀ ਛੱਡਣੀ ਪੈਂਦੀ ਹੈ, ਜਿਸ ਨਾਲ ਉਨ੍ਹਾਂ ਦੇ ਆਰਥਿਕ ਹਾਲਾਤਾਂ ਉੱਤੇ ਵੀ ਮਾੜਾ ਅਸਰ ਪੈ ਰਿਹਾ ਹੈ। ਪਬਲਿਕ ਅਤੇ ਮਜ਼ਦੂਰ ਵਰਗ ਵੱਲੋਂ ਜ਼ੋਰਦਾਰ ਮੰਗ ਕੀਤੀ ਜਾ ਰਹੀ ਹੈ ਕਿ ਇਸ ਸਮੱਸਿਆ ਦਾ ਜਲਦ ਤੋਂ ਜਲਦ ਹੱਲ ਕੱਢਿਆ ਜਾਵੇ ਅਤੇ ਇੱਥੇ ਕੰਪਿਊਟਰਾਂ ਦੀ ਗਿਣਤੀ ਵਿੱਚ ਵਾਧਾ ਕੀਤਾ ਜਾਵੇ।

ਲੋਕਾਂ ਦੀ ਮੰਗ ਹੈ ਕਿ ਪ੍ਰਬੰਧਕ ਇਸ ਪਾਸੇ ਧਿਆਨ ਦੇਣ ਤਾਂ ਜੋ ਮਜ਼ਦੂਰ ਸਮੇਂ ਸਿਰ ਆਪਣੀ ਦਵਾਈ ਲੈ ਕੇ ਬਿਨਾਂ ਕਿਸੇ ਖੱਜਲ-ਖੁਆਰੀ ਦੇ ਆਪਣੀ ਕਿਰਤ (ਕੰਮ-ਕਾਰ) ਕਰ ਸਕਣ।

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments