Homeਪੰਜਾਬ''ਖੇਡਾਂ ਵਤਨ ਪੰਜਾਬ-2026'' 60-70 ਉਮਰ ਵਰਗ ਦੀਆਂ ਮਹਿਲਾਵਾਂ ਦੇ ਸ਼ਾਟਪੁੱਟ ਮੁਕਾਬਲੇ ਵਿੱਚ...

”ਖੇਡਾਂ ਵਤਨ ਪੰਜਾਬ-2026” 60-70 ਉਮਰ ਵਰਗ ਦੀਆਂ ਮਹਿਲਾਵਾਂ ਦੇ ਸ਼ਾਟਪੁੱਟ ਮੁਕਾਬਲੇ ਵਿੱਚ ਪਰਮਜੀਤ ਕੌਰ ਨੇ ਪਹਿਲਾ, ਊਸ਼ਾ ਰਾਣੀ ਨੇ ਕੀਤਾ ਦੂਜਾ ਸਥਾਨ ਹਾਸਲ

Paramjit Kaur wins shot put gold, with Usha Rani finishing second.

ਟੈਨਿਸ ਬਾਲ ਕ੍ਰਿਕਟ ਮੁਕਾਬਲਿਆਂ ਵਿੱਚ ਇਸਰਹੇਲ ਦੀ ਟੀਮ ਖਮਾਣੋਂ ਦੀ ਟੀਮ ਨੂੰ 02 ਵਿਕਟਾਂ ਨਾਲ ਹਰਾ ਕੇ ਫਾਈਨਲ ਵਿੱਚ ਪੁੱਜੀ

41-50 ਉਮਰ ਵਰਗ ਦੀਆਂ ਮਹਿਲਾਵਾਂ ਦੇ ਬੈਡਮਿੰਟਨ ਮੁਕਾਬਲੇ ਵਿੱਚ ਰੋਮੀ ਪਹਿਲੇ, ਮੰਜੂ ਬਾਲਾ ਦੂਜੇ ਅਤੇ ਜੋਤੀ ਤੀਜੇ ਸਥਾਨ ਰਹੀ  
ਫਤਹਿਗੜ੍ਹ ਸਾਹਿਬ, 30 ਸਤੰਬਰ, 2026 (ਗੁਰਮੀਤ ਸਿੰਘ ਤੁੰਗ) :  ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿੱਚ ‘ਖੇਡਾਂ ਵਤਨ ਪੰਜਾਬ ਦੀਆਂ-2026’ ਤਹਿਤ ਚੱਲ ਰਹੀਆਂ ਜ਼ਿਲ੍ਹਾ ਪੱਧਰੀ ਖੇਡਾਂ ਤੇ ਤੀਜੇ ਦਿਨ ਵੱਖ-ਵੱਖ ਉਮਰ ਵਰਗਾਂ ਦੇ ਖਿਡਾਰੀਆਂ ਨੇ ਆਪਣੀ ਖੇਡ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਮੁਕਾਬਲਿਆਂ ਦੌਰਾਨ ਖਿਡਾਰੀਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਜ਼ਿਲ੍ਹਾ ਖੇਡ ਅਫਸਰ ਹਰਪਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਥਲੈਟਿਕਸ ਅੰਡਰ-17 ਲੜਕੀਆਂ ਦੀ 100 ਮੀਟਰ ਦੌੜ ਵਿੱਚ ਕਿਰਨਦੀਪ ਕੌਰ ਨੇ ਪਹਿਲਾ, ਮਨਰੂਪ ਕੌਰ ਨੇ ਦੂਜਾ ਅਤੇ ਸਾਹਿਬਜੋਤਵੀਰ ਜੱਸੜ ਨੇ ਤੀਜਾ ਸਥਾਨ ਹਾਸਲ ਕੀਤਾ। ਅੰਡਰ-14 ਲੜਕੀਆਂ ਦੀ ਲੰਬੀ ਛਾਲ ਵਿੱਚ ਪ੍ਰਭਦੀਪ ਕੌਰ ਨੇ ਪਹਿਲਾ, ਅੰਚਲਾ ਕੁਮਾਰੀ ਨੇ ਦੂਜਾ ਅਤੇ ਗੁਰਸੀਰਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 60-70 ਉਮਰ ਵਰਗ ਦੀਆਂ ਮਹਿਲਾਵਾਂ ਦੇ ਸ਼ਾਟਪੁੱਟ ਮੁਕਾਬਲੇ ਵਿੱਚ ਪਰਮਜੀਤ ਕੌਰ ਨੇ ਪਹਿਲਾ ਅਤੇ ਊਸ਼ਾ ਰਾਣੀ ਨੇ ਦੂਜਾ ਸਥਾਨ ਹਾਸਲ ਕੀਤਾ। 51-60 ਉਮਰ ਵਰਗ ਦੀਆਂ ਮਹਿਲਾਵਾਂ ਦੇ ਸ਼ਾਟਪੁੱਟ ਮੁਕਾਬਲੇ ਵਿੱਚ ਰੂਪਪ੍ਰੀਤ ਕੌਰ ਨੇ ਪਹਿਲਾ ਅਤੇ ਹਰਪਾਲ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ 70 ਤੋਂ ਵੱਧ ਉਮਰ ਵਰਗ ਵਿੱਚ ਸ਼੍ਰੀ ਅਸ਼ੋਕ ਕਾਲੜਾ, ਸ. ਸੁਖਦੇਵ ਸਿੰਘ ਅਤੇ ਸ. ਸੱਜਣ ਸਿੰਘ ਨੇ 100 ਮੀਟਰ ਦੌੜ ਜਿੱਤੀ, 61-70 ਸਾਲ ਉਮਰ ਵਰਗ ਵਿੱਚ ਪਰਮਜੀਤ ਕੌਰ ਨੇ ਸ਼ਾਟਪੁੱਟ ‘ਚ ਬਾਜ਼ੀ ਮਾਰੀ।

ਜ਼ਿਲ੍ਹਾ ਖੇਡ ਅਫਸਰ ਨੇ ਦੱਸਿਆ ਕਿ  41-50 ਉਮਰ ਵਰਗ ਦੀਆਂ ਮਹਿਲਾਵਾਂ ਦੇ ਬੈਡਮਿੰਟਨ ਮੁਕਾਬਲੇ ਵਿੱਚ ਰੋਮੀ ਨੇ ਪਹਿਲਾ, ਮੰਜੂ ਬਾਲਾ ਨੇ ਦੂਜਾ ਅਤੇ ਜੋਤੀ ਨੇ ਤੀਜਾ ਸਥਾਨ ਹਾਸਲ ਕੀਤਾ। 21-30 ਉਮਰ ਵਰਗ ਦੇ ਮੁਕਾਬਲੇ ਵਿੱਚ ਦੇਵ ਸੇਤੀਆ ਨੇ ਪਹਿਲਾ, ਰਾਘਵ ਕੱਕੜ ਨੇ ਦੂਜਾ ਅਤੇ ਸਿਧਾਂਤ ਭਾਟੀਆ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਰੋਲਰ ਸਕੇਟਿੰਗ, ਅੰਡਰ-17 ਲੜਕਿਆਂ ਦੇ ਇਨਲਾਈਨ 500+ ਮੀਟਰ ਮੁਕਾਬਲੇ ਵਿੱਚ ਸੁਸ਼ੀਲ ਕੁਮਾਰ, ਗਾਰਡਨ ਵੈਲੀ ਇੰਟਰਨੈਸ਼ਨਲ ਸਕੂਲ, ਸਰਹਿੰਦ ਨੇ ਪਹਿਲਾ ਸਥਾਨ ਹਾਸਲ ਕੀਤਾ। ਅਕਾਲਜੋਤ ਸਿੰਘ, ਓ.ਪੀ. ਬਾਂਸਲ ਸਕੂਲ, ਮੰਡੀ ਗੋਬਿੰਦਗੜ੍ਹ ਨੇ ਦੂਜਾ ਅਤੇ ਲਕਸ਼ਵ, ਗਾਰਡਨ ਵੈਲੀ ਇੰਟਰਨੈਸ਼ਨਲ ਸਕੂਲ, ਸਰਹਿੰਦ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

ਉਨ੍ਹਾਂ ਦੱਸਿਆ ਕਿ ਟੇਬਲ ਟੈਨਿਸ: ਅੰਡਰ-21 ਲੜਕੀਆਂ ਦੇ ਮੁਕਾਬਲੇ ਵਿੱਚ ਦਸਤੂਰ ਨੇ ਪਹਿਲਾ, ਸੁਹਾਨੀ ਨੇ ਦੂਜਾ ਅਤੇ ਏਂਜਲ ਤੇ ਕਨਿਸ਼ਕਾ ਨੇ ਸਾਂਝੇ ਤੌਰ ’ਤੇ ਤੀਜਾ ਸਥਾਨ ਹਾਸਲ ਕੀਤਾ। ਅੰਡਰ-21 ਲੜਕਿਆਂ ਦੇ ਮੁਕਾਬਲੇ ਵਿੱਚ ਕੇਸ਼ਵ ਪ੍ਰਤਾਪ ਨੇ ਪਹਿਲਾ, ਜਸਕਰਨ ਨੇ ਦੂਜਾ ਅਤੇ ਨਵਦੀਪ ਤੇ ਤੁਰਮਨ ਨੇ ਸਾਂਝੇ ਤੌਰ ’ਤੇ ਤੀਜਾ ਸਥਾਨ ਪ੍ਰਾਪਤ ਕੀਤਾ। 21-30 ਉਮਰ ਵਰਗ ਦੇ ਪੁਰਸ਼ਾਂ ਦੇ ਮੁਕਾਬਲੇ ਵਿੱਚ ਹਰਪ੍ਰੀਤ ਸਿੰਘ ਨੇ ਪਹਿਲਾ, ਦਵਿੰਦਰਪਾਲ ਸਿੰਘ ਨੇ ਦੂਜਾ ਅਤੇ ਦਿਆ ਸਿੰਘ ਤੇ ਅਰਜੁਨ ਸਿੰਘ ਨੇ ਸਾਂਝੇ ਤੌਰ ’ਤੇ ਤੀਜਾ ਸਥਾਨ ਹਾਸਲ ਕੀਤਾ। ਜ਼ਿਲ੍ਹਾ ਖੇਡ ਅਫਸਰ ਨੇ ਦੱਸਿਆ ਕਿ ਪੁਰਸ਼ਾਂ ਦੇ ਟੈਨਿਸ ਬਾਲ ਕ੍ਰਿਕਟ ਮੁਕਾਬਲਿਆਂ ਵਿੱਚ ਬਲਾਕ ਖੇੜਾ ਦੀ ਟੀਮ ਇਸਰਹੇਲ ਨੇ ਖਮਾਣੋਂ ਦੀ ਟੀਮ ਨੂੰ 02 ਵਿਕਟਾਂ ਨਾਲ ਹਰਾ ਕੇ ਫਾਈਨਲ ਵਿੱਚ ਆਪਣੀ ਥਾਂ ਪੱਕੀ ਕੀਤੀ। ਇਸੇ ਤਰ੍ਹਾਂ ਬੱਸੀ ਪਠਾਣਾਂ ਦੀ ਟੀਮ ਨੇ ਮਹਿਮਦਪੁਰ ਦੀ ਟੀਮ ਨੂੰ 22 ਦੌੜਾਂ ਨਾਲ ਹਰਾਇਆ।

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments