Homeਪਟਿਆਲਾ ਅਪਡੇਟਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਐਡਵੋਕੇਟ ਦਲਵਿੰਦਰ ਸਿੰਘ ਧੰਜੂ ਵੱਲੋਂ ਪੰਜਾਬ...

ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਐਡਵੋਕੇਟ ਦਲਵਿੰਦਰ ਸਿੰਘ ਧੰਜੂ ਵੱਲੋਂ ਪੰਜਾਬ ਦੇ ਗੰਭੀਰ ਮੁੱਦਿਆਂ ਨੂੰ ਲੈ ਕੇ ਹਲਕੇ ਦੇ ਲੋਕਾਂ ਨਾਲ ਪਿੰਡ ਫਤਿਹਪੁਰ ਰਾਜਪੂਤਾਂ ਵਿਖੇ ਬੈਠਕ

Dalwinder Singh Dhanju meets residents of Fatehpur Rajputan to discuss key Punjab and constituency issues.

ਸਨੌਰ, 28 ਸਤੰਬਰ, 2026 (ਪਟਵਾਰੀ ਸਿੱਧੂ) : ਹਲਕਾ ਸਨੌਰ ਤੋਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਐਡਵੋਕੇਟ ਦਲਵਿੰਦਰ ਸਿੰਘ ਧੰਜੂ ਵੱਲੋਂ ਪੰਜਾਬ ਦੇ ਗੰਭੀਰ ਮੁੱਦਿਆਂ ਨੂੰ ਲੈ ਕੇ ਹਲਕੇ ਦੇ ਲੋਕਾਂ ਨਾਲ ਪਿੰਡ ਫਤਿਹਪੁਰ ਰਾਜਪੂਤਾਂ ਵਿਖੇ ਬੈਠਕ ਕੀਤੀ ਗਈ। ਇਸ ਮੌਕੇ ਇਲਾਕੇ ਦੇ ਕਈ ਲੋਕਾਂ ਨੇ ਸ਼ਮੂਲੀਅਤ ਕਰਦਿਆਂ ਪੰਜਾਬ ਨਾਲ ਸਬੰਧਤ ਵੱਖ-ਵੱਖ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਕੀਤਾ। ਬੈਠਕ ਨੂੰ ਸੰਬੋਧਨ ਕਰਦਿਆਂ ਦਲਵਿੰਦਰ ਸਿੰਘ ਧੰਜੂ ਨੇ ਕਿਹਾ ਕਿ ਪੰਜਾਬ ਇਸ ਸਮੇਂ ਕਈ ਗੰਭੀਰ ਸਮੱਸਿਆਵਾਂ ਨਾਲ ਜੂਝ ਰਿਹਾ ਹੈ ਅਤੇ ਇਨ੍ਹਾਂ ਮੁੱਦਿਆਂ ’ਤੇ ਲੋਕਾਂ ਨਾਲ ਲਗਾਤਾਰ ਸੰਵਾਦ ਕਰਨਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕਾਂ ਦੀਆਂ ਸਮੱਸਿਆਵਾਂ, ਵਿਕਾਸ ਕਾਰਜਾਂ ਅਤੇ ਸਰਕਾਰ ਦੀ ਕਾਰਗੁਜ਼ਾਰੀ ਸਬੰਧੀ ਲੋਕਾਂ ਦੀ ਰਾਏ ਜਾਣਨ ਲਈ ਅਜਿਹੀਆਂ ਬੈਠਕਾਂ ਜਾਰੀ ਰਹਿਣਗੀਆਂ। ਇਸ ਦੌਰਾਨ ਉਨ੍ਹਾਂ ਵਿਰੋਧੀ ਪਾਰਟੀ ਨਾਲ ਸਬੰਧਤ ਪੰਜਾਬ ਦੀ ਸਿਆਸਤ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਸੁਖਪਾਲ ਸਿੰਘ ਖਹਿਰਾ ਵੱਲੋਂ ਗਾਇਤਰੀ ਬਿਸ਼ਨੋਈ ਸਬੰਧੀ ਕਥਿਤ ਤੌਰ ’ਤੇ ਤੱਥ ਲੋਕਾਂ ਸਾਹਮਣੇ ਰੱਖਣ ਦੇ ਮਾਮਲੇ ਦਾ ਵੀ ਜ਼ਿਕਰ ਕੀਤਾ। ਧੰਜੂ ਨੇ ਕਿਹਾ ਕਿ ਇਸ ਮਾਮਲੇ ਤੋਂ ਬਾਅਦ ਗਾਇਤਰੀ ਬਿਸ਼ਨੋਈ ਵੱਲੋਂ ਵਰਤੀ ਗਈ ਸ਼ਬਦਾਵਲੀ ਦੀ ਉਹ ਨਿੰਦਾ ਕਰਦੇ ਹਨ। ਉਨ੍ਹਾਂ ਕਿਹਾ ਕਿ ਜਨਤਕ ਜੀਵਨ ਵਿੱਚ ਵਿਚਾਰਾਂ ਦੇ ਵਖਰੇਵੇਂ ਦੇ ਬਾਵਜੂਦ ਭਾਸ਼ਾ ਦੀ ਮਰਿਆਦਾ ਕਾਇਮ ਰਹਿਣੀ ਚਾਹੀਦੀ ਹੈ।ਦਲਵਿੰਦਰ ਸਿੰਘ ਧੰਜੂ ਨੇ ਇਸ ਮੌਕੇ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ’ਤੇ ਵੀ ਨਿਸ਼ਾਨਾ ਸਾਧਦਿਆ ਕਿਹਾ ਕਿ ਪੰਜਾਬ ਦੇ ਲੋਕਾਂ ਨਾਲ ਜੁੜੇ ਮੁੱਦਿਆਂ ਵੱਲ ਸਰਕਾਰ ਨੂੰ ਗੰਭੀਰਤਾ ਨਾਲ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਾ ਸਰਕਾਰ ਦੀ ਮੁੱਢਲੀ ਜ਼ਿੰਮੇਵਾਰੀ ਹੈ। ਬੈਠਕ ਦੌਰਾਨ ਲੋਕਾਂ ਵੱਲੋਂ ਵੀ ਆਪਣੇ ਇਲਾਕੇ ਨਾਲ ਸਬੰਧਤ ਸਮੱਸਿਆਵਾਂ ਅਤੇ ਮੁੱਦੇ ਆਗੂ ਦੇ ਸਾਹਮਣੇ ਰੱਖੇ ਗਏ। ਧੰਜੂ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀ ਆਵਾਜ਼ ਨੂੰ ਬਣਦੀ ਥਾਂ ’ਤੇ ਉਠਾਇਆ ਜਾਵੇਗਾ। ਇਸ ਮੌਕੇ ਸ ਜਸਵੰਤ ਸਿੰਘ(ਓ. ਐਸ. ਡੀ) ਮੈਂਬਰ ਪਾਰਲੀਮੈਂਟ ਡਾਕਟਰ ਧਰਮਵੀਰ ਗਾਂਧੀ, ਹਰਸੱਜਨ ਸਿੰਘ ਚੌਰਾ,ਹਰਦੀਪ ਸਿੰਘ ਨੰਬਰਦਾਰ,ਨਿਰਮਲ ਸਿੰਘ ਸਰਪੰਚ,ਸਤਵਿੰਦਰ ਸਿੰਘ ਸ਼ੈਲੀ ਸਾਬਕਾ ਸਰਪੰਚ,ਮਨਮੋਹਨ ਸਿੰਘ ਸਮਰਾਓ ,ਵਰਿੰਦਰ ਕੌਸ਼ਲ,ਅਸ਼ੋਕ ਮਿੱਤਲ(ਐਡਵੋਕੇਟ),ਹਰਜਿੰਦਰ ਸਿੰਘ ਖਾਸਿਆ,ਗੁਰਜੀਤ ਥਿੰਦ ਨੈਣਾ ਖੁਰਦ,ਮਿੱਠੂ ਨੰਬਰਦਾਰ ਖੁੱਡਾ,ਸੋਨੂੰ,ਅੰਗਰੇਜ ਸਿੰਘ ਖੁੱਡਾ,ਰਣਦੀਪ ਸਿੰਘ ਸਨੌਰ, ਪਿੰਡ ਫਤਿਹਪੁਰ ਰਾਜਪੂਤਾਂ ਤੋਂ ਸੋਮਨਾਥ,ਗੁਰਬਾਜ਼ ਸਿੰਘ ਐਡਵੋਕੇਟ,ਰਾਜਕੁਮਾਰ,ਜਸਪਾਲ ਜੋਸਨ,ਬਲਵਿੰਦਰ ਜੋਸਨ,ਜਥੇਦਾਰ ਕੁਲਬੀਰ ਸਿੰਘ,ਕੰਵਲਜੀਤ ਜੋਸਨ,ਬਲਰਾਜ ਜੋਸਨ,ਜਗਦੀਪ ਜੋਸਨ,ਕੁਵਰਦੀਪ ਜੋਸਨ,ਪ੍ਰੋਫੈਸਰ ਸ਼ਾਹਬਾਜ਼ ਸਿੰਘ ਧੰਜੂ,ਹਰਦੀਪ ਸਿੰਘ,ਦਵਿੰਦਰ ਸਿੰਘ ਰੋਹੜ ਜਗੀਰ,ਬੌਬੀ ਅਸਰਪੁਰ, ਗਗਨਦੀਪ ਬਹਿਲ ਤੇ ਹੋਰ ਕਈ ਲੋਕ ਮੌਜੂਦ ਸਨ।

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments