Homeਪੰਜਾਬਰੋਟਰੀ ਕਲੱਬ ਮੋਗਾ ਰਾਇਲ ਵੱਲੋਂ ਬਿਰਧ ਆਸ਼ਰਮ ਵਿੱਚ ਦੋ ਕੰਨਾਂ ਦੀਆਂ ਮਸ਼ੀਨਾਂ...

ਰੋਟਰੀ ਕਲੱਬ ਮੋਗਾ ਰਾਇਲ ਵੱਲੋਂ ਬਿਰਧ ਆਸ਼ਰਮ ਵਿੱਚ ਦੋ ਕੰਨਾਂ ਦੀਆਂ ਮਸ਼ੀਨਾਂ ਭੇਟ, ਬਜ਼ੁਰਗਾਂ ਨੂੰ ਦਿੱਤਾ ਲੋੜੀਂਦਾ ਸਾਮਾਨ

Rotary Club Moga Royal supports elderly residents with hearing aids and essential supplies.

ਮੋਗਾ, 28 ਸਤੰਬਰ 2026 (ਲਛਮਣ ਜੀਤ ਸਿੰਘ ਪੁਰਬਾ ) : ਸਮਾਜ ਸੇਵਾ ਦੇ ਕਾਰਜਾਂ ਨੂੰ ਲਗਾਤਾਰ ਅੱਗੇ ਵਧਾਉਂਦੇ ਹੋਏ ਰੋਟਰੀ ਕਲੱਬ ਮੋਗਾ ਰਾਇਲ ਵੱਲੋਂ ਪ੍ਰਧਾਨ ਅਮੋਲ ਸੂਦ ਦੀ ਅਗਵਾਈ ਹੇਠ ਮਹਿਮੇ ਵਾਲਾ ਰੋਡ ਸਥਿਤ ਬਿਰਧ ਆਸ਼ਰਮ ਵਿਖੇ ਸੇਵਾ ਕਾਰਜ ਕੀਤਾ ਗਿਆ। ਇਸ ਦੌਰਾਨ ਕਲੱਬ ਦੇ ਮੈਂਬਰਾਂ ਵੱਲੋਂ ਆਸ਼ਰਮ ਵਿੱਚ ਰਹਿ ਰਹੇ ਇੱਕ ਬਜ਼ੁਰਗ ਪੁਰਸ਼ ਅਤੇ ਇੱਕ ਬਜ਼ੁਰਗ ਮਹਿਲਾ ਨੂੰ ਸੁਣਨ ਵਿੱਚ ਸਹਾਇਤਾ ਲਈ ਦੋ ਕੰਨਾਂ ਦੀਆਂ ਮਸ਼ੀਨਾਂ ਭੇਟ ਕੀਤੀਆਂ ਗਈਆਂ। ਇਸ ਦੇ ਨਾਲ ਹੀ ਆਸ਼ਰਮ ਵਿੱਚ ਰਹਿ ਰਹੇ ਬਜ਼ੁਰਗਾਂ ਦੀਆਂ ਰੋਜ਼ਾਨਾ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ ਖਾਣ-ਪੀਣ ਦਾ ਸਾਮਾਨ, ਆਸ਼ਰਮ ਦੀ ਸਫ਼ਾਈ ਲਈ ਵਾਈਪਰ ਅਤੇ ਬਜ਼ੁਰਗ ਮਹਿਲਾ ਲਈ ਡਾਇਪਰ ਵੀ ਆਸ਼ਰਮ ਦੇ ਮੁਖੀ ਨੂੰ ਸੌਂਪੇ ਗਏ।

ਇਸ ਮੌਕੇ ਕਲੱਬ ਦੇ ਪ੍ਰਧਾਨ ਅਮੋਲ ਸੂਦ ਅਤੇ ਪ੍ਰੋਜੈਕਟ ਚੇਅਰਮੈਨ ਆਸ਼ੀਸ਼ ਅਗਰਵਾਲ ਨੇ ਕਿਹਾ ਕਿ ਬਜ਼ੁਰਗ ਸਾਡੇ ਸਮਾਜ ਦੀ ਅਨਮੋਲ ਧਰੋਹਰ ਹਨ ਅਤੇ ਉਨ੍ਹਾਂ ਦੀ ਦੇਖਭਾਲ ਕਰਨਾ ਸਾਡੀ ਸਾਰਿਆਂ ਦੀ ਨੈਤਿਕ ਜ਼ਿੰਮੇਵਾਰੀ ਹੈ। ਜ਼ਿੰਦਗੀ ਦੇ ਇਸ ਪੜਾਅ ‘ਤੇ ਬਜ਼ੁਰਗਾਂ ਨੂੰ ਵਿਸ਼ੇਸ਼ ਦੇਖਭਾਲ, ਸਹਿਯੋਗ ਅਤੇ ਆਪਣੇਪਣ ਦੀ ਲੋੜ ਹੁੰਦੀ ਹੈ। ਇਸੇ ਉਦੇਸ਼ ਨਾਲ ਕਲੱਬ ਵੱਲੋਂ ਸਮੇਂ-ਸਮੇਂ ‘ਤੇ ਲੋੜਵੰਦ ਲੋਕਾਂ ਦੀ ਸਹਾਇਤਾ ਲਈ ਵੱਖ-ਵੱਖ ਸਮਾਜ ਸੇਵੀ ਪ੍ਰੋਜੈਕਟ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਕੰਨਾਂ ਦੀਆਂ ਮਸ਼ੀਨਾਂ ਮਿਲਣ ਨਾਲ ਦੋਵਾਂ ਬਜ਼ੁਰਗਾਂ ਨੂੰ ਸੁਣਨ ਵਿੱਚ ਸਹੂਲਤ ਹੋਵੇਗੀ ਅਤੇ ਉਹ ਦੂਜਿਆਂ ਨਾਲ ਬਿਹਤਰ ਢੰਗ ਨਾਲ ਗੱਲਬਾਤ ਕਰ ਸਕਣਗੇ। ਕਲੱਬ ਦਾ ਯਤਨ ਹੈ ਕਿ ਲੋੜਵੰਦ ਲੋਕਾਂ ਨੂੰ ਉਨ੍ਹਾਂ ਦੀ ਜ਼ਰੂਰਤ ਅਨੁਸਾਰ ਸਹਾਇਤਾ ਮੁਹੱਈਆ ਕਰਵਾਈ ਜਾਵੇ।

ਇਸ ਦੌਰਾਨ ਕਲੱਬ ਦੇ ਸਕੱਤਰ ਰੁਪੇਸ਼ ਮਜੀਠੀਆ, ਖ਼ਜ਼ਾਨਚੀ ਰਵੀ ਸ਼ੰਕਰ ਬਾਂਸਲ, ਸਾਬਕਾ ਪ੍ਰਧਾਨ ਸੀਏ ਸੁਭਾਸ਼ ਬਾਂਸਲ, ਪ੍ਰੋਜੈਕਟ ਚੇਅਰਮੈਨ ਆਸ਼ੀਸ਼ ਅਗਰਵਾਲ, ਸਾਬਕਾ ਪ੍ਰਧਾਨ ਸੁਭਾਸ਼ ਬਾਂਸਲ, ਸੂਰਜ ਜੈਨ, ਕਪਿਲ ਕੰਡਾ, ਵਿਪਿਨ ਸਿੰਗਲਾ, ਹਰੀਸ਼ ਬਾਂਸਲ, ਵਿਨੋਦ ਕੁਮਾਰ, ਦਿਨੇਸ਼ ਕੁਮਾਰ, ਵਿਸ਼ਾਲ ਸਿੰਗਲਾ, ਗਗਨਦੀਪ ਗਰਗ, ਅਸ਼ਵਨੀ ਬਾਂਸਲ ਅਤੇ ਸਿਧਾਰਥ ਮਹਾਜਨ ਨੇ ਆਸ਼ਰਮ ਵਿੱਚ ਰਹਿ ਰਹੇ ਬਜ਼ੁਰਗਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦਾ ਹਾਲ-ਚਾਲ ਵੀ ਜਾਣਿਆ ਅਤੇ ਉਨ੍ਹਾਂ ਨਾਲ ਸਮਾਂ ਬਿਤਾਇਆ। ਮੈਂਬਰਾਂ ਨੇ ਆਸ਼ਰਮ ਦੇ ਪ੍ਰਬੰਧਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਰੋਟਰੀ ਕਲੱਬ ਮੋਗਾ ਰਾਇਲ ਭਵਿੱਖ ਵਿੱਚ ਵੀ ਸਮਾਜ ਸੇਵਾ ਦੇ ਕਾਰਜਾਂ ਵਿੱਚ ਆਪਣਾ ਯੋਗਦਾਨ ਪਾਉਂਦਾ ਰਹੇਗਾ ਅਤੇ ਲੋੜਵੰਦਾਂ ਦੀ ਸਹਾਇਤਾ ਲਈ ਹਮੇਸ਼ਾ ਤਤਪਰ ਰਹੇਗਾ।

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments