Homeਪਟਿਆਲਾ ਅਪਡੇਟਪ੍ਰਿੰਸੀਪਲ ਵਿਜੈ ਕਪੂਰ ਰਾਜ ਪੱਧਰੀ ਅਧਿਆਪਕ ਪੁਰਸਕਾਰ ਨਾਲ ਸਨਮਾਨਿਤ

ਪ੍ਰਿੰਸੀਪਲ ਵਿਜੈ ਕਪੂਰ ਰਾਜ ਪੱਧਰੀ ਅਧਿਆਪਕ ਪੁਰਸਕਾਰ ਨਾਲ ਸਨਮਾਨਿਤ

Principal Vijay Kapoor Honored with State-Level Teacher Award

ਪਟਿਆਲਾ ,6 ਸਤੰਬਰ, 2026 (ਦੀਪਕ ਦੱਤਾ) : ਅਧਿਆਪਕ ਦਿਵਸ ਦੇ ਮੌਕੇ ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਸ਼ਲਾਘਾਯੋਗ ਅਤੇ ਸਮਰਪਿਤ ਸੇਵਾਵਾਂ ਨਿਭਾਉਣ ਵਾਲੇ ਅਧਿਆਪਕਾਂ ਨੂੰ ਸਟੇਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ ।ਇਸ ਮੌਕੇ ਸਿੱਖਿਆ ਦੇ ਖੇਤਰ ਵਿੱਚ ਲੰਬੇ ਸਮੇਂ ਤੋਂ ਸਮਰਪਣ, ਮਿਹਨਤ, ਅਗਵਾਈ ਅਤੇ ਨਵੀਨਤਾਕਾਰੀ ਉਪਰਾਲਿਆਂ ਰਾਹੀਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਵਿਜੈ ਕਪੂਰ, ਪ੍ਰਿੰਸੀਪਲ, ਪੀ.ਐੱਮ. ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਮਲਟੀਪਰਪਜ਼), ਪਟਿਆਲਾ ਨੂੰ ਰਾਜ ਅਧਿਆਪਕ ਪੁਰਸਕਾਰ–2026 ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਸਨਮਾਨ ਉਨ੍ਹਾਂ ਦੀ ਲਗਭਗ ਤਿੰਨ ਦਹਾਕਿਆਂ ਦੀ ਅਧਿਆਪਨ ਅਤੇ ਸਿੱਖਿਆ ਪ੍ਰਬੰਧਨ ਸੇਵਾ ਦੌਰਾਨ ਕੀਤੇ ਉਤਕ੍ਰਿਸ਼ਟ ਕਾਰਜਾਂ ਅਤੇ ਸਕੂਲ ਨੂੰ ਨਵੀਆਂ ਉਚਾਈਆਂ ’ਤੇ ਲਿਜਾਣ ਲਈ ਕੀਤੇ ਯਤਨਾਂ ਦੀ ਮਾਨਤਾ ਹੈ।
ਪ੍ਰਿੰਸੀਪਲ ਵਿਜੈ ਕਪੂਰ ਨੇ ਆਪਣੀ ਅਧਿਆਪਨ ਸੇਵਾ ਦੀ ਸ਼ੁਰੂਆਤ 01 ਮਾਰਚ 1996 ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੋਸਤਪੁਰ (ਗੁਰਦਾਸਪੁਰ) ਵਿਖੇ ਲੈਕਚਰਾਰ ਵਜੋਂ ਕੀਤੀ। ਸਿੱਖਿਆ ਦੇ ਖੇਤਰ ਵਿੱਚ ਤਿੰਨ ਦਹਾਕਿਆਂ ਦੇ ਕਰੀਬ ਦੀ ਆਪਣੀ ਸਮਰਪਿਤ ਸੇਵਾ ਦੌਰਾਨ ਉਨ੍ਹਾਂ ਨੇ ਪੰਜਾਬ ਦੇ ਵੱਖ-ਵੱਖ ਸਰਕਾਰੀ ਸਕੂਲਾਂ ਅਤੇ ਸਿੱਖਿਆ ਸੰਸਥਾਵਾਂ ਵਿੱਚ ਅਧਿਆਪਕ ਅਤੇ ਪ੍ਰਿੰਸੀਪਲ ਵਜੋਂ ਆਪਣੀਆਂ ਜ਼ਿੰਮੇਵਾਰੀਆਂ ਬਾਖੂਬੀ ਨਿਭਾਈਆਂ।
ਹੁਣ 21 ਨਵੰਬਰ 2022 ਤੋਂ ਉਹ ਪੀ.ਐਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਲਟੀਪਰਪਜ਼, ਪਟਿਆਲਾ ਵਿਖੇ ਪ੍ਰਿੰਸੀਪਲ ਵਜੋਂ ਸੇਵਾਵਾਂ ਨਿਭਾਅ ਰਹੇ ਹਨ।
ਪ੍ਰਿੰਸੀਪਲ ਮੈਡਮ ਵਿਜੈ ਕਪੂਰ ਦੀ ਅਗਵਾਈ ਹੇਠ ਪੰਜ ਸਾਲਾਂ ਵਿਚ 5 ਵਿਦਿਆਰਥੀਆਂ ਨੇ ਐਨਐਮਐਮਐਸ, 1 ਨੇ ਐਨਟੀਐਸਈ, 27 ਨੇ ਮੈਰੀਟੋਰੀਅਸ ਸਕੂਲ, 72 ਨੇ ਸਕੂਲ ਆਫ ਐਮੀਨੈਂਸ ਅਤੇ 12 ਨੇ ਜੇਈਈ ਪ੍ਰੀਖਿਆ ਕੁਆਲੀਫਾਈ ਕੀਤੀ।
ਖੇਡਾਂ ਵਿੱਚ ਸਕੂਲ ਦੀ ਵਿਲੱਖਣ ਪਛਾਣ ਵਿਜੈ ਕਪੂਰ ਦੀ ਅਗਵਾਈ ਹੇਠ ਸਕੂਲ ਨੇ ਸਿੱਖਿਆ ਦੇ ਨਾਲ-ਨਾਲ ਖੇਡਾਂ ਨੂੰ ਵੀ ਵਿਦਿਆਰਥੀ ਵਿਕਾਸ ਦਾ ਅਹਿਮ ਹਿੱਸਾ ਬਣਾਇਆ। ਪੰਜ ਸਾਲਾਂ ਦੇ ਅੰਕੜਿਆਂ ਅਨੁਸਾਰ 424 ਵਿਦਿਆਰਥੀਆਂ ਨੇ ਰਾਜ ਪੱਧਰੀ ਖੇਡਾਂ ਵਿੱਚ ਭਾਗ ਲਿਆ ਅਤੇ 313 ਰਾਜ ਪੱਧਰੀ ਤਮਗੇ ਹਾਸਲ ਕੀਤੇ। ਇਸੇ ਤਰ੍ਹਾਂ 99 ਵਿਦਿਆਰਥੀਆਂ ਨੇ ਰਾਸ਼ਟਰੀ ਪੱਧਰ ’ਤੇ ਭਾਗ ਲਿਆ ਅਤੇ 17 ਰਾਸ਼ਟਰੀ ਤਮਗੇ ਪ੍ਰਾਪਤ ਕੀਤੇ। ਸਕੂਲ ਵਿੱਚ ਬਾਸਕਟਬਾਲ, ਫੁੱਟਬਾਲ, ਹਾਕੀ, ਕ੍ਰਿਕਟ, ਹੈਂਡਬਾਲ, ਕਬੱਡੀ, ਬੈਡਮਿੰਟਨ, ਲਾਨ ਟੈਨਿਸ, ਬਾਕਸਿੰਗ, ਯੋਗਾ, ਆਰਚਰੀ, ਸ਼ਤਰੰਜ ਆਦਿ ਵੱਖ-ਵੱਖ ਖੇਡਾਂ ਨੂੰ ਉਤਸ਼ਾਹਿਤ ਕੀਤਾ ਗਿਆ।
ਰਿਪੋਰਟ ਵਿੱਚ ਦਰਜ ਖੇਡ ਮੈਦਾਨਾਂ ਦਾ ਕੁੱਲ ਖੇਤਰਫਲ 115,944.25 ਵਰਗ ਮੀਟਰ ਦਰਜ ਕੀਤਾ ਗਿਆ ਹੈ।
RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments