HomeLifestyleਸੋਨਾਕਸ਼ੀ ਸਿਨਹਾ ਨੇ ਪਤੀ ਜ਼ਹੀਰ ਇਕਬਾਲ ਨੂੰ ਦੱਸਿਆ ਆਪਣਾ ‘ਸਹਾਰਾ’, ਕਿਹਾ- ‘ਛੋਟੀਆਂ-ਛੋਟੀਆਂ...

ਸੋਨਾਕਸ਼ੀ ਸਿਨਹਾ ਨੇ ਪਤੀ ਜ਼ਹੀਰ ਇਕਬਾਲ ਨੂੰ ਦੱਸਿਆ ਆਪਣਾ ‘ਸਹਾਰਾ’, ਕਿਹਾ- ‘ਛੋਟੀਆਂ-ਛੋਟੀਆਂ ਗੱਲਾਂ ਲਈ ਵੀ ਉਸ ’ਤੇ ਨਿਰਭਰ ਹਾਂ’

Sonakshi Sinha Opens Up About Her Close Bond and Dependence on Husband Zaheer Iqbal

ਮੁੰਬਈ, 3 ਸਤੰਬਰ 2026 (ਜਗਦੇਵ ਸਿੰਘ ਢਿੱਲੋਂ): ਅਦਾਕਾਰਾ ਸੋਨਾਕਸ਼ੀ ਸਿਨਹਾ ਨੇ ਆਪਣੇ ਪਤੀ ਅਤੇ ਅਦਾਕਾਰ ਜ਼ਹੀਰ ਇਕਬਾਲ ਨਾਲ ਰਿਸ਼ਤੇ ਨੂੰ ਲੈ ਕੇ ਖੁੱਲ੍ਹ ਕੇ ਗੱਲ ਕੀਤੀ ਹੈ। ਸੋਨਾਕਸ਼ੀ ਮੁਤਾਬਕ ਜ਼ਹੀਰ ਉਸ ਦੀ ਜ਼ਿੰਦਗੀ ਵਿੱਚ ਇੱਕ ਮਜ਼ਬੂਤ ਸਹਾਰੇ ਵਾਂਗ ਹਨ ਅਤੇ ਉਹ ਕਈ ਛੋਟੀਆਂ-ਛੋਟੀਆਂ ਗੱਲਾਂ ਲਈ ਵੀ ਉਨ੍ਹਾਂ ’ਤੇ ਕਾਫ਼ੀ ਨਿਰਭਰ ਰਹਿੰਦੀ ਹੈ। ਸੋਨਾਕਸ਼ੀ ਨੇ ਦੱਸਿਆ ਕਿ ਜ਼ਹੀਰ ਨੇ ਉਨ੍ਹਾਂ ਨੂੰ ਫਿਨਲੈਂਡ ਵਿੱਚ Northern Lights ਦੇ ਹੇਠਾਂ ਵਿਆਹ ਲਈ ਪ੍ਰਪੋਜ਼ ਕੀਤਾ ਸੀ। ਉਨ੍ਹਾਂ ਲਈ ਇਹ ਪਲ ਬੇਹੱਦ ਖਾਸ ਸੀ। ਅਦਾਕਾਰਾ ਨੇ ਫਿਨਲੈਂਡ ਨੂੰ ਆਪਣੀ ਜ਼ਿੰਦਗੀ ਦੀਆਂ ਯਾਦਗਾਰ ਥਾਵਾਂ ਵਿੱਚੋਂ ਇੱਕ ਦੱਸਿਆ ਅਤੇ ਕਿਹਾ ਕਿ ਉੱਥੇ ਦੇ ਕੁਦਰਤੀ ਨਜ਼ਾਰੇ ਬੇਹੱਦ ਖੂਬਸੂਰਤ ਹਨ।

ਮੈਂ ਹਮੇਸ਼ਾ ਵਿਆਹ ਕਰਨਾ ਚਾਹੁੰਦੀ ਸੀ’

ਸੋਨਾਕਸ਼ੀ ਨੇ ਕਿਹਾ ਕਿ ਉਹ ਹਮੇਸ਼ਾ ਤੋਂ ਵਿਆਹ ਕਰਕੇ ਆਪਣੀ ਜ਼ਿੰਦਗੀ ਅੱਗੇ ਵਧਾਉਣਾ ਚਾਹੁੰਦੀ ਸੀ। ਜਦੋਂ ਉਸ ਦੀਆਂ ਕਰੀਬੀ ਸਹੇਲੀਆਂ ਇੱਕ-ਇੱਕ ਕਰਕੇ ਵਿਆਹ ਕਰ ਰਹੀਆਂ ਸਨ ਤਾਂ ਉਹ ਵੀ ਆਪਣੇ ਵਿਆਹ ਦਾ ਇੰਤਜ਼ਾਰ ਕਰ ਰਹੀ ਸੀ। ਆਖ਼ਰਕਾਰ 2024 ਵਿੱਚ ਉਸ ਦਾ ਵਿਆਹ ਜ਼ਹੀਰ ਇਕਬਾਲ ਨਾਲ ਹੋਇਆ। ਅਦਾਕਾਰਾ ਨੇ ਜ਼ਹੀਰ ਦੀ ਇਮਾਨਦਾਰੀ ਨੂੰ ਉਨ੍ਹਾਂ ਦੀ ਸਭ ਤੋਂ ਵੱਡੀ ਖੂਬੀ ਦੱਸਿਆ। ਉਸ ਮੁਤਾਬਕ ਜ਼ਹੀਰ ਸਿਰਫ਼ ਖੁਸ਼ ਕਰਨ ਲਈ ਉਸ ਦੀ ਹਰ ਗੱਲ ਨਾਲ ਸਹਿਮਤ ਨਹੀਂ ਹੁੰਦੇ, ਸਗੋਂ ਆਪਣੀ ਰਾਏ ਬੇਬਾਕੀ ਨਾਲ ਰੱਖਦੇ ਹਨ। ਸੋਨਾਕਸ਼ੀ ਨੇ ਕਿਹਾ ਕਿ ਦੋਵੇਂ ਇੱਕ-ਦੂਜੇ ਦੇ ਸਭ ਤੋਂ ਚੰਗੇ ਦੋਸਤ ਹਨ ਅਤੇ ਜ਼ਹੀਰ ਦੀ ਸੱਚਾਈ ਤੇ ਪਾਰਦਰਸ਼ਤਾ ਉਸ ਨੂੰ ਸਭ ਤੋਂ ਵੱਧ ਪਸੰਦ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਅਜਿਹੀ ਖੂਬੀ ਬਹੁਤ ਘੱਟ ਲੋਕਾਂ ਵਿੱਚ ਮਿਲਦੀ ਹੈ।

 

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments