Homeਪਟਿਆਲਾ ਅਪਡੇਟ70ਵੀਆਂ ਜ਼ਿਲ੍ਹਾ ਸਕੂਲ ਖੇਡਾਂ 'ਚ ਲੜਕੇ/ਲੜਕੀਆਂ ਦੇ ਜਿਮਨਾਸਟਿਕਸ ਮੁਕਾਬਲੇ ਕਰਵਾਏ ਗਏ

70ਵੀਆਂ ਜ਼ਿਲ੍ਹਾ ਸਕੂਲ ਖੇਡਾਂ ‘ਚ ਲੜਕੇ/ਲੜਕੀਆਂ ਦੇ ਜਿਮਨਾਸਟਿਕਸ ਮੁਕਾਬਲੇ ਕਰਵਾਏ ਗਏ

Boys and girls showcased their skills in gymnastics competitions during the 70th District School Games.

ਪਟਿਆਲਾ, 2 ਸਤੰਬਰ, 2026 (ਦੀਪਕ ਦੱਤਾ) : ਜ਼ਿਲ੍ਹਾ ਸਿੱਖਿਆ ਅਫਸਰ ਸ਼ਾਲੂ ਮਹਿਰਾ ਦੀ ਯੋਗ ਅਗਵਾਈ ਤੇ ਉਪ ਜਿਲ੍ਹਾ ਸਿੱਖਿਆ ਅਫਸਰ ਡਾ ਰਵਿੰਦਰਪਾਲ ਸ਼ਰਮਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ. ਦਲਜੀਤ ਸਿੰਘ ਤੇ ਜ਼ਿਲ੍ਹਾ ਸਕੂਲ ਟੂਰਨਾਮੈਂਟ ਕਮੇਟੀ ਦੇ ਸਕੱਤਰ ਚਰਨਜੀਤ ਸਿੰਘ ਭੁੱਲਰ ਦੇ ਤਾਲਮੇਲ ਨਾਲ ਅੰਡਰ 14/17/19 ਲੜਕੇ/ਲੜਕੀਆਂ ਦੇ  ਜਿਮਨਾਸਟਿਕਸ ਦੇ ਮੁਕਾਬਲੇ ਪੋਲੋ ਗਰਾਊਂਡ ਪਟਿਆਲਾ ਵਿਖੇ ਕਰਵਾਏ ਗਏ। ਜਿਲਾ ਸਪੋਰਟਸ ਕੋਆਰਡੀਨੇਟਰ ਡਾ ਦਲਜੀਤ ਸਿੰਘ ਨੇ ਉਚੇਚੇ ਤੌਰ ਤੇ ਪੋਲੋ ਗਰਾਉਂਡ ਪਟਿਆਲਾ ਵਿਖੇ ਪਹੁੰਚ ਕੇ ਖਿਡਾਰੀਆਂ ਨੂੰ ਮੈਡਲ ਪਾ ਕੇ ਸਨਮਾਨਿਤ ਕੀਤਾ। ਅੰਡਰ-14 ਲੜਕੀਆਂ ਦੇ  ਰਿਧਮਿਕ ਮੁਕਾਬਲਿਆਂ ਵਿੱਚ ਜਨਤ ਵਰਮਾ ਨੇ ਪਹਿਲਾ,ਰੂਹੀ ਨੇ ਦੂਜਾ,ਸਿਮਾਯਾ ਬਾਂਸਲ ਨੇ ਤੀਜਾ,ਅੰਡਰ-17 ਦੇ ਵਿੱਚ ਇਬਾਦਤ ਕੌਰ ਨੇ ਪਹਿਲਾ,ਸਮਰੀਨ ਨੇ ਦੂਜਾ,ਮਨਦੀਪ ਨੇ ਤੀਜਾ,ਅੰਡਰ-19 ਦੇ ਵਿੱਚ ਮਾਨਿਆ ਭਾਰਦਵਾਜ਼ ਨੇ ਪਹਿਲਾ, ਸਿਮਰਨਜੀਤ ਕੌਰ ਨੇ ਦੂਜਾ,ਏਕਮਪ੍ਰੀਤ ਕੌਰ ਨੇ ਤੀਜਾ, ਅੰਡਰ-14 ਲੜਕਿਆਂ ਦੇ ਆਰਟਿਸਟਿਕ ਮੁਕਾਬਲਿਆਂ ਵਿੱਚ ਰਿਸ਼ਭ ਨੇ ਪਹਿਲਾ, ਪਰਾਜਲ ਨੇ ਦੂਜਾ,ਅਗਮਜੋਤ ਨੇ ਤੀਜਾ, ਅੰਡਰ-17 ਦੇ ਵਿੱਚ ਬੀਰਕੁੰਵਰ ਨੇ ਪਹਿਲਾ,ਮਿਦਾਸ਼ ਮਹਿਰਾ ਨੇ ਦੂਜਾ,ਡਾਈਨਲ ਨੇ ਤੀਜਾ,ਅੰਡਰ-19 ਦੇ ਵਿੱਚ ਜਸਪ੍ਰੀਤ ਸਿੰਘ ਕਾਂਗੜਾ ਨੇ ਪਹਿਲਾ,ਭੋਮਿਕਪਾਲ ਸਿੰਘ ਨੇ ਦੂਜਾ,ਪੀਯੂਸ਼ ਸ਼ਰਮਾਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਤੇ ਖੇਡ ਕਨਵੀਨਰ ਪ੍ਰਿੰਸੀਪਲ ਦਮਨਜੀਤ ਕੌਰ ਪੰਜੋਲਾ,ਰੇਨੂ ਕੌਸ਼ਲ,ਗੰਗਾ ਰਾਣੀ,ਬਲਜੀਤ ਕੌਰ,ਕਿਰਨ,ਗੁਰਮੀਤ ਕੌਰ ਕੋਚ,ਬਲਜੀਤ ਸਿੰਘ ਕੋਚ, ਵਰਿੰਦਰ ਸਿੰਘ,ਅਨੀਤਾ, ਕਪਿਲ ਕੋਚ,ਸੰਗੀਤਾ ਰਾਣੀ ਕੋਚ,ਗੁਰਲਾਲ ਸਿੰਘ,ਸੁਖਵੰਤ ਸਿੰਘ,ਡਾਟਾ ਐਂਟਰੀ ਆਪਰੇਟਰ ਗੁਰਪ੍ਰੀਤ ਸਿੰਘ ਅਤੇ ਪ੍ਰੈਸ ਇੰਚਾਰਜ ਜਸਵਿੰਦਰ ਸਿੰਘ ਹਾਜ਼ਰ ਸਨ।

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments