Homeਪੰਜਾਬਪਾਕਿਸਤਾਨ ਦੇ ਨਾਰੋਵਾਲ ’ਚ 125 ਸਾਲ ਪੁਰਾਣੇ ਮੰਦਰ ਨੂੰ ਲੈ ਕੇ ਵਿਵਾਦ,...

ਪਾਕਿਸਤਾਨ ਦੇ ਨਾਰੋਵਾਲ ’ਚ 125 ਸਾਲ ਪੁਰਾਣੇ ਮੰਦਰ ਨੂੰ ਲੈ ਕੇ ਵਿਵਾਦ, ਘੱਟ ਗਿਣਤੀ ਭਾਈਚਾਰੇ ਨੇ ਜਤਾਇਆ ਵਿਰੋਧ

Minority community protests after a historic temple in Narowal is reportedly demolished; ETPB says the structure collapsed due to rain.

ਚੰਡੀਗੜ੍ਹ/ਲਾਹੌਰ, 2 ਸਤੰਬਰ 2026 (ਕਾਜਲ): ਪਾਕਿਸਤਾਨ ਦੇ ਨਾਰੋਵਾਲ ਜ਼ਿਲ੍ਹੇ ਦੇ ਪਿੰਡ ਸਿਰਾਜ ਵਿੱਚ ਕਰੀਬ 125 ਸਾਲ ਪੁਰਾਣੇ ਮੰਦਰ ਦੀ ਇਮਾਰਤ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ ਘੱਟ ਗਿਣਤੀ ਭਾਈਚਾਰੇ ਨੇ ਮੰਦਰ ਦੀ ਇਮਾਰਤ ਢਾਹੇ ਜਾਣ ਦਾ ਦੋਸ਼ ਲਗਾਉਂਦਿਆਂ ਇਸਤੇ ਇਤਰਾਜ਼ ਜਤਾਇਆ ਹੈਦੱਸਿਆ ਜਾ ਰਿਹਾ ਹੈ ਕਿ ਪਿੰਡ ਵਿੱਚ ਮੌਜੂਦ ਇਸ ਪੁਰਾਣੇ ਮੰਦਰ ਦੀ ਇਮਾਰਤ ਨੂੰ ਨੇੜਲੇ ਮਦਰੱਸੇ ਦੇ ਵਿਸਥਾਰ ਲਈ ਥਾਂ ਬਣਾਉਣ ਵਾਸਤੇ ਢਾਹਿਆ ਗਿਆ ਹਾਲਾਂਕਿ, ਧਾਰਮਿਕ ਸਥਾਨਾਂ ਦੀ ਦੇਖਭਾਲ ਕਰਨ ਵਾਲੇ Evacuee Trust Property Board (ETPB) ਵੱਲੋਂ ਇਸ ਮਾਮਲੇ ਸਬੰਧੀ ਵੱਖਰਾ ਦਾਅਵਾ ਕੀਤਾ ਗਿਆ ਹੈETPB ਦਾ ਕਹਿਣਾ ਹੈ ਕਿ ਮੰਦਰ ਦੀ ਇਮਾਰਤ ਨੂੰ ਜਾਣਬੁੱਝ ਕੇ ਨਹੀਂ ਢਾਹਿਆ ਗਿਆ, ਸਗੋਂ ਮੀਂਹ ਕਾਰਨ ਢਾਂਚਾ ਆਪਣੇ ਆਪ ਢਹਿ ਗਿਆ ਇਸ ਦਾਅਵੇ ਨੂੰ ਲੈ ਕੇ ਘੱਟ ਗਿਣਤੀ ਭਾਈਚਾਰੇ ਵਿੱਚ ਸਵਾਲ ਖੜ੍ਹੇ ਹੋ ਰਹੇ ਹਨਇਹ ਮਾਮਲਾ ਅਜਿਹੇ ਸਮੇਂ ਸਾਹਮਣੇ ਆਇਆ ਹੈ ਜਦੋਂ ਪਾਕਿਸਤਾਨ ਵਿੱਚ ਇੱਕ ਗੁਰਦੁਆਰਾ ਸਾਹਿਬ ਦੀ ਇਮਾਰਤ ਢਾਹੇ ਜਾਣ ਦਾ ਮਾਮਲਾ ਵੀ ਚਰਚਾ ਵਿੱਚ ਹੈ ਦੋਸ਼ ਲਗਾਇਆ ਗਿਆ ਸੀ ਕਿ ਗੁਰਦੁਆਰੇ ਦੀ ਥਾਂਤੇ ਮਾਲ ਬਣਾਉਣ ਲਈ ਕਾਰਵਾਈ ਕੀਤੀ ਗਈ ਹੁਣ ਨਾਰੋਵਾਲ ਵਿੱਚ ਮੰਦਰ ਨਾਲ ਜੁੜੀ ਘਟਨਾ ਨੇ ਧਾਰਮਿਕ ਵਿਰਾਸਤ ਅਤੇ ਘੱਟ ਗਿਣਤੀਆਂ ਦੇ ਧਾਰਮਿਕ ਸਥਾਨਾਂ ਦੀ ਸੁਰੱਖਿਆ ਨੂੰ ਲੈ ਕੇ ਚਰਚਾ ਮੁੜ ਤੇਜ਼ ਕਰ ਦਿੱਤੀ ਹੈETPB ਮੁਤਾਬਕ ਮੰਤਰੀ ਰਮੇਸ਼ ਸਿੰਘ ਅਰੋੜਾ ਨੇ ਵੀ ਮੌਕੇ ਦਾ ਦੌਰਾ ਕਰਕੇ ਹਾਲਾਤ ਦਾ ਜਾਇਜ਼ਾ ਲਿਆ ਹੈ ਮਾਮਲੇ ਨੂੰ ਲੈ ਕੇ ਵੱਖਵੱਖ ਦਾਅਵਿਆਂ ਦੇ ਵਿਚਕਾਰ ਸਥਾਨਕ ਪੱਧਰਤੇ ਸਥਿਤੀਤੇ ਨਜ਼ਰ ਰੱਖੀ ਜਾ ਰਹੀ ਹੈ

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments